ਆਈ ਤਾਜਾ ਵੱਡੀ ਖਬਰ
ਕਰੋਨਾ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਪੂਰੇ ਸੰਸਾਰ ਦੇ ਵਿੱਚ ਅੱਗ ਵਾਂਗ ਫ਼ੈਲ ਚੁੱਕੀ ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ। ਆਏ ਦਿਨ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਵੇਂ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਦਿਨ-ਬ-ਦਿਨ ਵੱਧ ਰਹੀ ਹੈ ਪਰ ਫਿਰ ਵੀ ਲੋਕ ਇਸ ਦੇ ਡਰ ਤੋਂ ਸਤਾਏ ਹੋਏ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਫੇਰ ਤੋਂ ਤਾਲਾ ਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਦੀ ਵੈਕਸੀਨ ਸਬੰਧੀ ਟਰਾਇਲ ਕੀਤੇ ਜਾ ਰਹੇ ਹਨ। ਹੁਣ ਅਮਰੀਕਾ ਦੀ ਬਣੀ ਪਲਾਜ਼ਮਾ ਜੈਟ ਸਿਰਫ ਅੱਧੇ ਮਿੰਟ ਵਿੱਚ ਕਰੋਨਾ ਵਾਇਰਸ ਨੂੰ ਖ਼ਤਮ ਕਰ ਸਕਦੀ ਹੈ। ਲਾਸ ਏਂਜਲਸ ਵਿਚ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਕੀਤੀ ਗਈ ਖੋਜ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਪਲਾਜ਼ਮਾ ਜੈਟ ਚਮੜੇ, ਪਲਾਸਟਿਕ ਅਤੇ ਧਾਤ ਦੀ ਸਤ੍ਹਾ ਤੇ ਕਰੋਨਾ ਵਾਇਰਸ ਨੂੰ ਸਿਰਫ ਅੱਧੇ ਮਿੰਟ ਵਿੱਚ ਖ਼ਤਮ ਕਰ ਸਕਦਾ ਹੈ।
ਪਲਾਜ਼ਮਾ ਜੈਟ ਦੀ ਸਪਰੇ ਦੀ ਖੋਜ ਵਿੱਚ ਧਾਤ ,ਪਲਾਸਟਿਕ ,ਕਾਰਡ ਬੋਰਡ ਅਤੇ ਚਮੜੇ ਤੇ ਅਧਿਐਨ ਕੀਤਾ ਗਿਆ ਹੈ। ਜਿਸ ਦਾ ਨਤੀਜਾ ਸਫ਼ਲ ਰਿਹਾ ਹੈ। ਖੋਜਕਾਰਾਂ ਵੱਲੋਂ ਥ੍ਰੀ ਡੀ ਪ੍ਰਿੰਟਰ ਨਾਲ ਇਹ ਪਲਾਜ਼ਮਾ ਜੈਟ ਸਪ੍ਰੇਅ ਬਣਾਈ ਗਈ ਹੈ। ਇਹ ਸਪਰੇਅ 30 ਸੇਕੇਂਡ ਵਿੱਚ ਕਰੋਨਾ ਵਾਇਰਸ ਨੂੰ ਖਤਮ ਕਰ ਦਿੰਦੀ ਹੈ।ਪਲਾਜ਼ਮਾ ਜੈਟ ਦੀ ਸਪਰੇਅ ਦੀ ਵਰਤੋਂ ਫੇਸ ਮਾਸਕ ਤੇ ਵੀ ਵਰਤੋਂ ਕੀਤੀ ਗਈ ਹੈ।
ਇਹ ਸਪ੍ਰੇਅ ਮਾਸਕ ਤੇ ਵੀ ਉਸ ਤਰਾ ਹੀ ਕੰਮ ਕਰਦੀ ਹੈ। ਇਸ ਦਾ ਕੋਈ ਵੀ ਨੁਕਸਾਨ ਸਾਹਮਣੇ ਨਹੀਂ ਆ ਰਿਹਾ। ਇਹ ਸਪਰੇਅ ਤੇਜੀ ਨਾਲ ਵਾਇਰਸ ਨੂੰ ਖਤਮ ਕਰਨ ਵਿੱਚ ਕਾਮਯਾਬ ਸਾਬਤ ਹੋ ਰਹੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਇਹ ਸਪਰੇਅ ਹਰੇਕ ਕਰੋਨਾ ਵਾਇਰਸ ਨੂੰ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਵਿਚ ਮਾਰ ਦਿੰਦੀ ਹੈ। ਫਿਜਿਕਸ ਆਫ ਫਲੂਡਸ ਨਾਂ ਦੇ ਜਰਨਲ ਵਿਚ ਪ੍ਰਕਾਸ਼ਿਤ ਖੋਜ ਵਿਚ ਦੱਸਿਆ ਗਿਆ ਹੈ ਕਿ ਪਲਾਜ਼ਮਾ ਚਾਰ ਬੁਨਿਆਦੀ ਸਥਿਤੀਆਂ ਚੋਂ ਇੱਕ ਹੈ। ਫਿਰ ਗੈਸ ਨੂੰ ਗਰਮ ਕਰਕੇ ਜਾਂ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਸੰਪਰਕ ਵਿਚ ਲਿਆ ਕੇ ਇਸ ਨੂੰ ਬਣਾਉਣਾ ਸੰਭਵ ਹੈ। ਜ਼ਿਆਦਾਤਰ ਵਾਇਰਸ ਨੂੰ ਮਾਰਨ ਵਿੱਚ ਸਿਰਫ਼ 30 ਸਕਿੰਟ ਲੱਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …