ਆਈ ਤਾਜਾ ਵੱਡੀ ਖਬਰ
ਇਸ ਵੇਲੇ ਪੂਰਾ ਸੰਸਾਰ ਜਿਹੜੀ ਬਿਮਾਰੀ ਤੋਂ ਸਭ ਤੋਂ ਵੱਧ ਡਰ ਰਿਹਾ ਹੈ ਉਹ ਕੋਰੋਨਾ ਵਾਇਰਸ ਹੈ। ਜਦੋਂ ਲੱਗਦਾ ਹੈ ਕਿ ਸਾਰਾ ਕੁਝ ਠੀਕ ਹੋ ਰਿਹਾ ਹੈ ਉਦੋਂ ਇਸ ਬਿਮਾਰੀ ਦਾ ਇਕ ਵੱਡਾ ਹੱਲਾ ਵੱਜ ਜਾਂਦਾ ਹੈ। ਇਸ ਸਮੇਂ ਸੰਸਾਰ ਵਿਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 48,595,640 ਹੋ ਗਈ ਹੈ ਜਿਸ ਵਿਚ ਅਮਰੀਕਾ 9,805,121 ਮਰੀਜ਼ਾਂ ਦੀ ਗਿਣਤੀ ਨਾਲ ਅਜੇ ਵੀ ਪਹਿਲੇ ਸਥਾਨ ‘ਤੇ ਹੈ।
ਜੇਕਰ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 8,364,086 ਹੈ। ਪਰ ਭਾਰਤ ਦੇ ਸੂਬੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਾ ਸਿਲਸਿਲਾ ਬਰਕਰਾਰ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਅੱਜ ਕੁੱਲ 541 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਦੇ ਪੰਜਾਬ ਦੇ ਹਲਾਤਾਂ ‘ਤੇ ਨਜ਼ਰ ਮਾਰੀਏ ਤਾਂ 135,834 ਲੋਕ ਪਾਜ਼ੀਟਿਵ ਪਾਏ ਗਏ ਹਨ।
ਇਨ੍ਹਾਂ ਵਿਚੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 126,932 ਹੈ ਅਤੇ 4,621 ਮਰੀਜ਼ ਅਜੇ ਵੀ ਕੋਰੋਨਾ ਨਾਲ ਗ੍ਰਸਤ ਹਨ। 125 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 14 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 4,281 ਮਰੀਜ਼ ਕੋਰੋਨਾ ਵਾਇਰਸ ਕਾਰਨ ਆਪਣਾ ਦਮ ਤੋੜ ਚੁੱਕੇ ਹਨ।
ਅੱਜ ਸਭ ਤੋਂ ਵੱਧ ਜਲੰਧਰ ਤੋਂ 73 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਈਆਂ ਰਿਪੋਰਟਾਂ ਦੇ ਅਧਾਰ ‘ਤੇ 22 ਮਰੀਜ਼ ਆਪਣਾ ਦਮ ਤੋੜ ਗਏ ਜਿਨ੍ਹਾਂ ਵਿੱਚ ਜਲੰਧਰ ਤੋਂ 4, ਅੰਮ੍ਰਿਤਸਰ 1, ਗੁਰਦਾਸਪੁਰ 1, ਫਿਰੋਜ਼ਪੁਰ 1, ਫਰੀਦਕੋਟ 4, ਕਪੂਰਥਲਾ 1, ਲੁਧਿਆਣਾ 2, ਹੁਸ਼ਿਆਰਪੁਰ 1, ਮੋਹਾਲੀ 6 ਅਤੇ ਰੋਪੜ ਤੋੰ 1 ਮਰੀਜ਼ ਸ਼ਾਮਿਲ ਨੇ। ਭਾਰਤ ਦੇ ਵਿੱਚ ਹੁਣ ਤੱਕ 8,364,086 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 7,711,809 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ ਪਰ 124,354 ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਉੱਥੇ ਹੀ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 48,595,640 ਤੱਕ ਪੁਹੰਚ ਗਈ ਹੈ ਜਿਸ ਵਿੱਚੋਂ 34,795,408 ਲੋਕ ਠੀਕ ਹੋ ਗਏ ਹਨ ਅਤੇ 1,233,320 ਲੋਕਾਂ ਦੀ ਮੌਤ ਹੋ ਗਈ। ਇਸ ਸਮੇਂ ਸੰਸਾਰ ਵਿੱਚ ਕੋਰੋਨਾ ਦੇ 12,566,912 ਕੇਸ ਐਕਟਿਵ ਹਨ ਜਿਨ੍ਹਾਂ ਵਿਚੋਂ 89,587 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …