ਸਿਧੇ ਏਨੇ ਪੈਸੇ ਬਣਨਗੇ 1 ਘੰਟੇ ਦੇ
ਅਮਰੀਕਾ ਦੇ ਚੋਣ ਨਤੀਜਿਆਂ ਤੋਂ ਬਾਅਦ ਬਹੁਤ ਕੁਝ ਬਦਲ ਜਾਵੇਗਾ,ਪਰ ਅਜੇ ਸੰਯੁਕਤ ਰਾਜ ਅਮਰੀਕਾ ਦੇ ਚੋਣਾਂ ਦੇ ਨਤੀਜੇ ਜਾਰੀ ਹਨ । ਜਿਸ ਤੋਂ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਨੇ ਵੀ ਉਮੀਦਾਂ ਲਾਈਆਂ ਹੋਈਆਂ ਹਨ। ਹੁਣ ਸਾਰੀ ਦੁਨੀਆਂ ਦੀ ਨਜ਼ਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਪਰ ਹੀ ਟਿਕੀ ਹੋਈ ਹੈ। ਇਸ ਦੌਰਾਨ ਅਮਰੀਕਾ ਵਿਚ ਹੁਣ ਤੱਕ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੂੰ 214 ਅਤੇ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਮੈਦਾਨ ਵਿੱਚ ਉਤਰੇ ਬਾਇਡੇਨ ਨੂੰ 264 ਵੋਟ ਮਿਲ ਚੁਕੇ ਹਨ।
ਜਿੱਤ ਵਾਸਤੇ ਕੁੱਲ 538 ਵਿਚ ਘੱਟੋ ਘੱਟ 270 ਇਲੈਕਟਰੋਲ ਕੌਲੇਜ਼ ਵੋਟਾਂ ਚਾਹੀਦੀਆਂ ਹਨ। ਬਾਇਡੇਨ ਆਪਣੇ ਟੀਚੇ ਤੋਂ ਛੇ ਕਦਮ ਦੂਰ ਹਨ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡੇਨ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਵੋਟਾਂ ਦੀ ਗਿਣਤੀ ਖਤਮ ਹੋਣ ਤੇ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਣਗੇ ।
ਉਹਨਾਂ ਦੇ ਜਿੱਤਣ ਦਾ ਸਭ ਤੋਂ ਵੱਡਾ ਫਾਇਦਾ ਐੱਨ ਆਰ ਆਈਜ਼ ਨੂੰ ਹੋ ਸਕਦਾ ਹੈ। ਕਿਉਂਕਿ ਉਹ ਆਪਣੇ ਵਾਅਦੇ ਦੇ ਮੁਤਾਬਕ ਪ੍ਰਤੀ ਘੰਟੇ ਤੇ ਘੱਟੋ ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਪ੍ਰਤੀ ਘੰਟਾ ਕਰ ਦੇਣਗੇ, ਜੋ ਕਿ ਅਜੇ 7.25 ਡਾਲਰ ਹਨ। ਉਹਨਾਂ ਨਾਲ ਹੀ ਇਸ ਖਦਸ਼ੇ ਨੂੰ ਵੀ ਰੱਦ ਕਰ ਦਿੱਤਾ ਸੀ ਕਿ ਇਸ ਨਾਲ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਹੋਵੇਗਾ। ਗੌਰਤਲਬ ਹੈ ਕਿ ਵੀਰਵਾਰ ਨੂੰ ਭਾਰਤੀ ਕਰੰਸੀ ਨੇ ਅਮਰੀਕੀ ਡਾਲਰ ਦੇ ਮੁਕਾਬਲੇ 47 ਪੈਸੇ ਦੀ ਬੜ੍ਹਤ ਹਾਸਲ ਕੀਤੀ।
ਜਿਸ ਨਾਲ ਡਾਲਰ ਦਾ ਮੁੱਲ 74. 29 ਰੁਪਏ ਖੁੱਲ੍ਹਾ। ਪਿਛਲੇ ਦਿਨੀਂ ਡਾਲਰ ਦਾ ਮੁੱਲ 74.76 ਰੁਪਏ ਰਿਹਾ ਸੀ। ਬੁੱਧਵਾਰ ਨੂੰ ਭਾਰਤੀ ਕਰੰਸੀ ਡਾਲਰ ਮੁਕਾਬਲੇ 35 ਪੈਸੇ ਕਮਜ਼ੋਰ ਹੋ ਗਈ ਸੀ।ਅਤੇ 10 ਹਫਤਿਆਂ ਦੇ ਹੇਠਲੇ ਪੱਧਰ ਤੇ 74.76 ਤੇ ਬੰਦ ਹੋਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਘੱਟੋ ਘੱਟ ਮਜ਼ਦੂਰੀ ਵਧਣ ਦਾ ਮਤਲਬ ਹੈ ਕਿ ਇੱਥੇ ਕੰਮ ਕਰਨ ਵਾਲਿਆਂ ਨੂੰ ਦੁੱਗਣੀ ਕਮਾਈ ਹੋਵੇਗੀ। ਹਾਲਾਕਿ ਇਹ ਵੀ ਵੇਖਣਾ ਹੋਵੇਗਾ ਕਿ ਟਰੰਪ ਵੱਲੋਂ ਵੀਜ਼ੇ ਤੇ ਲਾਈਆਂ ਗਈਆਂ ਸਖ਼ਤੀਆਂ ਨੂੰ ਲੈ ਕੇ ਬਾਇਡੇਨ ਕੀ ਕਦਮ ਚੁੱਕਦੇ ਹਨ। ਬਾਇਡੇਨ ਨੇ ਕਿਹਾ ਹੈ ਕਿ ਉਹ ਜਿੱਤ ਦੇ ਰਸਤੇ ਤੇ ਚੱਲ ਰਹੇ ਹਨ ਤੇ ਕਾਮਯਾਬ ਜ਼ਰੂਰ ਹੋਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …