ਗੁਸੇ ਚ ਬਲਾ ਸੁੱਟਣ ਤੇ ਗੇਲ ਨੂੰ ਮਿਲੀ ਇਹ ਸਜਾ
ਸਾਡੀ ਜਿੰਦਗੀ ਵਿੱਚ ਖੇਡਾਂ ਦਾ ਅਹਿਮ ਸਥਾਨ ਹੁੰਦਾ ਹੈ। ਜੋ ਇਨਸਾਨ ਨੂੰ ਸਰੀਰਕ ਤੌਰ ਤੇ ਫਿੱਟ ਰੱਖਦੀਆ ਹਨ । ਜਿੱਥੇ ਇਸ ਨਾਲ ਸਾਡਾ ਸਰੀਰਕ ਵਿਕਾਸ ਹੁੰਦਾ ਹੈ ਉਥੇ ਹੀ ਮਾਨਸਿਕ ਵਿਕਾਸ ਵੀ ਹੁੰਦਾ ਹੈ। ਖੇਡਾਂ ਇਨਸਾਨ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਵਿੱਚ ਵੀ ਅਹਿਮ ਸਥਾਨ ਰੱਖਦੀਆਂ ਹਨ। ਖੇਡ ਜਗਤ ਵਿਚ ਬਹੁਤ ਸਾਰੀਆਂ ਏਹੋ ਜਿਹੀਆ ਸਖਸੀਅਤਾ ਹਨ । ਜਿਨ੍ਹਾਂ ਨੇ ਆਪਣੀ ਖੇਡ ਦੇ ਸਦਕਾ ਪੂਰੀ ਦੁਨੀਆਂ ਵਿੱਚ ਰਿਕਾਰਡ ਪੈਦਾ ਕੀਤੇ ਹਨ।
ਇਸ ਤਰਾਂ ਹੀ ਕ੍ਰਿਸ ਗੇਲ ਵੀ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਉਹਨਾਂ ਨੇ ਖੇਡ ਜਗਤ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।ਉਨ੍ਹਾਂ ਦੇ ਬਾਰੇ ਇੱਕ ਹੋਰ ਖਬਰ ਸਾਹਮਣੇ ਆਈ ਹੈ। ਜਿੱਥੇ ਉਨ੍ਹਾਂ ਨੂੰ ਮੈਚ ਖੇਡਦੇ ਸਮੇਂ 99 ਦੌੜਾਂ ਬਣਾ ਕੇ ਆਊਟ ਹੋਣ ਤੇ ਗੁੱਸਾ ਆ ਗਿਆ ਜਿਸ ਕਾਰਨ ਉਨ੍ਹਾਂ ਨੇ ਬੱਲਾ ਚੁੱਕ ਕੇ ਮਾਰਿਆ, ਇਸ ਕਾਰਨ ਉਨ੍ਹਾਂ ਨੂੰ ਸਜ਼ਾ ਮਿਲੀ ਹੈ । ਇਹਨੀ ਦਿਨੀਂ ਆਬੂਧਾਬੀ ਦੇ ਵਿੱਚ ਆਈ.ਪੀ.ਐੱਲ. ਮੈਚ ਚੱਲ ਰਹੇ ਹਨ।
ਜਿੱਥੇ ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦਰਮਿਆਨ ਮੈਚ ਚੱਲ ਰਿਹਾ ਸੀ । ਜਿੱਥੇ ਕ੍ਰਿਸ ਗੇਲ ਕਿੰਗਸ ਇਲੈਵਨ ਪੰਜਾਬ ਵੱਲੋਂ ਖੇਡ ਰਹੇ ਸਨ। ਜੋ 99 ਦੌੜਾਂ ਬਣਾਉਣ ਤੇ ਆਊਟ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਗੁੱਸਾ ਆ ਗਿਆ। ਗੁੱਸੇ ਦੇ ਕਾਰਨ ਹੀ ਉਨ੍ਹਾਂ ਨੇ ਬੱਲਾ ਚੱਕ ਕੇ ਸੁੱਟ ਦਿੱਤਾ। ਪੰਜਾਬ ਨੇ ਗੇਲ ਦੀ ਸ਼ਾਨਦਾਰ ਪਾਰੀ ਦੇ ਦਮ ਤੇ ਚਾਰ ਵਿਕਟਾਂ ਤੇ 185 ਦਾ ਵੱਡਾ ਸਕੋਰ ਖੜਾ ਕੀਤਾ।
ਗੇਲ ਨੇ ਇਸ ਮੈਚ ਦੇ ਵਿੱਚ ਅੱਠ ਛੱਕੇ ਮਾਰੇ ਤੇ ਨਾਲ ਹੀ ਉਹ ਟੀ ਟਵੰਟੀ ਕ੍ਰਿਕਟ ਵਿੱਚ 1000 ਤੋਂ ਜਿਆਦਾ ਛੱਕੇ ਮਾਰਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣੇ ਹਨ । ਇਸ ਮੈਚ ਵਿਚ ਉਨ੍ਹਾਂ ਦੀ 31ਵੀਂ ਫਿਫਟੀ ਹੈ । ਰਾਜਸਥਾਨ ਰਾਇਲਸ ਨੇ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਦੇ ਹੋਏ ਪੰਜਾਬ ਨੂੰ ਹਰਾ ਦਿੱਤਾ ਹੈ। ਰਾਇਲਜ਼ ਹੁਣ ਪੰਜਵੇਂ ਸਥਾਨ ਤੇ ਹੈ ਅਤੇ ਐਤਵਾਰ ਨੂੰ ਕੋਲਕਾਤਾ ਨਾਇਟ ਰਾਈਡਰਜ਼ ਨਾਲ ਉਨ੍ਹਾਂ ਨੇ ਇਸ ਸੀਜ਼ਨ ਚ ਲੀਗ ਪੜਾਅ ਦਾ ਆਖਰੀ ਮੈਚ ਖੇਡਣਾ ਹੈ।
41 ਸਾਲਾ ਕ੍ਰਿਸ ਗੇਲ ਅੱਜ ਵੀ ਕਲੀਨ ਹਿਟ ਮਾਰਦੇ ਦਿਖਾਏ ਦਿੰਦੇ ਹਨ। ਰਾਜਸਥਾਨ ਰਾਇਲਸ ਨੇ ਤੇਜ਼ ਗੇਂਦਬਾਜ ਜੋਂਫਰਾ ਆਰਚਨ ਨੇ ਗੇਲ ਨੂੰ 99 ਤੇ ਰੰਨ ਤੇ ਬੋਲਡ ਕਰ ਦਿੱਤਾ। ਮੈਚ ਦੌਰਾਨ ਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਕ੍ਰਿਸ ਗੇਲ ਨੂੰ ਮੈਚ ਦੀ ਫੀਸ ਦਾ 10 ਫੀਸਦੀ ਜੁਰਮਾਨਾ ਲਾਇਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …