ਇਸ ਮੁਲਕ ਚ ਸਿਰਫ 87 ਰੁਪਏ ਤੋਂ ਸ਼ੁਰੂ ਹੋਵੇਗੀ ਘਰਾਂ ਦੀ ਬੋਲੀ
ਹਰ ਇਨਸਾਨ ਦਾ ਇਕ ਸੁਪਨਾ ਹੁੰਦਾ ਹੈ ਜਿਸ ਵਿੱਚ ਉਹ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਮਕਾਨ ਹੋਵੇ। ਜਿਸ ਵਿੱਚ ਉਹ ਆਪਣੀ ਬਾਕੀ ਦੀ ਪੂਰੀ ਜ਼ਿੰਦਗੀ ਸ਼ਾਨੋਂ-ਸ਼ੌਕਤ ਨਾਲ ਗੁਜ਼ਾਰੇ। ਪਰ ਅੱਜ ਦੀ ਇਸ ਮੰਦੀ ਦੇ ਦੌਰ ਵਿਚ ਜਿੱਥੇ ਖਾਣ ਨੂੰ ਦੋ ਟਾਈਮ ਦੀ ਰੋਟੀ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਹੈ ਉੱਥੇ ਆਪਣੇ ਲਈ ਇੱਕ ਵਧੀਆ ਘਰ ਲੈ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਵਧੀਆ ਘਰ ਲੱਖਾਂ ਕਰੋੜਾਂ ਰੁਪਇਆਂ ਨਾਲ ਹੀ ਬਣਾਏ ਜਾ ਸਕਦੇ ਹਨ।
ਪਰ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਤੁਸੀਂ ਮਹਿਜ਼ 87 ਰੁਪਏ ਵਿੱਚ ਆਪਣੇ ਲਈ ਇੱਕ ਘਰ ਖਰੀਦ ਸਕਦੇ ਹੋ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ। ਤੁਹਾਨੂੰ ਲੱਗੇਗਾ ਕਿ ਅਸੀਂ ਤੁਹਾਡੇ ਨਾਲ ਕੋਈ ਮਜ਼ਾਕ ਕਰ ਰਹੇ ਹਾਂ। ਪਰ 87 ਰੁਪਏ ਦੇ ਮਕਾਨ ਵਾਲੀ ਇਹ ਗੱਲ ਬਿਲਕੁਲ ਸੱਚ ਹੈ। ਇਹ ਘਰ ਤੁਹਾਨੂੰ ਰੂਸ ਦੇ ਸਿਸਿਲੇ ਵਿੱਚ ਸਿਰਫ਼ 87 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਮਿਲ ਸਕਦੇ ਹਨ। ਇੱਥੇ ਤੁਸੀਂ ਆਪਣੀ ਸੁਵਿਧਾ ਅਨੁਸਾਰ ਆਪਣੀ ਮਨ-ਪਸੰਦ ਦਾ ਕੋਈ ਵੀ ਘਰ ਖ਼ਰੀਦ ਸਕਦੇ ਹੋ।
ਇਹ ਘਰ ਇੰਨੇ ਸਸਤੇ ਕਿਉਂ ਹਨ ਆਓ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। 87 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਘਰ ਤੁਹਾਨੂੰ ਇੱਥੋਂ ਦੇ ਸਲੇਮੀ ਇਲਾਕੇ ਵਿੱਚ ਮਿਲ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਇੱਥੋਂ ਦੇ ਸਥਾਨਕ ਮੇਅਰ ਡੇਮੋਨਿਕੀ ਵੇਨੁਟੀ ਨੇ ਕਿਹਾ ਕਿ ਇਸ ਕਸਬੇ ਨੂੰ ਮੁੜ ਤੋਂ ਸੰਜੀਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਲੋਕ ਇਸ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਜਾ ਰਹੇ ਹਨ। ਜਿਸ ਨਾਲ ਇੱਥੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ।
1968 ਵਿੱਚ ਆਏ ਭੂਚਾਲ ਨੇ ਇੱਥੋਂ ਲਗਭਗ 40 ਹਜ਼ਾਰ ਲੋਕਾਂ ਨੂੰ ਦੂਸਰੀ ਜਗ੍ਹਾ ਜਾ ਕੇ ਵੱਸਣ ਲਈ ਮਜ਼ਬੂਰ ਕਰ ਦਿੱਤਾ ਸੀ। ਹੁਣ ਇਹ ਜਗ੍ਹਾ ਕਾਫੀ ਖ਼ਾਲੀ ਹੋ ਚੁੱਕੀ ਹੈ ਜਿਸ ਨੂੰ ਮੁੜ ਤੂੰ ਸੰਜੀਵ ਕਰਨ ਲਈ ਇੱਥੋਂ ਦੇ ਮੇਅਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੇਨੁਟੀ ਨੇ ਦੱਸਿਆ ਕਿ ਇਹ ਸਾਰੇ ਘਰ ਸਿਟੀ ਕਾਊਂਸਿਲ ਦੇ ਹਨ ਜਿਨ੍ਹਾਂ ਦੀ ਵਿਕਰੀ ਤੇਜ਼ੀ ਦੇ ਨਾਲ ਹੋਵੇਗੀ। ਘਰਾਂ ਦੀ ਨਿਲਾਮੀ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੁਆਰਿਆ ਜਾਵੇਗਾ।
ਘਰਾਂ ਦੇ ਵਿੱਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਸਫ਼ਾਈ ਦੇ ਪ੍ਰਬੰਧ ਹੋਣਗੇ ਇਸ ਦੇ ਨਾਲ ਹੀ ਗਲੀਆਂ ਅਤੇ ਸੜਕਾਂ ਵੀ ਪੱਕੀਆਂ ਹੋਣਗੀਆਂ। ਇਸ ਇਲਾਕੇ ਵਿੱਚ ਲੋਕਾਂ ਨੂੰ ਵਸਾਉਣ ਦਾ ਕੰਮ ਕਾਫੀ ਸਮਾਂ ਪਹਿਲਾਂ ਸ਼ੁਰੂ ਕੀਤਾ ਜਾਣਾ ਸੀ ਪਰ ਕੋਰੋਨਾ ਦੀ ਮਾਰ ਕਾਰਨ ਇਸ ਵਿੱਚ ਦੇਰੀ ਹੋ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …