ਦੇਖੋ ਟਰੰਪ ਅਤੇ ਬਾਈਡਨ ਚ ਕੌਣ ਹੋ ਗਿਆ ਅਗੇ
ਅਮਰੀਕਾ ਜਿੱਥੇ ਅੱਜ ਕੱਲ ਚੋਣਾਂ ਦੇ ਨਤੀਜਿਆਂ ਦਾ ਮੁੱਦਾ ਭਖਿਆ ਹੋਇਆ ,ਹੁਣ ਸਾਰੀ ਦੁਨੀਆਂ ਦੀ ਨਜ਼ਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉਪਰ ਹੀ ਟਿਕੀ ਹੋਈ ਹੈ। ਇਸ ਦੌਰਾਨ ਹੀ ਅਮਰੀਕਾ ਤੋਂ ਚੋਣ ਨਤੀਜਿਆਂ ਬਾਰੇ ਇੱਕ ਖਬਰ ਸਾਹਮਣੇ ਆਈ ਸੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਸਨ ।ਜਿਸ ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ ਜੇਤੂ ਐਲਾਨ ਦਿੱਤਾ ਸੀ ।
ਇਸ ਖਬਰ ਨੂੰ ਸੁਣਦੇ ਸਾਰ ਹੀ ਸਾਰੀ ਦੁਨੀਆਂ ਹੈਰਾਨ ਰਹਿ ਗਈ ਸੀ , ਕਿ ਰਾਸ਼ਟਰਪਤੀ ਟਰੰਪ ਜੇਤੂ ਕਿਸ ਤਰ੍ਹਾਂ ਹੋ ਸਕਦੇ ਹਨ। ਹੁਣ ਅਮਰੀਕਾ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਨਵੀਂ ਖਬਰ ਸਾਹਮਣੇ ਆਈ ਹੈ , ਜਿਸ ਵਿੱਚ ਪਤਾ ਲੱਗੇਗਾ ਟਰੰਪ ਅਤੇ ਬਾਇਡਨ ਵਿੱਚੋਂ ਕੌਣ ਅੱਗੇ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਟਰੰਪ ਨੂੰ 214 ਅਤੇ ਬਾਇਡੇਨ ਨੂੰ 264 ਵੋਟ ਮਿਲ ਚੁਕੇ ਹਨ।
ਜਿੱਤ ਵਾਸਤੇ ਕੁੱਲ 538 ਵਿਚ ਘੱਟੋ ਘੱਟ 270 ਇਲੈਕਟਰੋਲ ਕੌਲੇਜ਼ ਵੋਟਾਂ ਚਾਹੀਦੀਆਂ ਹਨ।ਵਾਈਟ ਹਾਊਸ ਵਿੱਚ ਪਹੁੰਚਣ ਲਈ ਇਲੈਕਟ੍ਰੌਨਿਕ ਵੋਟਾਂ ਦਾ 270 ਦਾ ਅੰਕੜਾ ਹੋਣਾ ਜ਼ਰੂਰੀ ਹੈ।ਪਰ ਟਰੰਪ ਨੇ ਆਪਣੀ ਜਿੱਤ ਦਾ ਐਲਾਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡੇਨ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਵੋਟਾਂ ਦੀ ਗਿਣਤੀ ਖਤਮ ਹੋਣ ਤੇ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਜਾਣਗੇ ।
ਕਰੋੜਾਂ ਵੋਟ ਐਡਵਾਂਸ ਵਿੱਚ ਅਤੇ ਡਾਕ ਰਾਹੀਂ ਪਏ ਹਨ ਜਿਨ੍ਹਾਂ ਦੀ ਗਿਣਤੀ ਕਰਨ ਨੂੰ ਤਿੰਨ ਦਿਨ ਲੱਗ ਸਕਦੇ ਹਨ। ਨਤੀਜਿਆਂ ਵਿੱਚ ਜੋ ਬਾਇਡੇਨ ਨੂੰ ਬੜ੍ਹਤ ਮਿਲੀ ਹੈ ਉਹ ਆਉਣ ਵਾਲੇ ਦਿਨਾਂ ਵਿਚ ਹੋਰ ਸਾਫ਼ ਹੋਵੇਗੀ। ਸੀ. ਐੱਨ. ਐੱਨ. ਨਿਊਜ਼ ਚੈਨਲ ਨੇ ਬਾਈਡੇਨ ਦੇ ਹਵਾਲੇ ਤੋਂ ਕਿਹਾ ਸੀ ਕਿ, ਅਸੀਂ ਡੈਮੋਕ੍ਰੇਟਸ ਵਜੋ ਪ੍ਰਚਾਰ ਕਰ ਰਹੇ ਹਾਂ ,ਪਰ ਮੈਂ ਅਮਰੀਕੀ ਰਾਸ਼ਟਰਪਤੀ ਵਜੋਂ ਕੰਮ ਕਰਾਂਗਾ।
ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਕੋਈ ਪੱਖਪਾਤੀ ਸੰਸਥਾ ਨਹੀਂ ਹੈ। ਇਹ ਇਸ ਰਾਸ਼ਟਰ ਦਾ ਦਫਤਰ ਹੈ, ਜੋ ਹਰ ਇੱਕ ਨਾਗਰਿਕ ਨੂੰ ਦਰਸਾਉਂਦਾ ਹੈ ਕਿ ਸਾਰੇ ਅਮਰੀਕੀ ਨਾਗਰਿਕਾਂ ਦਾ ਫਰਜ ਬਣਦਾ ਹੈ ਕਿ ਉਹ ਇਸ ਦੀ ਸੰਭਾਲ ਕਰਨ। ਦੋਵੇਂ ਉਮੀਦਵਾਰਾਂ ਵਿਚ ਮੁਕਾਬਲਾ ਪਹਿਲਾਂ ਕਾਫੀ ਸਖਤ ਚੱਲ ਰਿਹਾ ਸੀ । ਜੌਰਜੀਆ ਦਾ ਨਤੀਜਾ ਬਹੁਤ ਘੱਟ ਫਰਕ ਨਾਲ ਆ ਰਿਹਾ ਹੋਣ ਕਰ ਕੇ ਰੋਕ ਦਿੱਤਾ ਗਿਆ ਹੈ। ਨੈਬਰਾਸਕਾ ਦੀਆਂ ਪੰਜ ਵਿੱਚੋਂ ਚਾਰ ਵੋਟਾਂ ਟਰੰਪ ਨੂੰ ਮਿਲੀਆਂ ਹਨ। ਵਾਇਡੇਨ ਨੇ ਕਿਹਾ ਹੈ ਕਿ ਉਹ ਜਿੱਤ ਦੇ ਰਸਤੇ ਤੇ ਚੱਲ ਰਹੇ ਹਨ ਤੇ ਕਾਮਯਾਬ ਜ਼ਰੂਰ ਹੋਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …