ਆਈ ਤਾਜਾ ਵੱਡੀ ਖਬਰ
ਕੋਰੋਨਾ ਦੇ ਭਾਰੀ ਸੰਕਟ ਨੂੰ ਦੇਖਦਿਆਂ ਇਸ ਸਾਲ ਦੀ ਸ਼ੁਰੁਆਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਪਰ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਤਾਂ ਜੋ ਦੇਸ਼ ਵਾਸੀ ਇਸ ਬਿਮਾਰੀ ਦੇ ਪ੍ਰਸਾਰ ਨੂੰ ਰੋਕਣ ਵਿੱਚ ਮਦਦਗਾਰ ਸਾਬਿਤ ਹੋ ਸਕਣ। ਜਿਸ ਦੇ ਚਲਦਿਆਂ ਵੱਡੇ ਜਨਤਕ ਇਕੱਠ ਹੋਣ ਵਾਲੀਆਂ ਥਾਵਾਂ ਜਿਨ੍ਹਾਂ ਵਿੱਚ ਪਾਰਕਾਂ, ਮੈਰਿਜ ਪੈਲਸ, ਰੈਸਟੋਰੈਂਟ, ਸਾਰੇ ਵਿੱਦਿਅਕ ਅਦਾਰੇ ਆਦਿ ਸ਼ਾਮਲ ਸਨ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਪਰ ਹੌਲੀ ਹੌਲੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਘੱਟਦੇ ਦੇਖ ਇਨ੍ਹਾਂ ਸੇਵਾਵਾਂ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਹੈ। ਯਾਤਰੀਆਂ ਦੀ ਸੁਵਿਧਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਵਾਈ ਸੇਵਾ ਨੂੰ ਹੌਲੀ-ਹੌਲੀ ਪਹਿਲਾਂ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਇੱਕ ਖੁਸ਼ਖ਼ਬਰੀ ਸੁਣਨ ਨੂੰ ਮਿਲ ਰਹੀ ਹੈ ਜਿੱਥੇ ਕੋਰੋਨਾ ਕਾਰਨ ਬੰਦ ਕੀਤੀ ਗਈ ਅੰਮ੍ਰਿਤਸਰ ਤੋਂ ਮੁੰਬਈ ਦੀ ਇੱਕ ਖਾਸ ਫਲਾਈਟ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਫਲਾਈਟ ਦੇ ਦੁਬਾਰਾ ਚੱਲਣ ਕਾਰਨ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਹੈ। ਏਅਰ ਇੰਡੀਆ ਦੀ ਇਹ ਹਵਾਈ ਸੇਵਾ ਪੰਜਾਬ ਤੋਂ ਚੱਲ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਜਾਂਦੀ ਸੀ। ਜਿੱਥੇ ਰੋਜ਼ਾਨਾ ਭਾਰੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਸਨ। ਕੋਰੋਨਾ ਦੀ ਵਜ੍ਹਾ ਕਾਰਨ ਇਸ ਹਵਾਈ ਸੇਵਾ ਨੂੰ ਮਾਰਚ ਮਹੀਨੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਇਸ ਨੂੰ ਮੁੜ ਤੋਂ ਚਲਾਏ ਜਾਣ ਕਾਰਨ ਸਮੂਹ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਉਡਾਣ ਪਹਿਲਾਂ ਹਫਤੇ ਵਿੱਚ ਦੋ ਵਾਰ ਚੱਲਦੀ ਸੀ ਪਰ ਹੁਣ ਇਹ ਉਡਾਣ ਹਫਤੇ ਦੇ ਵਿੱਚ ਤਿੰਨ ਦਿਨ ਚੱਲਿਆ ਕਰੇਗੀ। ਇਹ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਚੱਲ ਕੇ ਨਾਂਦੇੜ ਦੇ ਹਵਾਈ ਅੱਡੇ ਉੱਪਰ ਪਹੁੰਚੇਗੀ। ਜਿੱਥੋਂ ਸ਼ਰਧਾਲੂ ਮਹਿਜ਼ 10 ਕਿਲੋਮੀਟਰ ਦਾ ਸਫਰ ਤੈਅ ਕਰਕੇ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉਤੇ ਜਾ ਕੇ ਨਤਮਸਤਕ ਹੋ ਸਕਣਗੇ। ਗੌਰਤਲਬ ਹੈ ਕਿ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …