Breaking News

ਹਜੇ ਕੋਰੋਨਾ ਦਾ ਕਹਿਰ ਟਲਿਆ ਨਹੀ ਪਰ ਇਸ ਬਿਮਾਰੀ ਨੇ ਏਥੇ ਮਚਾਤੀ ਹਾਹਾਕਾਰ, 76 ਲੋਕਾਂ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੇ ਵਿਸ਼ਵ ਨੂੰ ਇਸ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ਕਿ ਸਭ ਦੇਸ਼ਾਂ ਨੂੰ ਮੁੜ ਆਪਣੇ ਪੈਰਾਂ ਸਿਰ ਹੋਣ ਲਈ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਦੇਸ਼ ਕਰੋਨਾ ਦੀ ਵੈਕਸੀਨ ਨੂੰ ਲੱਭਣ ਵਿੱਚ ਲੱਗੇ ਹੋਏ ਹਨ। ਕੁਝ ਦੇਸ਼ਾਂ ਵੱਲੋਂ ਇਸ ਵੈਕਸੀਨ ਲਈ ਟਰਾਇਲ ਚੱਲ ਰਹੇ ਹਨ। ਤਾਂ ਜੋ ਇਸ ਮਹਾਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਸਾਰੀ ਦੁਨੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ। ਉਥੇ ਹੀ ਹੁਣ ਪੱਛਮੀ ਅਫਰੀਕਾ ਦੇ ਨਾਈਜੀਰੀਆ ਵਿੱਚ ਇਕ ਹੋਰ ਮਹਾਮਾਰੀ ਦਾ ਕਹਿਰ ਫੈਲ ਗਿਆ ਹੈ। ਜਿਸ ਕਾਰਨ ਪੱਛਮੀ ਅਫਰੀਕਾ ਦੇ ਇਕ ਦੇਸ਼ ਦੇ ਕੁਝ ਸੂਬਿਆਂ ਵਿਚ ਹਾਹਾਕਾਰ ਮਚੀ ਹੋਈ ਹੈ, 76 ਮੌਤਾਂ ਦੀ ਗਿਣਤੀ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਜਿੱਥੇ ਕਰੋਨਾ ਦਾ ਕਹਿਰ ਜਾਰੀ ਹੈ, ਉਥੇ ਹੀ ਹੁਣ ਪੱਛਮੀ ਅਫਰੀਕੀ ਦੇ ਦੇਸ਼ ਨਾਇਜ਼ੀਰੀਆ ਦੇ 3 ਸੂਬਿਆ ਵਿੱਚ ਇਕ ਹੋਰ ਮਹਾਮਾਰੀ ਫੈਲਣ ਦੀ ਖਬਰ ਸਾਹਮਣੇ ਆਈ ਹੈ।

ਨਾਇਜੀਰੀਆ ਦੇ ਤਿੰਨ ਸੂਬਿਆਂ ਵਿੱਚ ਨਵੰਬਰ ਦੇ ਪਹਿਲੇ 10 ਦਿਨਾਂ ਦੌਰਾਨ ਪੀਲੇ ਬੁਖਾਰ ਕਾਰਨ ਮੌਤਾਂ ਦੀ ਗਿਣਤੀ 76 ਹੋ ਗਈ ਹੈ। ਇਹ ਯੈਲੋ ਫੀਵਰ ਮ-ਹਾਂ-ਮਾ-ਰੀ ਦਾ ਰੂਪ ਧਾਰਨ ਕਰ ਗਿਆ ਹੈ। ਇਸ ਬੁਖਾਰ ਵਿੱਚ ਇੱਕ ਸਾਲ ਤੋਂ 55 ਸਾਲ ਤੱਕ ਦੀ ਉਮਰ ਦੇ ਲੋਕ ਪ੍ਰਭਾਵਤ ਹੋ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚ ਮਰੀਜ਼ਾਂ ਵਿਚ ਬੁਖਾਰ, ਪੇਟ ਵਿੱਚ ਦਰਦ, ਮਲ ਜਾਂ ਮੂਤਰ ਵਿੱਚ ਖੂਨ ਦਾ ਆਉਣਾ, ਪੀਲੀਆ, ਸਿਰ ਦਰਦ, ਐਪੀਸਟੇਕਸਿਸ, ਥਕਾਵਟ ਆਦਿ ਲੱਛਣ ਪਾਏ ਗਏ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਮਰੀਜਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।

ਜਿਸ ਦੇ ਜ਼ਰੀਏ ਇਸ ਬਿਮਾਰੀ ਤੋਂ ਪ੍ਰਭਾਵਤ ਲੋਕਾਂ ਦੀ ਇਮਿਊਨਿਟੀ ਵਧਾਈ ਜਾ ਸਕੇ। ਮਰੀਜ਼ਾਂ ਵਿੱਚ ਯੈਲੋ ਫੀਵਰ ਦਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਬੁਖਾਰ ਦੇ ਟੀਕੇ ਦੀ ਇੱਕ ਖੁਰਾਕ ਨਾਲ ਇਸ ਰੋਗ ਨੂੰ ਰੋਕਿਆ ਜਾ ਸਕਦਾ ਹੈ। ਨਾਇਜ਼ੀਰੀਆ ਰੋਗ ਕੰਟਰੋਲ ਕੇਂਦਰ ਦੇ ਜਰਨਲ ਸਕੱਤਰ ਚਿਰਵੇ ਇਹੇਕੇਵਜੁ ਨੇ ਦੱਸਿਆ ਕਿ ਬੀਤੀ 1 ਨਵੰਬਰ ਤੋਂ 11 ਨਵੰਬਰ ਤੱਕ ਡੈਲਟਾ ਸੂਬੇ ਵਿੱਚ 35 ਮੌਤਾਂ, ਐਨੁਗੂ ਸੂਬੇ ਵਿੱਚ 33 ਮੌਤਾਂ , ਬਾਓਚੀ ਸੂਬੇ ਵਿੱਚ 8 ਮੌਤਾਂ ਹੋਈਆਂ ਹਨ। ਇਸ ਤੋਂ ਬਿਨਾਂ ਇਨ੍ਹਾਂ ਸੂਬਿਆਂ ਵਿੱਚ 222 ਸ਼ੱਕੀ ਮਾਮਲੇ ਅਤੇ 19 ਪੁਸ਼ਟ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …