ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਦੀ ਜਲਦੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਤਾਪਮਾਨ ਵਿੱਚ ਦੋ ਦਿਨ ਤੋਂ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ ਬਾਰਸ਼ ਹੋਣ ਕਾਰਨ ਹੋ ਗਿਆ ਹੈ। ਸੂਬੇ ਅੰਦਰ ਰਾਤ ਅਤੇ ਦਿਨ ਦੇ ਪਾਰੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਉਂਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਪਾਰਾ ਕਾਫ਼ੀ ਹੇਠਾਂ ਆ ਰਿਹਾ ਹੈ।
ਜਿਸ ਦੇ ਕਾਰਨ ਪੰਜਾਬ ਵਿੱਚ ਠੰਡ ਵਧ ਰਹੀ ਹੈ। ਪੰਜਾਬ ਅੰਦਰ ਸਰਦੀ ਦੇ ਮੌਸਮ ਦੀ ਪਹਿਲੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਪਹਾੜੀ ਖੇਤਰਾਂ ਵਿੱਚ ਬਰਫ ਦੇ ਕਾਰਨ ਠੰਡ ਜ਼ਿਆਦਾ ਹੈ ਅਤੇ ਪੰਜਾਬ ਅੰਦਰ ਬਾਰਸ਼ ਦੇ ਕਾਰਣ ਠੰਡ ਵਿੱਚ ਵਾਧਾ ਹੋਇਆ ਹੈ। ਮੌਸਮ ਦੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਹੈ। ਦੀਵਾਲੀ ਦੇ ਦਿਨ ਤੋਂ ਠੰਡ ਦਾ ਪ੍ਰਭਾਵ ਪਹਾੜਾਂ ਵਿੱਚ ਦਿਖਾਈ ਦੇ ਰਿਹਾ ਹੈ।
ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਠੰਡ ਦਾ ਆਗਾਜ਼ ਜਲਦ ਹੋ ਗਿਆ ਹੈ। ਕੱਲ ਹੋਈ ਬਾਰਿਸ਼ ਦੇ ਵਿੱਚ ਜਿੱਥੇ ਗੜਿਆਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਉੱਥੇ ਹੀ ਅਸਮਾਨੀ ਬਿਜਲੀ ਨੇ ਵੀ ਕਈ ਥਾਂ ਤੇ ਜਾਨੀ ਮਾਲੀ ਨੁ-ਕ-ਸਾ- ਨ ਕੀਤਾ ਹੈ। ਅਸਮਾਨੀ ਬਿਜਲੀ ਨੇ ਕਈ ਘਰਾਂ ਵਿਚ ਤਬਾਹੀ ਮਚਾ ਦਿੱਤੀ ਹੈ। ਕੱਲ ਵੀ ਇੱਕ ਜਗ੍ਹਾ ਤੇ ਅਸਮਾਨੀ ਬਿਜਲੀ ਪੈਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ।
ਕੱਲ ਰਾਤ ਵੀ ਗੜਦੀਵਾਲਾ ਕੰਢੀ ਖੇਤਰ ਦੇ ਪਿੰਡ ਮਨਹੋਤਾ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਵਿਚ ਲੋਕਾਂ ਦੇ ਘਰਾਂ ਦੇ ਲੈਂਟਰ ,ਘਰਾਂ ਦੀਆਂ ਕੰਧਾਂ , ਇਨਵਰਟਰ , ਬਿਜਲੀ ਸਪਲਾਈ ਨੂੰ ਨੁ-ਕ-ਸਾ- ਨ ਪਹੁੰਚਿਆ ਹੈ। ਇਸ ਬਿਜਲੀ ਦੇ ਧ-ਮਾ- ਕੇ ਨਾਲ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਇਸ ਹਾਦਸੇ ਵਿੱਚ ਤਿੰਨ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਕ ਹਾਦਸਾ ਗ੍ਰਸਤ ਹਰੀ ਦੱਤ ਨੇ ਦੱਸਿਆ ਹੈ ਕਿ ਇਸ ਬਿਜਲੀ ਦੇ ਧਮਾਕੇ ਕਾਰਨ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇੱਕ ਘਰ ਦੇ ਮਾਲਕ ਸ਼ਿਵ ਕੁਮਾਰ ਗੌਤਮ ਨੇ ਦੱਸਿਆ ਹੈ ਕਿ ਇਸ ਘਟਨਾ ਕਾਰਨ ਉਨ੍ਹਾਂ ਘਰ ਦਾ ਇਨਵਰਟਰ ਸੜ ਕੇ ਸੁਆਹ ਹੋ ਗਿਆ ਹੈ। ਤੀਸਰੇ ਵਿਅਕਤੀ ਹੇਮਰਾਜ ਗੋਤਮ ਜੋ ਕਿ ਜਲੰਧਰ ਵਿਚ ਰਹਿੰਦੇ ਹਨ ਉਨ੍ਹਾਂ ਦੇ ਘਰ ਦਾ ਲੈਂਟਰ ਵੀ ਬਿਜਲੀ ਪੈਣ ਕਾਰਨ ਟੁੱਟ ਗਿਆ ਹੈ। ਬਿਜਲੀ ਪੈਣ ਤੇ ਇਸ ਧ-ਮਾ- ਕੇ ਕਾਰਨ ਇਹਨਾਂ ਤਿੰਨ ਘਰਾਂ ਦਾ ਨੁ-ਕ-ਸਾ- ਨ ਹੋ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …