ਆਈ ਤਾਜਾ ਵੱਡੀ ਖਬਰ
ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਹਰ ਆਦਮੀ ਆਪਣੀ ਜੇਬ ਵੱਲ ਧਿਆਨ ਦਾ ਹੈ ਕਿ ਉਹ ਕਿਸ ਤਰੀਕੇ ਨਾਲ ਇਨ੍ਹਾਂ ਤਿਉਹਾਰਾਂ ਵਿੱਚ ਆਪਣੀ ਸ਼ਮੂਲੀਅਤ ਕਰੇਗਾ। ਭਾਵ ਕੇ ਕਿੰਨਾ ਕੁ ਖ਼ਰਚ ਉਸ ਨੂੰ ਕਰਨਾ ਪੈ ਸਕਦਾ ਹੈ। ਪਰ ਹੁਣ ਇਸ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ। ਕਿਉਂਕਿ ਕੇਂਦਰ ਸਰਕਾਰ ਵੱਲੋਂ ਇੱਕ ਜਾਂ ਦੋ ਨਹੀਂ ਇਕੱਠੇ ਚਾਰ ਵੱਡੇ ਐਲਾਨ ਪਿਛਲੇ 10 ਦਿਨਾਂ ਦੇ ਅੰਦਰ ਕੀਤੇ ਜਾ ਚੁੱਕੇ ਨੇ ਜਿਸ ਨਾਲ ਸਰਕਾਰੀ ਅਤੇ ਨਿੱਜੀ ਕੰਪਨੀਆਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਲਾਭ ਮਿਲੇਗਾ।
ਆਓ ਵਿਸਥਾਰ ਸਹਿਤ ਇਹਨਾਂ ਸਕੀਮਾਂ ਬਾਰੇ ਜਾਣਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਕੈਬਨਿਟ ਮੀਟਿੰਗ ਵਿੱਚ 30 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 3,737 ਕਰੋੜ ਦਾ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਡਾਇਰੈਕਟ ਬੈਨੇਫਿਟ ਟਰਾਂਸਫਰ ਜ਼ਰੀਏ ਇਹ ਪੈਸਾ ਸਿੱਧਾ ਕਰਮਚਾਰੀਆਂ ਦੇ ਬੈਂਕ ਅਕਾਊਂਟ ਦੇ ਵਿੱਚ ਪਾਇਆ ਜਾਵੇਗਾ।
ਜਿਸ ਦਿਨ ਰੇਲਵੇ, ਡਾਕਘਰ, ਰੱਖਿਆ ਉਤਪਾਦਾਂ, ਈਪੀਐਫਓ, ਕਰਮਚਾਰੀ ਰਾਜ ਬੀਮਾ ਨਿਗਮ ਦੇ 17 ਲੱਖ ਗ਼ੈਰ ਰਾਜਕੀਰਤ ਕਾਮਿਆਂ ਨੂੰ 2,791 ਕਰੋੜ ਰੁਪਏ ਦਾ ਉਤਪਾਦਕਤਾ ਲਿੰਕਡ ਇੰਨਸੈਂਟਿਵ ਬੋਨਸ ਵਜੋਂ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵਿੱਚ ਕੰਮ ਕਰ ਰਹੇ 13 ਲੱਖ ਕਾਮਿਆਂ ਨੂੰ 906 ਕਰੋੜ ਰੁਪਏ ਦਾ ਨਾਨ ਪ੍ਰੋਡਕਟੀਵਿਟੀ ਲਿੰਕਡ ਬੋਨਸ ਦਿੱਤਾ ਜਾਵੇਗਾ। ਦੂਸਰੀ ਸਕੀਮ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਦਿਨ ਪਹਿਲਾਂ ਐੱਲ.ਟੀ.ਸੀ. ਕੈਸ਼ ਵਾਊਚਰ ਯੋਜਨਾ ਦਾ ਐਲਾਨ ਕੀਤਾ ਸੀ ਜਿਸ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਲਾਭ ਮਿਲੇਗਾ। ਇਸ ਸਕੀਮ ਤਹਿਤ ਕਰਮਚਾਰੀਆਂ ਨੂੰ ਐੱਲ.ਟੀ.ਏ. ਦੀ ਥਾਂ’ਤੇ ਕੈਸ਼ ਵਾਊਚਰ ਹੀ ਮਿਲਣਗੇ ਜਿਸ ਦੀ ਵਰਤੋਂ 31 ਮਾਰਚ 2021 ਤੋਂ ਪਹਿਲਾਂ ਕਰਨੀ ਪਵੇਗੀ।
ਇਸ ਸਿਹਤ ਕਾਮੇ ਛੁੱਟੀ ਦੀ ਨਕਦੀ ਜਾਂ ਤਿੰਨ ਵਾਰ ਟਿਕਟ ਦਾ ਕਰਾਇਆ ਨਕਦ ਲੈ ਸਕਦੇ ਹਨ। ਹੋਰ ਬਹੁਤ ਸਾਰੀਆਂ ਸੁਵਿਧਾਵਾਂ ਦੇ ਨਾਲ ਕੇਂਦਰ ਵੱਲੋਂ ਸਰਕਾਰੀ ਬੈਂਕਾਂ ਦੇ ਕਾਮਿਆਂ ਉਪਰ 5,675 ਕਰੋੜ ਰੁਪਏ ਅਤੇ ਸਰਕਾਰੀ ਕੰਪਨੀਆਂ ਦੇ ਕਰਮਚਾਰੀਆਂ ਲਈ 1,900 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਤੀਸਰੀ ਸਕੀਮ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਕਾਮਿਆਂ ਵਾਸਤੇ ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ ਸੀ।
ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਦੇ ਕਰਮਚਾਰੀ 10 ਹਜ਼ਾਰ ਰੁਪਏ ਅਡਵਾਂਸ ਲੈ ਸਕਣਗੇ ਜੋ ਕਿ ਇੱਕ ਕੈਸ਼ ਵਾਊਚਰ ਦੇ ਰੂਪ ਵਿਚ 31 ਮਾਰਚ 2021 ਤੋਂ ਪਹਿਲਾਂ ਤੱਕ ਵੈਧ ਰਹਿਣਗੇ। ਇਸ ਸਕੀਮ ਦਾ ਲਾਭ ਲੈਣ ਦੇ ਲਈ ਕਾਮਿਆਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡ ਲਾਈਨਜ਼ ਨੂੰ ਫਾਲੋ ਕਰਨਾ ਪਵੇਗਾ। ਇਸ ਸਕੀਮ ਦਾ ਲਾਭ ਸਾਰੇ ਕੇਂਦਰੀ ਕਰਮਚਾਰੀ ਲੈ ਸਕਦੇ ਹਨ ਅਤੇ ਜੇਕਰ ਸੂਬਾ ਕਰਮਚਾਰੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਸੂਬਾ ਸਰਕਾਰ ਨੂੰ ਕੇਂਦਰ ਦਾ ਇਹ ਪ੍ਰਸਤਾਵ ਮੰਨਣਾ ਪਵੇਗਾ। ਕਰਮਚਾਰੀ ਵੱਲੋਂ ਐਡਵਾਂਸ ਵਿੱਚ ਲਾਏ ਗਏ 10,000 ਰੁਪਏ ਇੱਕ ਰੁਪੇ ਪ੍ਰੀ-ਪੇਡ ਕਾਰਡ ਦੇ ਰੂਪ ਵਿਚ ਮਿਲਣਗੇ ਜੋ ਪਹਿਲਾਂ ਤੋਂ ਹੀ ਚਾਰਜ ਹੋਵੇਗਾ। ਇਸ ਉਪਰ ਲੱਗਣ ਵਾਲਾ ਵਾਧੂ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ। ਵਰਤੇ ਗਏ ਇਨ੍ਹਾਂ ਪੈਸਿਆਂ ਨੂੰ ਕਰਮਚਾਰੀ 10 ਮਹੀਨਿਆਂ ਦੇ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਕਿਸ਼ਤ ਰਾਹੀਂ ਵਾਪਸ ਕਰੇਗਾ।
ਇਸ ਯੋਜਨਾ ਉੱਪਰ ਸਰਕਾਰ ਵੱਲੋਂ 4,000 ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਅਨੁਮਾਨ ਹੈ। ਚੌਥੀ ਸਕੀਮ ਤਹਿਤ ਇਕੱਲਤਾ ਬਾਪ ਆਪਣੇ ਬੱਚਿਆਂ ਦੀ ਦੇਖਭਾਲ ਵਾਸਤੇ ਛੁੱਟੀ ਦਾ ਲਾਭ ਲੈ ਸਕੇਗਾ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਪੁਰਸ਼ ਕਰਮਚਾਰੀ ਆਪਣੇ ਬੱਚਿਆਂ ਦੀ ਦੇਖਭਾਲ ਨਾਲ ਸਬੰਧਤ ਛੁੱਟੀ ਲੈਣ ਦੇ ਹੱਕਦਾਰ ਹਨ ਜੋ ਇਕੱਲੇ ਮਾਪੇ ਹਨ। ਇਸ ਵਿੱਚ ਸ਼ਾਮਲ ਉਹ ਮਾਪੇ ਹੁੰਦੇ ਹਨ ਜੋ ਅਣਵਿਆਹੇ, ਵਿਧਵਾ ਜਾਂ ਤਲਾਕਸ਼ੁਦਾ ਹੋਣ। ਇਸ ਸਬੰਧੀ ਸਰਕਾਰ ਵੱਲੋਂ ਦੇਸ਼ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ। ਪਹਿਲੇ ਸਾਲ ਦੀ ਬਾਲ ਦੇਖਭਾਲ ਦੀ ਛੁੱਟੀ ਇਕੱਲੇ ਮਾਪੇ ਵਜੋਂ 100 ਪ੍ਰਤੀਸ਼ਤ ਛੁੱਟੀ ਦੀ ਤਨਖ਼ਾਹ ਵਜੋਂ ਵਰਤੀ ਜਾ ਸਕਦੀ ਹੈ ਅਤੇ ਅਗਲੇ ਸਾਲ ਤੋਂ ਇਹ 85 ਪ੍ਰਤਿਸ਼ਤ ਰਹਿ ਜਾਵੇਗੀ ਰਹਿ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …