ਜਦੋਂ ਬਾਹਰ ਕੱਢੀ ਤਾਂ ਪਿੰਡ ਵਾਲਿਆਂ ਨੂੰ ਦੱਸੀ ਇਹ ਗੱਲ
ਪਵਿੱਤਰ ਸਤਰਾਂ ਹਨ ਜਿਨ੍ਹਾਂ ਵਿੱਚ ਆਖਿਆ ਗਿਆ ਹੈ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। ਜਿੰਨੀ ਦੇਰ ਉਸ ਅਕਾਲ ਪੁਰਖ਼ ਵਾਹਿਗੁਰੂ ਦੀ ਮਰਜ਼ੀ ਨਹੀਂ ਹੁੰਦੀ ਉਨੀ ਦੇਰ ਤੱਕ ਕੋਈ ਕੁਝ ਨਹੀਂ ਕਰ ਸਕਦਾ। ਇਨਸਾਨ ਦਾ ਜੰਮਣਾ ਅਤੇ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਇਨ੍ਹਾਂ ਸਤਰਾਂ ਨੂੰ ਬੀਤੇ ਦਿਨੀਂ ਹੋਈ ਇਹ ਘਟਨਾ ਨੇ ਸਾਰਥਕ ਕਰ ਦਿੱਤਾ।
ਰਾਜਪੁਰਾ ਦੇ ਵਿੱਚ ਇੱਕ ਬਜ਼ੁਰਗ ਔਰਤ ਪੂਰੀ ਰਾਤ ਭੁੱਖੀ ਪਿਆਸੀ ਸਰਦੀ ਦੇ ਮੌਸਮ ਵਿੱਚ ਨਾਲੇ ਵਿੱਚ ਡਿੱਗੀ ਪਈ ਰਹੀ ਅਤੇ ਜਿੱਥੇ ਉਸ ਨੂੰ ਸਵੇਰੇ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬਜ਼ੁਰਗ ਔਰਤ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ। ਲੁਧਿਆਣਾ ਤੋਂ ਰਾਜਪੁਰਾ ਉਹ ਕਿਸ ਤਰ੍ਹਾਂ ਪੁੱਜੀ ਤਾਂ ਇਸ ਔਰਤ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਹੈਰਾਨੀ ਦੀ ਗੱਲ ਹੈ ਕਿ ਇਹ ਬਜ਼ੁਰਗ ਔਰਤ ਲੁਧਿਆਣੇ ਤੋਂ 88 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਾਜਪੁਰਾ ਕਿਵੇਂ ਪਹੁੰਚ ਗਈ? ਬਜ਼ੁਰਗ ਔਰਤ ਸੀਤਾ ਕੌਰ ਰਾਜਪੁਰਾ ਦੇ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੇ ਪਿੰਡ ਸ਼ਾਮ ਦੋ ਦੇ ਲਾਗੇ ਚੰਡੀਗੜ੍ਹ ਤੋਂ ਆਉਂਦੇ ਗੰਦੇ ਨਾਲੇ ਦੇ ਵਿੱਚ ਪਈ ਮਿਲੀ ਸੀ। ਇਸ ਬਾਰੇ ਪਿੰਡ ਦੇ ਸਰਪੰਚ ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਸਾਨੂੰ ਸਵੇਰੇ ਪਤਾ ਲੱਗਾ ਕਿ ਇੱਕ ਬਜ਼ੁਰਗ ਔਰਤ ਨਾਲੇ ਵਿੱਚ ਡਿੱਗੀ ਪਈ ਹੈ ਤਾਂ ਉਸ ਨੂੰ ਤੁਰੰਤ ਬਾਹਰ ਕੱਢ ਪਾਣੀ ਨਾਲ ਨਹਾ ਕੇ ਨਵੇਂ ਕੱਪੜੇ ਪੁਆਏ ਗਏ।
ਉਸ ਤੋਂ ਬਾਅਦ ਪਿੰਡ ਦੇ ਡਾਕਟਰ ਨੂੰ ਬੁਲਾ ਕੇ ਬਜ਼ੁਰਗ ਮਾਤਾ ਦੇ ਜ਼ਖਮਾਂ ਦੀ ਜਾਂਚ ਕਰ ਪੱਟੀ ਕੀਤੀ ਗਈ। ਫਿਰ ਇਸ ਦੀ ਸੂਚਨਾ ਰਾਜਪੁਰਾ ਪੁਲਿਸ ਨੂੰ ਦਿੱਤੀ ਗਈ ਜੋ ਉਸ ਨੂੰ ਆਪਣੇ ਨਾਲ ਲੈ ਗਈ। ਜਜਵਿੰਦਰ ਸਿੰਘ ਇੰਚਾਰਜ ਫੋਕਲ ਪੁਆਇੰਟ ਪੁਲਸ ਚੌਕੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲਣ ‘ਤੇ ਅਸੀਂ ਤੁਰੰਤ ਮਾਤਾ ਜੀ ਨੂੰ ਆਪਣੇ ਨਾਲ ਲਿਆਏ।
ਇੱਥੇ ਆ ਕੇ ਪਤਾ ਲੱਗਾ ਕਿ ਉਹ ਰਾਜਪੁਰਾ ਦੇ ਨਾਲ ਲੱਗਦੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਰਹਿੰਦੇ ਸਨ। ਪਰ ਗੰਦੇ ਨਾਲੇ ਤੱਕ ਉਹ ਕਿਵੇਂ ਪਹੁੰਚੇ ਇਹ ਅਜੇ ਤੱਕ ਪਹੇਲੀ ਬਣੀ ਹੋਈ ਹੈ। ਸੀਤਾ ਕੌਰ ਦੇ ਲੁਧਿਆਣਾ ਵਿਖੇ ਰਹਿੰਦੇ ਪਤੀ ਬਲਦੇਵ ਸਿੰਘ ਨੂੰ ਪੁਲਿਸ ਵੱਲੋਂ ਸੂਚਿਤ ਕਰ ਦਿੱਤਾ ਗਿਆ ਸੀ। ਅਤੇ 5 ਘੰਟੇ ਬਾਅਦ ਬਜ਼ੁਰਗ ਔਰਤ ਨੂੰ ਰਾਜਪੁਰਾ ਪੁਲਿਸ ਵੱਲੋਂ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ। ਬਲਦੇਵ ਸਿੰਘ ਨੇ ਦੱਸਿਆ ਤੇ ਕਿ ਉਨ੍ਹਾਂ ਦੀ ਪਤਨੀ ਸੀਤਾ ਕੌਰ ਕੱਲ੍ਹ ਤੋਂ ਹੀ ਲਾਪਤਾ ਸੀ ਜਿਸ ਦੀ ਸੂਚਨਾ ਉਨ੍ਹਾਂ ਨੇ ਲੁਧਿਆਣਾ ਪੁਲਸ ਨੂੰ ਦੇ ਦਿੱਤੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …