ਘਰ ਦੀ ਛੱਤ ਤੇ ਮਿਲੇ ਨੋਟਾਂ ਅਤੇ ਗਹਿਣਿਆਂ ਦੇ ਭਰੇ ਬੈਗ
ਅੱਜ-ਕੱਲ੍ਹ ਚੋਰਾਂ ਵੱਲੋਂ ਚੋਰੀ ਕਰਨ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ, ਉੱਥੇ ਹੀ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਤੋਂ ਬਾਜ਼ ਨਹੀਂ ਆਉਂਦੇ। ਆਏ ਦਿਨ ਹੀ ਲੁੱਟ ਖੋਹ ਅਤੇ ਠੱਗੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ,ਜਿਸ ਨੂੰ ਸੁਣ ਕੇ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ।
ਪਰ ਜੇ ਕਿਸੇ ਦੇ ਘਰ ਦੀ ਛੱਤ ਉਪਰ ਹੀ ਉਸ ਨੂੰ ਪੈਸੇ ਅਤੇ ਗਹਿਣਿਆਂ ਨਾਲ ਭਰੇ ਬੈਗ ਮਿਲ ਜਾਣ,ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਹੁੰਦੀ। ਅਜਿਹੀ ਘਟਨਾ ਸਾਹਮਣੇ ਆਈ ਹੈ ਮੇਰਠ ਵਿੱਚ ਜਿੱਥੇ ਇੱਕ ਵਿਅਕਤੀ ਸਵੇਰੇ ਸਮੇਂ ਆਪਣੇ ਘਰ ਦੀ ਛੱਤ ਤੇ ਗਿਆ ਤਾਂ ਉੱਥੇ ਰੁਪਏ ਅਤੇ ਗਹਿਣਿਆਂ ਦੇ ਬੈਗ ਦੇਖ ਕੇ ਹੈਰਾਨ ਰਹਿ ਗਿਆ। ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਇਹ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਇੱਕ ਪਰਿਵਾਰ ਨੂੰ ਉਨ੍ਹਾਂ ਦੇ ਘਰ ਦੀ ਛੱਤ ਤੋਂ 2 ਬੈਗ ਮਿਲੇ। ਉਥੇ ਹੀ ਦੂਜੇ ਪਾਸੇ ਮੇਰਠ ਵਿਚ ਮਿਸ਼ਨ ਕੰਪਾਊਡ ਏਰੀਆ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ।
ਜਿਸ ਵਿੱਚ 40 ਲੱਖ ਰੁਪਏ ਚੋਰੀ ਹੋਣ ਦਾ ਖਦਸ਼ਾ ਜ਼ਾਹਿਰ ਹੋਇਆ ਸੀ। ਇਸ ਏਰੀਏ ਵਿੱਚ ਦੋ ਦਿਨ ਪਹਿਲਾਂ ਹੀ ਮੈਟਰਸ ਦਾ ਕੰਮ ਕਰਨ ਵਾਲੇ ਵਿਅਕਤੀ ਪਵਨ ਸਿੰਘਲ ਦੇ ਘਰ ਚੋਰੀ ਹੋਈ ਸੀ। ਇਹ ਚੋਰੀ ਉਹਨਾਂ ਦੇ ਘਰ ਵਿਚ ਕੰਮ ਕਰਨ ਵਾਲੇ ਨੇਪਾਲੀ ਨੌਕਰ ਰਾਜੂ ਵੱਲੋਂ ਕੀਤੀ ਗਈ ਸੀ। ਜੋ ਉਨ੍ਹਾਂ ਦੇ ਘਰ ਤੋਂ ਚੰਗੀ ਤਰਾਂ ਵਾਕਿਫ ਸੀ। ਚੋਰੀ ਦੀ ਘਟਨਾ ਵਾਲੇ ਦਿਨ ਸਭ ਮਰਦ ਆਪਣੇ ਕੰਮ ਦੇ ਸਿਲਸਿਲੇ ਵਿੱਚ ਦੁਕਾਨ ਤੇ ਸਨ, ਘਰ ਦੀਆਂ ਸਾਰੀਆਂ ਔਰਤਾਂ ਸ਼ੌਪਿੰਗ ਕਰਨ ਲਈ ਘਰ ਤੋਂ ਬਾਹਰ ਗਈਆਂ ਹੋਈਆਂ ਸਨ।
ਇਸ ਦੌਰਾਨ ਹੀ ਨੇਪਾਲੀ ਨੌਕਰ ਰਾਜੂ ਜੋ ਕਾਫ਼ੀ ਸਮਾਂ ਪਹਿਲਾਂ ਘਰ ਦਾ ਕੰਮ ਛੱਡ ਗਿਆ ਸੀ, ਜੋ ਲੰਬੇ ਅਰਸੇ ਬਾਅਦ ਵਾਪਸ ਆਇਆ ਸੀ। ਘਰ ਵਿਚ ਮੌਜੂਦ ਗਾਰਡ ਨੇ ਇਸ ਲਈ ਉਸ ਨੂੰ ਅੰਦਰ ਆਉਣ ਦਿੱਤਾ, ਕਿਉਂਕਿ ਉਸ ਨੇ ਕਾਫੀ ਟਾਇਮ ਇੱਥੇ ਕੰਮ ਕੀਤਾ ਸੀ ਤੇ ਸਭ ਉਸ ਨੂੰ ਜਾਣਦੇ ਸਨ। ਉਸ ਦਿਨ ਦੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ। ਪਰਿਵਾਰਿਕ ਸੂਤਰਾਂ ਮੁਤਾਬਕ 40 ਲੱਖ ਰੁਪਏ ਦੀ ਚੋਰੀ ਦੱਸੀ ਗਈ ਸੀ, ਉੱਥੇ ਹੀ ਸਿੰਘਲ ਨੇ ਕਿਹਾ ਕਿ ਪਹਿਲਾਂ ਸਮਾਨ ਦੀ ਲਿਸਟ ਬਣਾ ਕੇ ਤੇ ਫਿਰ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਦੂਜੇ ਪਾਸੇ ਘਰ ਦੀ ਛੱਤ ਤੋਂ ਪ੍ਰਾਪਤ ਹੋਏ 2 ਬੈਗ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਵੱਲੋਂ ਸਦਰ ਪੁਲਿਸ ਥਾਣੇ ਦੇ ਇੰਚਾਰਜ ਦਿਨੇਸ਼ ਬਘੇਲਾ ਨੂੰ ਦਿੱਤੀ ਗਈ ,ਤੇ ਉਨ੍ਹਾਂ ਦੱਸਿਆ ਕਿ ਇਨਾਂ ਵਿਚ ਗਹਿਣਿਆਂ ਤੋਂ ਇਲਾਵਾ 14 ਲੱਖ ਰੁਪਏ ਨਗਦ ਹਨ।ਗਹਿਣਿਆਂ ਦੀ ਕੀਮਤ ਕਿੰਨੀ ਹੈ ਇਸ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …