ਟਾਇਲਟ ਦਾ ਪਾਣੀ ਗੋਲ ਗੱਪਿਆਂ ਚ ਮਿਲਾਉਂਦਾ ਰੰਗੇ ਹੱਥੀਂ ਫੜਿਆ
ਭਾਰਤ ਦੇ ਲੋਕ ਜਿੱਥੇ ਮਿਹਨਤੀ ਤੇ ਇਮਾਨਦਾਰ ਹਨ, ਜਿਨ੍ਹਾਂ ਨੇ ਹਰ ਖੇਤਰ ਵਿਚ ਮੱਲਾਂ ਮਾਰੀਆਂ ਹਨ। ਉਥੇ ਹੀ ਭਾਰਤ ਦੇ ਲੋਕ ਖਾਣ ਪੀਣ ਦੇ ਵੀ ਬਹੁਤ ਸ਼ੌਕੀਨ ਹਨ। ਕਈ ਵਾਰ ਉਨ੍ਹਾਂ ਦਾ ਇਹ ਸ਼ੌਕ ਹੀ ਉਨ੍ਹਾਂ ਦੀ ਜਾਨ ਲਈ ਖ਼-ਤ- ਰਾ ਬਣ ਜਾਂਦਾ ਹੈ। ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ, ਤੇ ਕਰੋਨਾ ਦੇ ਚੱਲਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ ਉਨ੍ਹਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ। ਕੁਝ ਲੋਕ ਮੋਟੀ ਕਮਾਈ ਕਰਨ ਦੇ ਲਾਲਚ ਵਿਚ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾ ਦਿੰਦੇ ਹਨ।
ਲੋਕਾਂ ਦਾ ਬਾਹਰੋਂ ਖਾਣ ਪੀਣ ਦਾ ਸ਼ੋਕ ਹੀ ਅੱਗੇ ਜਾ ਕੇ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਮੁੰਬਈ ਦੇ ਵਿੱਚੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸਭ ਲੋਕ ਬਾਹਰੋ ਝਟਪਟ ਖਾਣਾ ਪਸੰਦ ਕਰਦੇ ਹਨ। ਜਿਸ ਵਿੱਚ ਚਾਟ ਪਕੌੜੇ, ਗੋਲ ਗੱਪੇ ਆਦਿ ਸ਼ਾਮਲ ਹੁੰਦੇ ਹਨ। ਜਿਸ ਨਾਲ ਲੋਕਾਂ ਦੇ ਮੂੰਹ ਦਾ ਟੇਸਟ ਵੀ ਬਦਲ ਜਾਂਦਾ ਹੈ ਤੇ ਉਨ੍ਹਾਂ ਦੀ ਭੁੱਖ ਵੀ ਸ਼ਾਂਤ ਹੋ ਜਾਂਦੀ ਹੈ।
ਪਰ ਕੋਲਾਪੁਰ ਵਿਚ ਵਾਪਰੀ ਘਟਨਾ ਤੋਂ ਬਾਅਦ ਤੁਹਾਡਾ ਦਿਲ ਨਹੀਂ ਕਰੇਗਾ ,ਕਿ ਤੁਸੀਂ ਬਾਹਰ ਤੋਂ ਕੁਝ ਅਜਿਹਾ ਖਾਓ। ਕੋਲਾਪੁਰ ਵਿਚ ਇਕ ਪਾਣੀ ਪੂਰੀ ਵਾਲੇ ਨੂੰ ਲੋਕਾਂ ਨੇ ਰੰਗੇ-ਹੱਥੀਂ ਪਾਣੀ ਵਿੱਚ ਟਾਇਲਟ ਦਾ ਪਾਣੀ ਮਿਲਾਉਂਦੇ ਹੋਏ ਫੜਿਆ ਹੈ। ਹੁਣ ਸੜਕ ਦੇ ਕਿਨਾਰੇ ਖੜ੍ਹ ਕੇ ਚਟਪਟੀ ਚਾਟ ਅਤੇ ਗੋਲ ਗੱਪੇ ਖਾਣਾ ਭੁੱਲ ਜਾਓਗੇ। ਕੋਹਲਾਪੁਰ ਵਿਚ ਇਹ ਵਿਅਕਤੀ ਆਪਣੀ ਪਾਣੀਪੂਰੀ ਲਈ ਬਹੁਤ ਮਸ਼ਹੂਰ ਹੈ ।
ਇਸ ਦੀ ਰੇਹੜੀ ਤੇ ਪਾਣੀਪੂਰੀ ਖਾਣ ਵਾਲੇ ਗਾਹਕਾਂ ਦੀ ਲਾਇਨ ਲੱਗੀ ਰਹਿੰਦੀ ਹੈ। ਜਦ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਕਿ ਉਹ ਮਿਲਾਵਟ ਕਰਦਾ ਹੈ। ਤਾਂ ਸਥਾਨਕ ਲੋਕਾਂ ਵੱਲੋਂ ਉਸ ਵਿਅਕਤੀ ਦੀ ਵੀਡੀਓ ਬਣਾਈ ਗਈ । ਜਿਸ ਵਿੱਚ ਉਹ ਪਾਣੀ ਵਿੱਚ ਟਾਇਲਟ ਦਾ ਪਾਣੀ ਮਿਲਾਉਂਦਾ ਵੇਖਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਟਾਇਲਟ ਦੇ ਪਾਣੀ ਦਾ ਡੱਬਾ ਭਰ ਕੇ ਲਿਆ ਰਿਹਾ ਹੈ। ਉਹ ਆਪਣੀ ਰੇਹੜ੍ਹੀ ਲੈ ਕੇ ਕੋਲਾਪੁਰ ਵਿੱਚ ਰਨਕਲਾ ਝੀਲ ਦੇ ਨੇੜੇ ਖੜਾ ਹੁੰਦਾ ਹੈ। ਘਟਨਾ ਦਾ ਪਤਾ ਲੱਗਦੇ ਸਾਰ ਹੀ ਲੋਕਾਂ ਵੱਲੋਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਸੜਕ ਤੇ ਸੁੱਟ ਦਿੱਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …