ਆਈ ਤਾਜਾ ਵੱਡੀ ਖਬਰ
ਰੋਜ਼ਮਰ੍ਹਾ ਦੀਆਂ ਖਬਰਾਂ ਦੇ ਵਿੱਚ ਕੋਰੋਨਾ ਦਾ ਜ਼ਿਕਰ ਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ। ਦੇਸ਼ ਦੁਨੀਆ ਦੀਆਂ ਜਿੰਨੀਆਂ ਵੀ ਖ਼ਬਰਾਂ ਹੁੰਦੀਆਂ ਹਨ ਉਨ੍ਹਾਂ ਸਾਰੀਆਂ ਵਿੱਚ ਇਸ ਬੀਮਾਰੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਘਰੋਂ ਬਾਹਰ ਜਾਣ ਤੇ ਘਰ ਵਾਪਸ ਆਉਣ ਤੱਕ ਇਸ ਦੇ ਬਾਰੇ ਗੱਲਾਂ ਆਮ ਹੁੰਦੀਆਂ ਹਨ। ਇਸ ਸਮੇਂ ਗੱਲ ਜਦੋਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣ ਦੀ ਹੋਵੇ ਤਾਂ ਕੋਰੋਨਾ ਨਾਲ ਜੁੜੇ ਇੱਕ ਟੈਸਟ ਦੀ ਰਿਪੋਰਟ ਦਾ ਨੈਗਟਿਵ ਹੋਣਾ ਬੇਹੱਦ ਲਾਜ਼ਮੀ ਹੋ ਜਾਂਦਾ ਹੈ।
ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਵੱਲ ਯਾਤਰਾ ਕਰਨ ਸਮੇਂ ਜਦੋਂ ਅਸੀਂ ਏਅਰਪੋਰਟਾਂ ਉੱਪਰ ਆਉਂਦੇ ਹਾਂ ਤਾਂ ਸਾਡੇ ਕੋਲ ਕੋਰੋਨਾ ਦੇ ਨੈਗੇਟਿਵ ਟੈਸਟ ਰਿਪੋਰਟ ਦੀ ਮੰਗ ਕੀਤੀ ਜਾਦੀ ਹੈ। ਇੱਥੇ ਹੀ ਭਾਰਤ ਸਰਕਾਰ ਅੰਤਰਰਾਸ਼ਟਰੀ ਮੁਸਾਫ਼ਰਾਂ ਬਾਰੇ ਇੱਕ ਹੋਰ ਬਿਹਤਰ ਸੁਵਿਧਾ ਲੈ ਕੇ ਆਈ ਹੈ। ਜਿਸ ਅਧੀਨ ਉਹ ਭਾਰਤ ਤੋਂ ਦੂਜੇ ਦੇਸ਼ਾਂ ਵਿੱਚ ਸਫ਼ਰ ਕਰਨ ਵਾਲੇ ਮੁਸਾਫ਼ਿਰ ਦਿੱਲੀ ਏਅਰਪੋਰਟ ‘ਤੇ ਕੋਰੋਨਾ ਦਾ ਟੈਸਟ ਕਰਵਾ ਸਕਣਗੇ। ਇਸ ਤੋਂ ਪਹਿਲਾਂ ਟੈਸਟਿੰਗ ਦੀ ਇਹ ਸੁਵਿਧਾ 12 ਸਤੰਬਰ ਤੋਂ ਸਿਰਫ਼ ਭਾਰਤ ਆਉਣ ਵਾਲੇ ਯਾਤਰੀਆ ਵਾਸਤੇ ਸੀ।
ਇਸ ਬਾਰੇ ਬੇਹਤਰ ਜਾਣਕਾਰੀ ਦਿੰਦਿਆਂ ਦਿੱਲੀ ਹਵਾਈ ਅੱਡੇ ‘ਤੇ ਟੈਸਟਿੰਗ ਲੈਬ ਚਲਾਉਣ ਵਾਲੇ ਜੇਨਸਟ੍ਰਿੰਗਜ਼ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਫ਼ਰ ਹੁਣ 2400 ਰੁਪਏ ਵਿੱਚ ਆਰ.ਟੀ.ਪੀ.ਸੀ.ਆਰ. ਕਰਵਾ ਸਕਦੇ ਹਨ ਜਿਸ ਦੀ ਰਿਪੋਰਟ ਉਨ੍ਹਾਂ ਨੂੰ 4 ਤੋਂ 6 ਘੰਟਿਆਂ ਦਰਮਿਆਨ ਮਿਲ ਜਾਵੇਗੀ। ਜੇਕਰ ਤੁਸੀਂ ਇਹ ਰਿਪੋਰਟ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਏਅਰਪੋਰਟ ਉੱਪਰ 7 ਤੋਂ 8 ਘੰਟੇ ਪਹਿਲਾਂ ਆਉਣਾ ਹੋਵੇਗਾ। ਇਹ ਸੁਵਿਧਾ ਜੇਨਸਟ੍ਰਿੰਗਜ਼ ਲੈਬ ਵੱਲੋਂ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਚਲਾਈ ਜਾਂਦੀ ਹੈ।
ਰਜਤ ਅਰੋੜਾ ਜੋ ਕਿ ਜੇਨਸਟ੍ਰਿੰਗਜ਼ ਡਾਇਗਨੋਸਟਿਕ ਸੈਂਟਰ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਸਮੇਂ ਲੋਕ ਵੱਡੀ ਗਿਣਤੀ ਵਿੱਚ ਅੰਤਰ-ਰਾਸ਼ਟਰੀ ਯਾਤਰਾ ਕਰ ਰਹੇ ਹਨ। ਜਿਸ ਕਰਕੇ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੇ ਯਾਤਰੀਆਂ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਇਹ ਫੈਸਲਾ ਲਿਆ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਮਾਰਚ ਮਹੀਨੇ ਦੀ 23 ਤਰੀਕ ਤੋਂ ਅੰਤਰਰਾਸ਼ਟਰੀ ਉਡਾਨਾਂ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲ ਹੀ ਵਿੱਚ ਜੋ ਉਡਾਣਾਂ ਚੱਲ ਰਹੀਆਂ ਹਨ ਉਹ ਵੰਦੇ ਭਾਰਤ ਮਿਸ਼ਨ ਅਤੇ ਏਅਰ ਬੱਬਲ ਸਮਝੌਤੇ ਰਾਹੀਂ ਚੱਲ ਰਹੀਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …