ਆਈ ਤਾਜਾ ਵੱਡੀ ਖਬਰ
ਵਿਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀਆਂ ਦੀ ਮਿਹਨਤ ਸਦਕਾ ਜਦੋਂ ਚੰਗੇ ਕੰਮਾ ਲਈ ਸਿਫਤ ਕੀਤੀ ਜਾਂਦੀ ਹੈ, ਤਾਂ ਪੰਜਾਬੀਆਂ ਦਾ ਸੀਨਾ ਖੁਸ਼ੀ ਨਾਲ ਚੌੜਾ ਹੋ ਜਾਂਦਾ ਹੈ।ਬਹੁਤ ਮਾਣ ਹੁੰਦਾ ਹੈ ਉਨ੍ਹਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਆਪਣੀ ਹਿੰਮਤ ,ਦਲੇਰੀ ਤੇ ਇਮਾਨਦਾਰੀ ਨਾਲ ਵਿਦੇਸ਼ਾਂ ਦੇ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹੁੰਦੇ ਹਨ। ਜਦੋਂ ਇਸ ਤਰ੍ਹਾਂ ਦੇ ਪੰਜਾਬੀਆਂ ਦੀ ਹਿੰਮਤ ਤੇ ਦਲੇਰੀ ਸਦਕਾ ਕਿਸੇ ਦੀ ਜਾਨ ਬਚਾਈ ਜਾਂਦੀ ਹੈ,ਤਾ ਉਸ ਘਟਨਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਪੰਜਾਬੀਆਂ ਦਾ ਮਾਣ ਉਨ੍ਹਾਂ ਦੀ ਪੱਗ ਹੁੰਦੀ ਹੈ। ਜਿਸ ਦੀ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹੋ ਜਿਹੀਆਂ ਘਟਨਾਵਾਂ ਆਏ ਦਿਨ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਕੈਨੇਡਾ ਤੋਂ, ਜਿਥੇ ਇਕ ਪੰਜਾਬੀ ਸਰਦਾਰ ਨੇ ਤਲਾਬ ਦੇ ਕੰਢੇ ਤੇ ਕੀਤਾ ਅਜਿਹਾ ਕੰਮ ,ਕਿ ਸਾਰੇ ਕੈਨੇਡਾ ਵਿੱਚ ਹੋ ਰਹੀ ਹੈ ਬੱਲੇ ਬੱਲੇ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਕੈਨੇਡਾ ਦੇ ਕੈਲਗਰੀ ਸ਼ਹਿਰ ਦੀ ਹੈ। ਜਿੱਥੇ ਇੱਕ ਬਾਬੇ ਵੱਲੋਂ ਦੋ ਲੜਕੀਆਂ ਨੂੰ ਆਪਣੀ ਪੱਗ ਦੇ ਸਹਾਰੇ ਬਚਾ ਲਿਆ ਗਿਆ ।
ਇਹ ਘਟਨਾ ਉਸ ਸਮੇਂ ਘਟੀ ਹੈ,ਜਦੋਂ ਦੋ ਲੜਕੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ ਤਿਲਕ ਗਈਆਂ। ਜਿਨ੍ਹਾਂ ਵੱਲੋਂ ਮਦਦ ਲਈ ਚੀਕਾਂ ਮਾਰੀਆਂ ਗਈਆਂ। ਉਸ ਪਾਰਕ ਵਿਚ ਸੈਰ ਕਰ ਰਹੇ ਬਜ਼ੁਰਗ ਵੱਲੋਂ ਇਹ ਸਭ ਕੁਝ ਸੁਣ ਕੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਜਾਣ ਲੱਗੀ। ਪਹਿਲਾਂ ਬਾਬੇ ਨੇ ਪਾਰਕ ਵਿੱਚ ਪਏ ਕੰਸਟ੍ਰਕਸ਼ਨ ਦੇ ਸਮਾਨ ਨਾਲ ਕੁੜੀਆ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ,ਪਰ ਕਾਮਯਾਬ ਨਾ ਹੋ ਸਕੇ ।
ਫਿਰ ਉਨ੍ਹਾਂ ਨੇ ਬਿਨਾਂ ਮੌਕਾ ਗਵਾਏ ਆਪਣੀ ਪੱਗ ਲਾਹ ਕੇ ਉਸਨੂੰ ਰੱਸੇ ਵਜੋਂ ਤਲਾਅ ਵਿੱਚ ਲੜਕੀਆਂ ਦੀ ਮਦਦ ਲਈ ਸੁੱਟ ਦਿੱਤਾ। ਜਿਸਦੇ ਸਹਾਰੇ ਉਹਨਾਂ ਕੁੜੀਆਂ ਨੂੰ ਖਿੱਚ ਕੇ ਬਾਹਰ ਕੱਢਿਆ ਗਿਆ। ਇਸ ਮੌਕੇ ਤੇ ਮੌਜੂਦ ਉਥੇ ਕੁਝ ਹੋਰਨਾਂ ਪੰਜਾਬੀਆਂ ਵੱਲੋਂ ਵੀ ਪਾਣੀ ਵਾਲੇ ਪਾਈਪ ਤੇ ਪੱਗ ਦੀ ਮਦਦ ਨਾਲ ਉਹਨਾਂ ਕੁੜੀਆਂ ਦੀ ਜਾਨ ਬਚਾ ਲਈ ਗਈ। ਇਸ ਸਾਰੀ ਘਟਨਾ ਦੀ ਗਵਾਹ ਕੁਲਨਿਦਰ ਬਾਂਗਰ ਜਿਸ ਨੇ ਇਸ ਸਾਰੀ ਘਟਨਾ ਨੂੰ ਆਪਣੇ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ।
ਉਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮੇਰੀ ਬੇਟੀ ਨੇ ਦਿੱਤੀ। ਉਸੇ ਪਲ ਮੈਂ ਬਾਬੇ ਦੁਆਰਾ ਇਹਨਾਂ ਕੁੜੀਆਂ ਨੂੰ ਬਚਾਉਣ ਦੀ ਵੀਡੀਓ ਰਿਕਾਰਡ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਫਖ਼ਰ ਵਾਲੀ ਗੱਲ ਹੈ ਕਿ ਪੰਜਾਬੀ ਆਪਣੀ ਪੱਗ ਨੂੰ ਆਪਣੀ ਸ਼ਾਨ ਸਮਝਦੇ ਹਨ। ਪਰ ਲੜਕੀਆਂ ਦੀ ਜਾਨ ਬਚਾਉਣ ਖਾਤਰ ਇਸਨੂੰ ਉਤਾਰ ਦਿੱਤਾ। ਇਸ ਘਟਨਾ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …