ਆਈ ਤਾਜਾ ਵੱਡੀ ਖਬਰ
ਵਿਦੇਸ਼ ਜਾਣ ਦੀ ਚਾਹਤ, ਜਾਂ ਪਰਿਵਾਰਕ ਮਜਬੂਰੀਆਂ ਕਾਰਨ ਇਨਸਾਨ ਵਿਦੇਸ਼ ਦੀ ਧਰਤੀ ਤੇ ਜਾ ਕੇ ਵੱਸ ਜਾਂਦਾ ਹੈ। ਜਿੱਥੇ ਜਾ ਕੇ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕੇ। ਇਹਨਾਂ ਸਭ ਦੇ ਚੱਲਦੇ ਹੋਏ ਬੁਹਤ ਸਾਰੇ ਲੋਕ ਸੰਯੁਕਤ ਅਰਬ ਅਮੀਰਾਤ ਵਿਚ ਜਾ ਕੇ ਵਸੇ ਹੋਏ ਹਨ। ਉਥੇ ਵਸੇ ਹੋਏ ਪ੍ਰਵਾਸੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ । ਭਾਰਤ ਸਰਕਾਰ ਨੇ ਪਾਸਪੋਰਟ ਬਾਰੇ ਹੁਣ ਇਕ ਹੋਰ ਵੱਡੀ ਖਬਰ ਸਾਹਮਣੇ ਲਿਆਂਦੀ ਹੈ।
ਸੰਯੁਕਤ ਅਰਬ ਅਮੀਰਾਤ ਅਤੇ ਹੋਰ ਸਥਾਨਾਂ ਦੇ ਪ੍ਰਵਾਸੀ ਭਾਰਤੀ ਆਪਣੇ ਪਾਸਪੋਰਟਾਂ ਵਿੱਚ ਹੁਣ ਵਿਦੇਸ਼ਾਂ ਦਾ ਸਥਾਨਕ ਪਤਾ ਦਰਜ ਕਰਵਾ ਸਕਦੇ ਹਨ।ਦੁਬਈ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਸਿਧਾਰਥ ਕੁਮਾਰ ਬਰੇਲੀ ਨੇ ਕਿਹਾ ਹੈ ਕਿ ਯੂ.ਏ.ਈ. ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਲੋਕਾਂ ਕੋਲ ਭਾਰਤ ਵਿੱਚ ਵੈਧ ਪਤਾ ਨਹੀਂ ਹੈ।ਉਨ੍ਹਾਂ ਕਿਹਾ ਕਿਰਾਏ ਦੇ ਮਕਾਨ ਚ, ਜਾਂ ਆਪਣੇ ਮਕਾਨ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਜਿਹੜੇ ਲੋਕ ਯੂ.ਏ.ਈ. ਵਿੱਚ ਆਪਣਾ ਪਤਾ ਦੇਣਾ ਚਾਹੁੰਦੇ ਹਨ।
ਉਹ ਆਪਣੇ ਪਾਸਪੋਰਟ ਵਿੱਚ ਯੂ. ਏ. ਈ. ਦਾ ਪਤਾ ਦਰਜ ਕਰਵਾ ਸਕਦੇ ਹਨ । ਪਤਾ ਬਦਲਾਉਣ ਲਈ ਅਰਜ਼ੀ ਦੇਣ ਦੇ ਸਮੇਂ ਰਿਹਾਇਸ਼ ਸਰਟੀਫਿਕੇਟ ਦੇ ਤੌਰ ਤੇ ਕੁਝ ਦਸਤਾਵੇਜ਼ ਦੇਣੇ ਹੋਣਗੇ। ਬਰੇਲੀ ਨੇ ਕਿਹਾ ਕਿ ਯੂ.ਏ.ਈ. ਵਿੱਚ ਰਿਹਾਇਸ਼ ਸਰਟੀਫਿਕੇਟ ਦੇ ਤੌਰ ਬਿਜਲੀ ਅਤੇ ਪਾਣੀ ਦਾ ਬਿਲ ,ਕਰਾਇਆ ਸਮਝੌਤਾ, ਮਲਕੀਅਤ ਹੱਕ ਵਾਲੇ ਦਸਤਾਵੇਜ਼ ਦੇ ਸਕਦੇ ਹਨ। ਇਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਪਰੂਫ ਦੇ ਤੌਰ ਤੇ ਵਰਤਿਆ ਜਾਵੇਗਾ।
ਇਸ ਸਬੰਧੀ ਇਹ ਸਾਰੀ ਜਾਣਕਾਰੀ ਦੁਬਈ ਦੇ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਸਿਧਾਰਥ ਕੁਮਾਰ ਬਰੇਲੀ ਨੇ ‘ਗਲਫ ਨਿਊਜ਼’ ਨੂੰ ਦਿੱਤੀ ਹੈ।ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਭਾਰਤ ਦੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਨਾਗਰਿਕ ਸਬੰਧਿਤ ਦੇਸ਼ ਦਾ ਸਥਾਨਕ ਪਤਾ ਆਪਣੇ ਪਾਸਪੋਰਟ ਵਿਚ ਦਰਜ ਕਰਵਾ ਸਕਣਗੇ।ਇਸਦੇ ਤਹਿਤ ਉਨ੍ਹਾਂ ਲੋਕਾਂ ਨੂੰ ਸਹਿਯੋਗ ਦਿੱਤਾ ਜਾ ਸਕੇ ਜਿਨ੍ਹਾਂ ਕੋਲ ਭਾਰਤ ਵਿੱਚ ਸਥਾਈ ਜਾਂ ਵੈਧ ਵੀਜ਼ਾ ਨਹੀਂ ਹੈ।ਇਸ ਐਲਾਨ ਦੇ ਨਾਲ ਹੀ ਯੂ. ਏ. ਈ. ਜਾਣ ਵਾਲੇ ਭਾਰਤੀਆਂ ਵਿੱਚ ਕਾਫ਼ੀ ਖ਼ੁਸ਼ੀ ਪਾਈ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …