ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ
ਕਹਿੰਦੇ ਨੇ ਕਿ ਐਕਸੀਡੈਂਟ ਦਾ ਤੇ ਨਾਮ ਹੀ ਮਾੜਾ ਹੁੰਦਾ ਹੈ ਜਦੋਂ ਵੀ ਇਸ ਨੂੰ ਸੁਣਦੇ ਹਾਂ ਤਾਂ ਹਰ ਕੋਈ ਸਭ ਤੋਂ ਪਹਿਲਾਂ ਉਸ ਇਨਸਾਨ ਦੀ ਖ਼ੈਰੀਅਤ ਮੰਗਦਾ ਹੈ ਜਿਸ ਦਾ ਐਕਸੀਡੈਂਟ ਹੋ ਗਿਆ ਹੋਵੇ ਜਾਂ ਜਿਸ ਦਾ ਜ਼ਿਕਰ ਹੋਇਆ ਹੋਵੇ। ਅੱਜ ਕੱਲ ਭਿਆਨਕ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ।ਇਸ ਵਰ੍ਹੇ ਵਿੱਚ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।।
ਤਲਵੰਡੀ ਚੌਧਰੀਆਂ ਵਿੱਚ ਅੱਜ ਹਾਲਾਤ ਉਸ ਵੇਲੇ ਗਮਗੀਨ ਹੋ ਗਏ ਜਦੋਂ 2 ਸੜਕ ਦੁਰਘਟਨਾਵਾਂ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ,ਤੇ ਨਾਲ ਦੇ ਜ਼ਖਮੀ ਹੋ ਗਏ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਅਤੇ ਪਿੰਡ ਦੇ ਲੋਕਾਂ ਦੇ ਹੰਝੂ ਸੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤਲਵੰਡੀ ਚੌਧਰੀਆਂ ਦੀ ਹੈ ,ਜਿੱਥੇ ਬੀਤੀ ਰਾਤ ਇਕ ਨੌਜਵਾਨ ਗੁਰਮਿਲਾਪ ਸਿੰਘ ਪੁੱਤਰ ਗੁਰਮੇਤ ਸਿੰਘ ਕਰੀਬ ਸਾਢੇ ਅੱਠ ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਬਜ਼ਾਰ ਗਿਆ ਸੀ।ਜਿਸ ਦੀ ਪੈਟਰੋਲ ਪੰਪ ਦੇ ਸਾਹਮਣੇ ਸਰਬਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਫ਼ਰੀਦ ਸਰਾਏ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ।
ਘਟਨਾ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਗੁਰਮਿਲਾਪ ਦੀ ਮੌਤ ਹੋ ਗਈ,ਜਿਸ ਦੀ ਮੌਤ ਦੀ ਖ਼ਬਰ ਸੁਣਦੇ ਸਾਰ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਦੂਸਰਾ ਨੌਜਵਾਨ ਸਰਬਜੀਤ ਸਿੰਘ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਦੀ ਸਾਰੀ ਜਾਣਕਾਰੀ ਥਾਣਾ ਤਲਵੰਡੀ ਚੌਧਰੀਆਂ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਦਿੱਤੀ ਗਈ ਹੈ।
ਉਥੇ ਹੀ ਇਸ ਪਿੰਡ ਦੇ ਇਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਕਾਰਨ ਇਸ ਪਿੰਡ ਦਾ ਮਾਹੌਲ ਕਾਫੀ ਗ਼ਮਗੀਨ ਹੋ ਗਿਆ ਹੈ। ਕਿਉਕਿ ਇਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋਣਾ ਕਿਸੇ ਕਹਿਰ ਨਾਲੋ ਘੱਟ ਨਹੀਂ ਹੈ । ਇਸ ਪਿੰਡ ਦਾ ਦੂਸਰਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਆਪਣੇ ਕਿਸੇ ਦੋਸਤ ਦੀ ਬਰਥ-ਡੇ ਪਾਰਟੀ ਤੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ।
ਜਿਸ ਦੀ ਔਜਲਾ ਫਾਟਕ ਨੇੜੇ ਕਿਸੇ ਹੋਰ ਕਾਰ ਨਾਲ ਟੱਕਰ ਹੋਣ ਦੀ ਜਾਣਕਾਰੀ ਮਿਲੀ ਹੈ। ਜਿਸ ਨੂੰ ਇਸ ਘਟਨਾ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਨੋਂ ਨੌਜਵਾਨ ਤਲਵੰਡੀ ਚੌਧਰੀਆ ਦੇ ਰਹਿਣ ਵਾਲੇ ਸਨ ਇਨ੍ਹਾਂ ਦੇ ਘਰ ਵੀ ਇੱਕ ਦੂਸਰੇ ਦੇ ਗੁਆਂਢ ਵਿੱਚ ਸਨ। ਇਨ੍ਹਾਂ ਨੌਜਵਾਨਾਂ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …