ਕਦੇ ਨਹੀਂ ਹੋਵੋਂਗੇ ਰਿਫਿਊਜ ਬਸ ਕਰਨਾ ਪਵੇਗਾ ਇਹ ਕੰਮ
ਭਾਰਤ ਦੀ ਨੌਜਵਾਨ ਪੀੜ੍ਹੀ ਵਧੇਰੇ ਕਰ ਵਿਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੀ ਹੈ। ਵਿਦੇਸ਼ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ੍ਹ ਦੇ ਬੱਚੇ ਸਭ ਤੋਂ ਜਿਆਦਾ ਕੈਨੇਡਾ ਜਾ ਰਹੇ ਹਨ। ਉਥੇ ਜਾ ਕੇ ਹੀ ਬੱਚੇ ਆਪਣੀ ਅਗਲੀ ਪੜ੍ਹਾਈ ਦੇ ਦੌਰਾਨ ਕੰਮ ਕਰਦੇ ਹਨ। ਪਰ ਕਰੋਨਾ ਮਹਾਮਾਰੀ ਦੇ ਕਾਰਨ ਬਹੁਤ ਸਾਰੇ ਬੱਚੇ ਇਸ ਸਾਲ ਕੈਨੇਡਾ ਜਾਣ ਤੋਂ ਰਹਿ ਗਏ ਹਨ। ਉਨ੍ਹਾਂ ਦੇ ਸੁਪਨੇ ਵੀ ਬਹੁਤ ਜਲਦ ਪੂਰੇ ਹੋ ਜਾਣਗੇ। ਕਿਉਂਕਿ ਕੈਨੇਡਾ ਜਾਣ ਲਈ ਇੱਕ ਖਾਸ ਖਬਰ ਸਾਹਮਣੇ ਆਈ ਹੈ।
ਬਹੁਤ ਸਾਰੇ ਸਟੂਡੈਂਟਸ ਆਈਲੈਟਸ ਕਰਕੇ ਹੀ ਕੈਨੇਡਾ ਜਾਂਦੇ ਨੇ। ਹੁਣ 20 ਅਕਤੂਬਰ ਤੋਂ ਕੈਨੇਡਾ ਜਾਣ ਦੀ ਖੁੱਲ੍ਹ ਮਿਲ ਗਈ ਹੈ। ਬਹੁਤ ਸਾਰੀਆਂ ਕੁੜੀਆਂ ਆਈਲੈਟਸ ਕਰਕੇ ਆਪ ਕੈਨੇਡਾ ਜਾਂਦੀਆਂ ਹਨ। ਤੇ ਕੁਝ ਕੁੜੀਆਂ ਵਿਆਹ ਕਰਵਾ ਕੇ ਆਪਣੇ ਸਪਾਊਸ ਨੂੰ ਵੀ ਲੈ ਕੇ ਜਾਣਾ ਚਾਹੁੰਦੀਆਂ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਵੇਖਣ ਤੇ ਸੁਣਨ ਨੂੰ ਮਿਲ ਜਾਂਦੇ ਹਨ। ਪਰ ਕਈ ਕੇਸਾਂ ਵਿੱਚ ਸਪਾਊਸ ਦਾ ਵੀਜਾ ਰਿਫ਼ਿਊਜ ਹੋ ਜਾਂਦਾ ਹੈ।
ਇਸ ਤਰਾਂ ਦੇ ਰਫ਼ਿਊਜ ਕੇਸ ਤੁਹਾਡੇ ਆਲੇ ਦੁਆਲੇ ਹੀ ਵੇਖਣ ਨੂੰ ਮਿਲ ਜਾਂਦੇ ਹਨ। ਇਸ ਸਬੰਧੀ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਤਾਂ ਜੋ ਤੁਹਾਡਾ ਵੀਜ਼ਾ ਰਿਫਿਊਜ ਨਾ ਹੋਵੇ। ਵੀਜ਼ਾ ਰਿਫ਼ਿਊਜ਼ ਹੋਣ ਦਾ ਇੱਕ ਕਾਰਨ ਵਿਆਹ ਕਰਨ ਵਿਚ ਜਲਦੀ ਹੈ। ਜਿਸ ਤੋਂ ਲੱਗਦਾ ਹੈ ਕਿ ਇਹ ਵਿਆਹ ਸਿਰਫ ਓਪਨ ਵਰਕ ਪਰਮਿਟ ਹਾਸਲ ਕਰਨ ਲਈ ਕੀਤਾ ਗਿਆ ਹੈ। ਕੁਝ ਵਿਦਿਆਰਥੀਆਂ ਦਾ ਵਿਆਹ ਵੀਜ਼ੇ ਤੋਂ ਬਾਅਦ ਹੁੰਦਾ ਹੈ, ਉਸ ਵਿੱਚ ਪਤੀ ਪਤਨੀ ਦਾ ਇਕੱਠੇ ਰਹਿਣ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਇਸ ਕਾਰਨ ਵੀ ਸਪਾਊਸ ਦਾ ਵੀਜ਼ਾ ਰਿਫਿਊਜ ਕਰ ਦਿੱਤਾ ਜਾਂਦਾ ਹੈ।
ਇਕ ਕਾਰਨ ਫੰਡਾਂ ਦੀ ਕਮੀ ਵੀ ਹੋ ਸਕਦਾ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਕਾਰਨ ਹੋ ਸਕਦੇ ਹਨ । ਜਿਨ੍ਹਾਂ ਤੇ ਵੀਜ਼ਾ ਅਫਸਰ ਨੂੰ ਸ਼ੱਕ ਹੋ ਸਕਦਾ ਹੈ। ਇਸ ਲਈ ਪਹਿਲਾਂ ਹੀ ਤਿਆਰੀ ਉਸ ਹਿਸਾਬ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਵੀਜ਼ਾ ਰਿਫਿਊਜ ਨਾ ਹੋਵੇ। ਸਟੂਡੈਂਟ ਤੇ ਸਪਾਊਸ ਦਾ ਵਿਆਹ ਬਿਲਕੁਲ ਕਾਨੂੰਨੀ ਤਰੀਕੇ ਨਾਲ ਹੋਇਆ ਹੋਵੇ। ਸਾਰੇ ਸਬੂਤ ਬਿਲਕੁਲ ਸਹੀ ਹੋਣੇ ਚਾਹੀਦੇ ਹਨ। ਜੇਕਰ ਵਿਆਹ ਵੀਜ਼ੇ ਤੋਂ ਬਾਅਦ ਹੁੰਦਾ ਹੈ,ਤਾਂ ਵਧੇਰੇ ਸਬੂਤ ਲਾਉਣੇ ਚਾਹੀਦੇ ਹਨ।
ਫੰਡਾਂ ਦਾ ਖਾਤੇ ਵਿੱਚ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਸਟੂਡੈਂਟ ਦੀ ਪੜ੍ਹਾਈ ਦਾ ਖਰਚ ਅਤੇ ਸਪਾਊਸ ਦਾ ਉਥੇ ਜਾ ਕੇ ਰਹਿਣ ਸਹਿਣ ਤੇ ਖਾਣ ਪੀਣ ਤੇ ਆਉਣ ਵਾਲਾ ਸਭ ਖਰਚ ਜੋੜ ਕੇ ਦੇਖਣਾ ਚਾਹੀਦਾ ਹੈ। ਸਟੂਡੈਂਟ ਦੀ ਪੜ੍ਹਾਈ ਲਈ ਪੈਸੇ ਖਾਤੇ ਵਿੱਚ ਬਚ ਰਹੇ ਹਨ। ਫੰਡਾਂ ਦੀ ਕਮੀ ਕਾਰਨ ਹੀ ਕਈ ਵਾਰ ਵੀਜ਼ਾ ਅਫਸਰ ਵੱਲੋਂ ਵੀਜ਼ਾ ਰਫਿਊਜ ਕਰ ਦਿੱਤਾ ਜਾਂਦਾ ਹੈ। ਪਰਿਵਾਰ ਵੱਲੋਂ ਵੀ ਫੰਡ ਸ਼ੋਅ ਕਰਨ ਲਈ ਆਮਦਨ ਕਰ ਰਿਟਰਨਾਂ ਅਤੇ ਬੈਂਕ-ਬੈਲੈਂਸ ਦੀ ਸਟੇਟਮੈਂਟ ਅਤੇ ਬੈਂਕ ਸਰਟੀਫਿਕੇਟ ਨਾਲ਼ ਹੋਣੇ ਲਾਉਣੇ ਚਾਹੀਦੇ ਹਨ।
ਜਿਸ ਤੋਂ ਨਵੇਂ ਅਤੇ ਪੁਰਾਣੇ ਫੰਡਾਂ ਦੀ ਜਾਂਚ ਦਾ ਪਤਾ ਲੱਗ ਜਾਂਦਾ ਹੈ। ਕਈ ਵਾਰ ਸਪਾਊਸ ਵਿੱਤੀ ਅਤੇ ਸਮਾਜਿਕ ਪੱਧਰ ਤੇ ਸਥਾਪਿਤ ਨਹੀਂ ਹੁੰਦਾ ,ਜਿਸ ਕਾਰਨ ਵੀਜ਼ਾ ਰਿਫਿਊਜ ਹੋ ਜਾਂਦਾ ਹੈ। ਇਸ ਲਈ ਸਪਾਊਸ ਨੂੰ ਆਪਣੀ ਪ੍ਰੋਫਾਈਲ ਵਧੀਆ ਬਣਾ ਕੇ ਹੀ ਕੇਸ ਲਾਉਣਾ ਚਾਹੀਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …