ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਇਸ ਸੰਸਾਰ ਦੇ ਵਿੱਚ ਅਜੇ ਤੱਕ ਆਪਣਾ ਅਕਸ ਕਾਇਮ ਰੱਖਿਆ ਹੋਇਆ ਹੈ। ਸਿਰਫ ਕੁਝ ਚੁਨਿੰਦਾ ਦੇਸ਼ਾਂ ਨੂੰ ਛੱਡ ਕੇ ਇਸ ਦੇ ਪ੍ਰਸਾਰ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ। ਆਏ ਦਿਨ ਇਸ ਲਾਗ ਦੀ ਬਿਮਾਰੀ ਦੇ ਨਾਲ ਸੰਕ੍ਰਮਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜਿੱਥੇ ਇਸ ਬਿਮਾਰੀ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਲੱਗ ਰਿਹਾ ਹੈ ਉੱਥੇ ਦੂਜੇ ਪਾਸੇ ਇੱਕ ਨਵੇਂ ਵਾਇਰਸ ਦੀ ਦਸਤਕ ਨੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਚਿੰਤਾ ਵਿੱਚ ਪਾ ਦਿੱਤਾ ਹੈ।
ਇਸ ਵਾਇਰਸ ਨੇ ਕੈਨੇਡਾ ਦੇ ਵਿੱਚ ਇੱਕ ਵਿਅਕਤੀ ਨੂੰ ਸੰਕ੍ਰਮਿਤ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੱਛਮੀ ਸੂਬੇ ਅਲਬਰਟਾ ਦਾ ਰਹਿਣ ਵਾਲਾ ਜ਼ੀਰੋ ਨੈਮੀ ਨਾਮਕ ਰੋਗੀ ਐੱਚ1 ਐੱਨ2 ਵਾਇਰਸ ਨਾਲ ਸੰਕ੍ਰਮਿਤ ਪਾਇਆ ਗਿਆ ਹੈ ਜੋ ਕਿ ਸਵਾਈਨ ਫ਼ਲੂ ਦੀ ਦੁਰਲਭ ਕਿਸਮ ਦੀ ਨਸਲ ਦਾ ਵਾਇਰਸ ਹੈ। ਨਵੇਂ ਆਏ ਇਸ ਵਾਇਰਸ ਦੀ ਗੰਭੀਰ ਚਰਚਾ ਦੇਸ਼ਾਂ-ਵਿਦੇਸ਼ਾਂ ਤੱਕ ਹੋ ਰਹੀ ਹੈ।
ਫਿਲਹਾਲ ਦੀ ਘੜੀ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਇਸ ਵਾਇਰਸ ਦੇ ਸੰਬੰਧਤ ਖੇਤਰ ਵਿੱਚ ਕਿਸੇ ਹੋਰ ਸੰਕ੍ਰਮਿਤ ਹੋਏ ਮਰੀਜ਼ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੇ ਵਾਇਰਸ ਨੂੰ ਕੈਨੇਡਾ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੀ ਪਛਾਣ ਅਕਤੂਬਰ ਦੇ ਮੱਧ ਤੱਕ ਹੋ ਗਈ ਸੀ ਪਰ ਉਸ ਸਮੇਂ ਮੌਸਮ ਦੀ ਤਬਦੀਲੀ ਕਾਰਨ ਇਸ ਨੂੰ ਸਿਰਫ ਇੰਫਲੁਏਂਜਾ ਮੰਨਿਆ ਜਾ ਰਿਹਾ ਸੀ।
ਸਿਹਤ ਅਧਿਕਾਰੀਆਂ ਵੱਲੋਂ ਜ਼ੀਰੋ ਨੈਮੀ ਨਾਮਕ ਰੋਗੀ ਦੇ ਵਿੱਚ ਇਸ ਦੇ ਹਲਕੇ ਲੱਛਣ ਦਿਖਾਈ ਦਿੱਤੇ ਸਨ। ਇਸ ਵਾਇਰਸ ਦੀ ਪਛਾਣ ਕਰਨ ਤੋਂ ਬਾਅਦ ਰੋਗੀ ਨੂੰ ਇਲਾਜ ਲਈ ਸਿਹਤ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਰੱਖਿਆ ਗਿਆ ਸੀ। ਫਿਲਹਾਲ ਇਹ ਰੋਗੀ ਇਸ ਵਾਇਰਸ ਤੋਂ ਠੀਕ ਹੋ ਚੁੱਕਾ ਹੈ। ਕੈਨੇਡਾ ਦੀਆਂ ਸਿਹਤ ਸੰਸਥਾਵਾਂ ਵੱਲੋਂ ਦੇਸ਼ ਅੰਦਰ ਦਸਤਕ ਦੇ ਚੁੱਕੇ ਇਸ ਨਵੀਂ ਕਿਸਮ ਦੇ ਸਵਾਈਨ ਫਲੂ ਵਾਇਰਸ ਦੀ ਜੜ੍ਹ ਨੂੰ ਲੱਭਿਆ ਜਾ ਰਿਹਾ ਹੈ
ਤਾਂ ਜੋ ਭਵਿੱਖ ਵਿੱਚ ਇਸ ਬਿਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਿਹਤ ਸੁਰੱਖਿਆ ਅਧਿਕਾਰੀਆਂ ਵੱਲੋਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਸ਼ੁਰੂਆਤ ਕੈਨੇਡਾ ਵਿੱਚ ਹੀ ਹੋਈ ਹੈ ਜਾਂ ਫਿਰ ਇਹ ਕਿਸੇ ਹੋਰ ਦੇਸ਼ ਤੋਂ ਇੱਥੇ ਪਹੁੰਚਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …