ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਖੇਤੀ ਕਨੂੰਨਾਂ ਕਾਰਨ ਪੰਜਾਬ ਵਿੱਚ ਮਾਲ ਗੱਡੀਆਂ ਆਉਣੀਆਂ ਬੰਦ ਹੋਈਆਂ ਹਨ। ਉਸ ਸਮੇਂ ਤੋਂ ਕੋਲੇ ਦਾ ਸਟਾਕ ਖਤਮ ਹੋਣ ਕਾਰਨ ਬਿਜਲੀ ਸਪਲਾਈ ਤੇ ਪੈਣ ਵਾਲੇ ਅਸਰ ਦੀਆਂ ਖ਼ਬਰਾਂ ਸੁਣਦੇ ਆਏ ਹਾਂ। ਕਿਉਂਕਿ ਕੋਲਾ ਨਾ ਮਿਲਣ ਕਾਰਨ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ । ਜਿਸ ਕਾਰਨ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉਪਰ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਮੁਸ਼ਕਿਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਸੀ ,ਕਿ ਮਾਲ ਗੱਡੀਆਂ ਨੂੰ ਲੰਘਣ ਦਿੱਤਾ ਜਾਵੇ।
ਇਸ ਚਲ ਰਹੀ ਮੁਸ਼ਕਿਲ ਦੇ ਕਾਰਨ ਬਹੁਤ ਜਗ੍ਹਾ ਅਜੇ ਵੀ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਪਰ ਹੁਣ ਇਨ੍ਹਾਂ ਤੋਂ ਹੱਟ ਕੇ ਬਿਜਲੀ ਵਿਭਾਗ ਬਾਰੇ ਹੋਰ ਖਬਰ ਸਾਹਮਣੇ ਆਈ ਹੈ। ਜਿਸ ਨਾਲ ਲੋਕਾਂ ਵਿਚ ਕੁਝ ਰਾਹਤ ਪਾਈ ਜਾ ਰਹੀ ਹੈ। ਕਿਉਂਕਿ ਮੌਸਮ ਦੀ ਤਬਦੀਲੀ ਹੋਣ ਕਾਰਨ ਦਿਨਾਂ ਵਿੱਚ ਵੀ ਫਰਕ ਪੈ ਗਿਆ ਹੈ। ਇਸ ਵਾਰ ਸਰਦੀ ਜਲਦ ਸ਼ੁਰੂ ਹੋ ਗਈ ਹੈ। ਪਾਵਰਕਾਮ ਵੱਲੋਂ ਵੀ ਉਪਭੋਗਤਾਵਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।
ਬਿਜਲੀ ਦੇ ਬਿੱਲ ਬਾਰੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਕਿਉਂਕਿ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਬਿਜਲੀ ਵਿਭਾਗ ਵੱਲੋਂ ਕੈਸ਼ ਕਾਊਂਟਰ ਦਾ ਸਮਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਸਮੇਂ ਦੇ ਵਿਚ ਹੀ ਉਪਭੋਗਤਾ ਆਪਣੇ ਬਿਜਲੀ ਦੇ ਬਿੱਲ ਜਮ੍ਹਾਂ ਕਰਵਾ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਪਾਵਰਕਾਮ ਦੇ ਬੁਲਾਰੇ ਗੋਪਾਲ ਸ਼ਰਮਾ ਨੇ ਵਿਭਾਗ ਦੇ ਸੀ. ਈ. ਓ. ਰੈਵੇਨਿਊ ਅਸ਼ਵਨੀ ਸਿੰਗਲਾ ਦੇ ਹਵਾਲੇ ਤੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਇਸ ਤਬਦੀਲ ਕੀਤੇ ਗਏ ਸਮੇਂ ਤੋਂ ਪਹਿਲਾਂ ਬਿਜਲੀ ਬਿੱਲਾਂ ਦੀ ਅਦਾਇਗੀ ਦਾ ਸਮਾਂ ਸਵੇਰ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਹੁੰਦਾ ਸੀ। ਮੌਸਮ ਦੀ ਤਬਦੀਲੀ ਕਾਰਨ ਤੇ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਵਰਕਾਮ ਵੱਲੋਂ ਇਸ ਵਿੱਚ ਤਬਦੀਲੀ ਕੀਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …