ਹਾਰ ਦੇ ਤੁਰੰਤ ਬਾਅਦ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੇ ਕੀਤਾ ਅਜਿਹਾ ਕੰਮ
ਖੇਡਾਂ ਦਾ ਇਨਸਾਨ ਦੀ ਜਿੰਦਗੀ ਵਿੱਚ ਅਹਿਮ ਸਥਾਨ ਹੁੰਦਾ ਹੈ। ਜੋ ਇਨਸਾਨ ਨੂੰ ਸਰੀਰਕ ਤੌਰ ਤੇ ਫਿੱਟ ਰੱਖਦੀਆ ਹਨ । ਜਿੱਥੇ ਇਸ ਨਾਲ ਸਾਡਾ ਸਰੀਰਕ ਵਿਕਾਸ ਹੁੰਦਾ ਹੈ ਉਥੇ ਹੀ ਮਾਨਸਿਕ ਵਿਕਾਸ ਵੀ ਹੁੰਦਾ ਹੈ। ਖੇਡਾਂ ਇਨਸਾਨ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਵਿੱਚ ਵੀ ਅਹਿਮ ਸਥਾਨ ਰੱਖਦੀਆਂ ਹਨ। ਖੇਡ ਜਗਤ ਵਿਚ ਬਹੁਤ ਸਾਰੀਆਂ ਏਹੋ ਜਿਹੀਆ ਸਖਸੀਅਤਾ ਹਨ । ਜਿਨ੍ਹਾਂ ਨੇ ਆਪਣੀ ਖੇਡ ਦੇ ਸਦਕਾ ਪੂਰੀ ਦੁਨੀਆਂ ਵਿੱਚ ਰਿਕਾਰਡ ਪੈਦਾ ਕੀਤੇ ਹਨ।
ਇਹਨੀ ਦਿਨੀਂ ਆਬੂਧਾਬੀ ਦੇ ਵਿੱਚ ਆਈ.ਪੀ.ਐੱਲ. ਮੈਚ ਚੱਲ ਰਹੇ ਹਨ। ਜਿੱਥੇ ਆਈਪੀਐਲ ਵਿਚ ਪੰਜਾਬ ਦੀ ਹਾਰ ਦੇ ਤੁਰੰਤ ਬਾਅਦ ਟੀਮ ਦੀ ਮਾਲਕਣ ਪ੍ਰੀਟੀ ਜ਼ਿੰਟਾ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਕਿੰਗਸ ਇਲੈਵਨ ਪੰਜਾਬ ਅਤੇ ਚੇਨਈ ਸੁਪਰਕਿੰਗ ਦਰਮਿਆਨ ਮੈਚ ਚੱਲ ਰਿਹਾ ਸੀ । ਜਿੱਥੇ ਕਿੰਗਸ ਇਲੈਵਨ ਪੰਜਾਬ ਨੂੰ 9 ਵਿਕਟਾਂ ਨਾਲ ਹਰਾ ਦਾ ਸਾਹਮਣਾ ਕਰਨਾ ਪਿਆ।
ਇਸ ਟੀਮ ਦੀ ਮਾਲਕਨ ਪ੍ਰਿਟੀ ਜ਼ਿੰਟਾ ਨੇ ਟਵਿੱਟਰ ਤੇ ਆਪਣੀ ਟੀਮ ਦੀ ਹਾਰ ਬਾਰੇ ਦੱਸਿਆ ਹੈ। ਪ੍ਰੀਤੀ ਜ਼ਿੰਟਾ ਨੇ ਕਿਹਾ ਕਿ ਇਸ ਇਲੈਵਨ ਪੰਜਾਬ ਦੀ ਆਈਪੀਐਲ ਸ਼ੁਰੂਆਤ ਠੀਕ ਨਹੀਂ ਰਹੀ। ਉਸ ਨੂੰ ਪਹਿਲੇ 7 ਮੈਚਾਂ ਚੋਂ 6 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਕੇ.ਐੱਲ. ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲਗਾਤਾਰ 5 ਮੈਚ ਵਿਚ ਜਿੱਤ ਦਰਜ ਕੀਤੀ। ਜਿਸ ਤੋਂ ਲੱਗ ਰਿਹਾ ਸੀ ਕਿ ਪੰਜਾਬ ਦੀ ਟੀਮ ਪਲੇਅ ਆਫ ਦੇ ਲਈ ਫਿਰ ਕੁਆਲੀਫਾਈ ਕਰ ਲਵੇਗੀ।
ਟਵਿਟਰ ਤੇ ਪ੍ਰਿਟੀ ਜ਼ਿੰਟਾ ਨੇ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ, ਤੇ ਟੁੱਟੇ ਹੋਏ ਦਿਲ ਦੀ ਈਮੋਜੀ ਸ਼ੇਅਰ ਕੀਤੀ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੀਮ ਦੇ ਪਲੇਅ ਆਫ ਤੱਕ ਨਾ ਪਹੁੰਚਣ ਦਾ ਟੀਮ ਦੀ ਮਾਲਕਣ ਪ੍ਰਿਟੀ ਜ਼ਿੰਟਾ ਨੂੰ ਕਿੰਨਾ ਦੁੱਖ ਪਹੁੰਚਿਆ ਹੈ। ਇਸ ਹਾਰ ਦੇ ਨਾਲ਼ ਹੀ ਪੰਜਾਬ ਦਾ ਆਈ. ਪੀ.ਐਲ. ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਚੁੱਕਾ ਹੈ। ਇਸ ਹਾਰ ਦੇ ਨਾਲ ਪੰਜਾਬ ਟੀਮ ਦੀ ਮਾਲਕਣ ਪ੍ਰੀਟੀ ਜ਼ਿੰਟਾ ਨੂੰ ਬਹੁਤ ਦੁੱਖ ਹੋਇਆ ਹੈ ।ਉਨ੍ਹਾਂ ਨੇ ਪੰਜਾਬ ਦੀ ਹਾਰ ਤੇ ਸੋਸ਼ਲ ਮੀਡੀਆ ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਪ੍ਰਿਟੀ ਜ਼ਿੰਟਾ ਨੂੰ ਪੰਜਾਬ ਦੇ ਹਰ ਮੈਚ ਵਿੱਚ ਟੀਮ ਨੂੰ ਸਪੋਰਟ ਕਰਦੇ ਹੋਏ ਮੈਦਾਨ ਦੇ ਵਿੱਚ ਵੇਖਿਆ ਜਾਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …