Breaking News

ਹੁਣ ਪੰਜਾਬ ਲਈ ਆ ਰਹੀ ਵੱਡੀ ਚੰਗੀ ਖਬਰ, ਸਾਰੇ ਪਾਸੇ ਛਾ ਗਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਰੋਨਾ ਮਾਹਵਾਰੀ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਛੁੱਟ ਗਿਆ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਆਰਥਿਕ ਮੰਦੀ ਦੇ ਦੌਰ ਵਿਚ ਭਾਰੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕੀਤਾ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ। ਸੂਬਾ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਇਕ ਲੱਖ ਅਸਾਮੀਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੁਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੇ ਜ਼ਰੀਏ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾ ਰਿਹਾ ਹੈ। ਹੁਣ ਪੰਜਾਬ ਲਈ ਇੱਕ ਬਹੁਤ ਚੰਗੀ ਖਬਰ ਸਾਹਮਣੇ ਆਈ ਹੈ।

ਜਿਸ ਨਾਲ ਚਾਰੇ ਪਾਸੇ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ਲਈ ਖਾਲੀ ਪਈਆਂ ਅਸਾਮੀਆਂ ਜਲਦ ਭਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਰੁਜ਼ਗਾਰ ਜੈਨਰੇਸ਼ਨ , ਸਕਿੱਲ, ਡਵੈਲਪਮੈਂਟ ਅਤੇ ਸਿਖਲਾਈ ਵਿਭਾਗ ਨੇ ਖਰੜਾ ਤਿਆਰ ਕਰ ਲਿਆ ਹੈ। ਜਿਸ ਨੂੰ ਰਾਜ ਸਰਕਾਰ ਦੇ ਪ੍ਰਬੰਧਕੀ ਸਕੱਤਰਾਂ ਨੂੰ ਭੇਜ ਦਿੱਤਾ ਗਿਆ ਹੈ। ਇਸ ਜਾਰੀ ਕੀਤੇ ਪੱਤਰ ਦੇ ਅਨੁਸਾਰ ਵੱਖ ਵੱਖ ਵਿਭਾਗਾਂ ਵਿੱਚ ਸੇਵਾ ਮੁਕਤੀ ਦੀ ਉਮਰ 58 ਸਾਲ ਕਾਰਨ ਇੱਕ ਲੱਖ ਅਸਾਮੀਆਂ ਖਾਲੀ ਹਨ।

ਸਰਕਾਰ ਵੱਲੋਂ ਇਨ੍ਹਾਂ ਨੂੰ ਭਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਵਿੱਤੀ ਸਾਲ 2020 -2021 ਵਿਚ 50 ਹਜ਼ਾਰ ਤੇ 2021-2022 ਵਿੱਚ 50 ਹਜ਼ਾਰ ਅਸਾਮੀਆਂ ਭਰਨ ਦੀ ਯੋਜਨਾ ਹੈ। ਸੂਬੇ ਅੰਦਰ ਇਹ ਅਸਾਮੀਆਂ ਐਸ ਐਸ ਬੋਰਡ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੇ ਕੁਝ ਸਿੱਧੀ ਭਰਤੀ ਕੀਤੀ ਜਾਵੇਗੀ। ਜੋ ਉਮੀਦਵਾਰ ਇਨ੍ਹਾਂ ਵਿਚੋਂ ਨਿਯੁਕਤ ਹੋ ਜਾਣਗੇ, ਉਹਨਾਂ ਨੂੰ 2021 ਵਿੱਚ ਅਪ੍ਰੈਲ, ਮਈ,ਜੂਨ ਮਹੀਨੇ ਵਿੱਚ ਨਿਯੁਕਤੀ ਪੱਤਰ ਪ੍ਰਦਾਨ ਕਰ ਦਿੱਤੇ ਜਾਣਗੇ।

ਪਰ ਇਸ ਸਮੇਂ ਸਭ ਦੇਸ਼ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹਨ, ਇਸ ਲਈ 15 ਅਗਸਤ ਨੂੰ ਆਜ਼ਾਦੀ ਦਿਹਾੜੇ ਉੱਤੇ ਰਾਜ ਪੱਧਰੀ ਸਮਾਗਮਾਂ ਦੌਰਾਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਨੌਕਰੀ ਜੁਆਇਨ ਕਰਵਾਈ ਜਾਵੇਗੀ ਤੇ ਸਤੰਬਰ ਮਹੀਨੇ ਤੋਂ ਤਨਖਾਹ ਲਾਗੂ ਕਰਨ ਦੀ ਯੋਜਨਾ ਹੈ। ਤਿਆਰ ਕੀਤੇ ਗਏ ਪੱਤਰ ਮੁਤਾਬਕ ਪਹਿਲਾਂ ਸਰਕਾਰ ਦੇ 38 ਵਿਭਾਗਾਂ ’ਚ ਭਰੀਆਂ ਜਾਣ ਵਾਲੀਆਂ 48 ਹਜ਼ਾਰ 989 ਅਸਾਮੀਆਂ ’ਚੋਂ ਸਭ ਤੋਂ ਵੱਧ ਗ੍ਰਹਿ ਤੇ ਨਿਆਂ ਵਿਭਾਗ ’ਚ 9748, ਦੂਜੇ ਨੰਬਰ ’ਤੇ ਸਿੱਖਿਆ ਵਿਭਾਗ ’ਚ 2888, ਬਿਜਲੀ ਵਿਭਾਗ ’ਚ 3666, ਜੇਲ੍ਹ ਵਿਭਾਗ 960, ਖੇਤੀਬਾੜੀ ਵਿਭਾਗ ’ਚ 2807, ਪਸ਼ੂ-ਮੱਛੀ ਤੇ ਡੇਅਰੀ ਵਿਭਾਗ ’ਚ 1324, ਸਹਿਕਾਰੀ ਵਿਭਾਗ ’ਚ 3920, ਸਥਾਨਕ ਸਰਕਾਰਾਂ ਵਿਭਾਗ ’ਚ 3699, ਸਿਹਤ ਤੇ ਪਰਿਵਾਰ ਭਲਾਈ ਵਿਭਾਗ ’ਚ 1880, ਉਚੇਰੀ ਸਿੱਖਿਆ ਵਿਭਾਗ 1536, ਮਾਲ ਵਿਭਾਗ 1194, ਪੇਂਡੂ ਵਿਕਾਸ 1255 ’ਚ ਪੱਕੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਇਹ ਨੌਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …