ਦੁਨੀਆਂ ਤੇ ਹੋ ਗਈ ਚਰਚਾ
ਸਮਾਂ ਬਹੁਤ ਹੀ ਬਲਵਾਨ ਹੁੰਦਾ ਹੈ ਜੋ ਇਨਸਾਨ ਦੇ ਆਉਣ ਵਾਲੇ ਸਮੇਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਇਹ ਮਾੜੇ ਤੋਂ ਮਾੜੇ ਇਨਸਾਨ ਨੂੰ ਉਚਾਈਆਂ ਤੱਕ ਪਹੁੰਚਾ ਦਿੰਦਾ ਹੈ ਅਤੇ ਉਚਾਈਆਂ ‘ਤੇ ਬੈਠੇ ਇਨਸਾਨ ਨੂੰ ਜ਼ਮੀਨ ‘ਤੇ ਵੀ ਲਿਆ ਸੁੱਟਦਾ ਹੈ ਅਜਿਹੇ ਵਿੱਚ ਇਸ ਦਾ ਕਾਰਨ ਭਾਵੇਂ ਕੁੱਝ ਵੀ ਹੋਵੇ। ਮੱਧ ਪ੍ਰਦੇਸ਼ ਵਿੱਚ ਇੱਕ ਅਜ਼ੀਬੋ-ਗਰੀਬ ਘਟਨਾ ਸਾਹਮਣੇ ਆਈ ਹੈ ਜਿੱਥੇ ਠੰਡ ਨਾਲ ਕੰਬ ਰਹੇ ਭਿਖਾਰੀ ਨੂੰ ਆਪਣੀ ਜੈਕਟ ਦੇਣ ਉੱਤਰੇ ਡੀਐਸਪੀ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਕਿਸੇ ਸਮੇਂ ਇੱਕ ਉੱਚਾ ਰੁਤਬਾ ਰੱਖਣ ਵਾਲਾ ਇਹ ਸ਼ਖਸ ਅੱਜ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਇਹ ਵਾਕਿਆ ਅੱਜ ਤੋਂ ਚਾਰ ਦਿਨ ਪਹਿਲਾਂ 10 ਨਵੰਬਰ ਨੂੰ ਹੋਇਆ ਜਦੋਂ ਮੱਧ ਪ੍ਰਦੇਸ਼ ਦੀਆ 28 ਵਿਧਾਨ ਸਭਾ ਸੀਟਾਂ ‘ਤੇ ਉੱਪ ਚੋਣਾਂ ਗਿਣੀਆਂ ਗਈਆਂ ਸਨ। ਇਸ ਦੌਰਾਨ ਆਪਣੀ ਡਿਊਟੀ ਨਿਭਾਉਣ ਤੋਂ ਬਾਅਦ ਡੀਐੱਸਪੀ ਰਤਨੇਸ਼ ਸਿੰਘ ਤੋਮਰ ਅਤੇ ਵਿਜੇ ਸਿੰਘ ਭਾਦੋਰੀਆ ਝਾਂਸੀ ਰੋਡ ਉਪਰ ਨਿਕਲੇ।
ਰਸਤੇ ਦੌਰਾਨ ਉਨ੍ਹਾਂ ਨੇ ਬੰਧਨ ਵਾਟੀਕਾ ਨਜ਼ਦੀਕ ਫੁਟਪਾਥ ਉਪਰ ਇੱਕ ਭਿਖਾਰੀ ਨੂੰ ਦੇਖਿਆ ਜੋ ਠੰਢ ਦੇ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਡੀਐਸਪੀ ਨੇ ਗੱਡੀ ਰੋਕੀ ਅਤੇ ਉਸ ਦੀ ਮਦਦ ਕਰਨ ਲਈ ਉਸ ਦੇ ਕੋਲ ਗਏ। ਜਿੱਥੇ ਉਨ੍ਹਾਂ ਨੇ ਉਸ ਭਿਖਾਰੀ ਨੂੰ ਠੰਡ ਤੋਂ ਬਚਣ ਲਈ ਆਪਣੀ ਜੁੱਤੀ ਅਤੇ ਜੈਕਟ ਦਿੱਤੀ। ਉਸ ਨਾਲ ਗੱਲ ਬਾਤ ਕਰਨ ਤੋਂ ਬਾਅਦ ਡੀਐਸਪੀ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੇ ਹੀ ਬੈਚ ਦਾ ਇੱਕ ਪੁਲਿਸ ਅਧਿਕਾਰੀ ਸੀ।
ਜੋ ਪਿਛਲੇ 10 ਸਾਲਾਂ ਤੋਂ ਲਾਵਾਰਿਸ ਘੁੰਮ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਇਸ ਭਿਖਾਰੀ ਬਾਰੇ ਮੀਡੀਆ ਖਬਰਾਂ ਵਿੱਚ ਕੀਤੇ ਗਏ ਖੁਲਾਸੇ ਤੋਂ ਇਹ ਜਾਣਕਾਰੀ ਮਿਲੀ ਕਿ ਇਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਮਨੀਸ਼ ਮਿਸ਼ਰਾ ਹੈ ਜੋ ਸਾਲ 1999 ਵਿੱਚ ਮੱਧ ਪ੍ਰਦੇਸ਼ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ‘ਤੇ ਭਰਤੀ ਹੋਇਆ ਸੀ। ਇਸ ਦੌਰਾਨ ਮਨੀਸ਼ ਕਈ ਥਾਣਿਆਂ ਵਿੱਚ ਐਸਐਚਓ ਵੀ ਰਿਹਾ। ਉਸ ਦੇ ਸਾਥੀ ਰਤਨੇਸ਼ ਅਤੇ ਵਿਜੈ ਤਰੱਕੀ ਹਾਸਲ ਕਰਕੇ ਡੀਐਸਪੀ ਬਣ ਗਏ ਅਤੇ ਮਨੀਸ਼ ਮਾਨਸਿਕ ਹਾਲਤ ਖ਼ਰਾਬ ਹੋਣ ਕਰਕੇ ਭਿਖਾਰੀ ਬਣ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …