ਆਈ ਤਾਜਾ ਵੱਡੀ ਖਬਰ
ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ ।ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ।
ਕੁਝ ਦਿਨਾਂ ਚ ਹੀ ਬਹੁਤ ਸਾਰੇ ਅਜਿਹੇ ਸੜਕ ਹਾਦਸੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਬਹੁਤ ਲੋਕਾਂ ਦੀ ਜਾਨ ਚਲੀ ਗਈ ਤੇ ਭਾਰੀ ਨੁਕਸਾਨ ਵੀ ਹੋਇਆ ਹੈ।ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਵਿੱਚ ਜਿੱਥੇ ਇਕ ਭਿਆਨਕ ਸੜਕ ਹਾਦਸੇ ਵਿੱਚ ਮੌਤਾਂ ਦੀ ਖ਼ਬਰ ਆਈ ਹੈ। ਜਿਸ ਕਾਰਨ ਇਲਾਕੇ ਵਿਚ ਸੋਗ ਛਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਜੀ.ਟੀ. ਰੋਡ ਤੇ ਸਥਿਤ ‘ਖਾਈ ਫੇਮੇ ਕੀ’ ਲਾਗੇ 2 ਟਰੱਕਾਂ ਦੀ ਟੱਕਰ ਹੋ ਜਾਣ ਕਾਰਨ 2 ਡਰਾਈਵਰ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਹ ਹਾਦਸਾ ਉਸ ਵਕਤ ਵਾਪਰਿਆ , ਜਦੋਂ ਇੱਕ ਟਰੱਕ ਚਾਵਲਾਂ ਨਾਲ ਭਰ ਕੇ ਜੈਪੁਰ ਤੋਂ ਆਇਆ ਸੀ,ਤੇ ਇਕ ਹੋਰ ਟਰੱਕ ਮਮਦੋਟ ਦੇ ਨੇੜਲੇ ਪਿੰਡ ਫੌਜੋਕੇ ਵਿਖੇ ਜਾਣ ਵਾਲੇ ਨਾਲ ਟਕਰਾ ਗਿਆ। ਇਹ ਹਾਦਸਾ ਬੀਤੀ ਰਾਤ ਕਰੀਬ ਸਾਢੇ 12 ਵਜੇ ਫ਼ਿਰੋਜ਼ਪੁਰ, ਫਾਜ਼ਿਲਕਾ ਜੀ ਟੀ ਰੋਡ ਤੇ ਸਥਿਤ ਪਿੰਡ ਖਾਈ ਫੇਮੇ ਕੀ ਲਾਗੇ ਮਹਿਮਾ ਮੌੜ ਤੇ ਵਾਪਰਿਆ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ,ਕਿ ਦੋਵੇਂ ਟਰੱਕ ਚਾਲਕਾਂ ਦੀ ਮੌਤ ਹੋ ਗਈ। ਚਾਲਕਾਂ ਤੋਂ ਬਿਨਾਂ ਸਹਾਇਕ ਚਾਲਕ ਵੀ ਗੰ-ਭੀ- ਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਫਿਰੋਜ਼ਪੁਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਫਿਰੋਜ਼ਪੁਰ ਦੇ ਏ.ਐਸ.ਆਈ= ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਵਾਂ ਮ੍ਰਿਤਕਾਂ ਦੇ ਮੈਂਬਰ ਨਹੀਂ ਪਹੁੰਚ ਸਕੇ। ਜਿਸ ਕਾਰਨ ਜਾਣਕਾਰੀ ਇੱਕਠੀ ਕਰਨ ਵਿੱਚ ਮੁ-ਸ਼-ਕਿ- ਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਟਰੱਕਾਂ ਦੇ ਅਗਲੇ ਹਿੱਸੇ ਚਕਨਾਚੂਰ ਹੋ ਗਏ ਅਤੇ ਪਰਖੱਚੇ ਦੂਰ-ਦੂਰ ਤਕ ਜਾ ਡਿੱਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …