ਤਾਜਾ ਵੱਡੀ ਖਬਰ
ਹਵਾਈ ਯਾਤਰਾ ਨੂੰ ਆਵਾਜਾਈ ਦੇ ਸਾਧਨਾਂ ਵਿਚ ਸਭ ਤੋਂ ਸੁਰੱਖਿਅਤ ਯਾਤਰਾ ਮੰਨਿਆ ਜਾਂਦਾ ਹੈ। ਸਿਰਫ ਕੁਝ ਹੀ ਹਲਾਤਾਂ ਦੇ ਵਿੱਚ ਅਜਿਹੀ ਸਥਿਤੀ ਬਣ ਜਾਂਦੀ ਹੈ ਜਿਸ ਨਾਲ ਹਵਾਈ ਜਹਾਜ ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ। ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਨਾ, ਲੰਬੀ ਦੂਰੀ ਨੂੰ ਤੈਅ ਕਰਨ ਵਿੱਚ ਹੀ ਸਾਡਾ ਸਭ ਤੋਂ ਪਸੰਦੀਦਾ ਸਾਧਨ ਹੁੰਦਾ ਹੈ। ਯਾਤਰਾ ਦੌਰਾਨ ਬਹੁਤ ਸਾਰੇ ਲੋਕ ਸਨ ਮਿਲਦੇ ਹਨ। ਪਰ ਕਈ ਵਾਰ ਸਾਧਾਰਨ ਸਥਿਤੀ ਉਸ ਵੇਲੇ ਡਰ ਵਿਚ ਬਦਲ ਜਾਂਦੀ ਹੈ ਜਦੋਂ ਫਲਾਈਟ ਦੌਰਾਨ ਅੱਤਵਾਦ ਨਾਲ ਜੁੜਿਆ ਨਾਮ ਸਾਹਮਣੇ ਆਉਂਦਾ ਹੈ।
ਕੁੱਝ ਇਹੋ ਜਿਹੇ ਹੀ ਹਾਲਾਤ ਓਸ ਵੇਲੇ ਬਣ ਗਏ ਜਦੋਂ ਇੱਕ ਫਲਾਈਟ ਦਿੱਲੀ ਤੋਂ ਗੋਆ ਜਾ ਰਹੀ ਸੀ। ਇਸ ਜ਼ਹਾਜ਼ ਵਿੱਚ ਅੱਤਵਾਦੀ ਦੇ ਹੋਣ ਦਾ ਜਦੋਂ ਰੌਲਾ ਪਿਆ ਤਾਂ ਸਾਰੇ ਲੋਕਾਂ ਦੇ ਸਾਹ ਸੁੱਕ ਗਏ। ਜ਼ਿਕਰਯੋਗ ਹੈ ਕਿ ਇੱਕ ਫਲਾਈਟ ਦਿੱਲੀ ਤੋਂ ਗੋਆ ਜਾ ਰਹੀ ਸੀ ਅਤੇ ਜਦੋਂ ਇਹ ਹਵਾ ਦੇ ਵਿੱਚ ਪਹੁੰਚੀ ਤਾਂ ਇੱਕ ਵਿਅਕਤੀ ਨੇ ਰੌਲਾ ਪਾਇਆ ਕਿ ਜਹਾਜ਼ ਵਿੱਚ ਅੱਤਵਾਦੀ ਹੈ। ਜਿਸ ਤੋਂ ਬਾਅਦ ਸਫ਼ਰ ਕਰ ਰਹੀਆਂ ਤਮਾਮ ਸਵਾਰੀਆਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ।
ਡਰ ਦੇ ਮਾਹੌਲ ਨਾਲ ਸਾਰੀਆਂ ਸਵਾਰੀਆਂ ਥਰ-ਥਰ ਕੰਬ ਰਹੀਆਂ ਸਨ। ਦਾਅਵਾ ਕਰਨ ਵਾਲੇ ਵਿਅਕਤੀ ਜਿਸ ਦਾ ਨਾਮ ਜਿਯਾ-ਉਲ-ਹੱਕ ਵਾਸੀ ਜਾਮੀਆ ਨਗਰ ਦਿੱਲੀ ਦੱਸਿਆ ਜਾ ਰਿਹਾ ਹੈ ਆਪਣੇ ਆਪ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈਲ ਦਾ ਅਧਿਕਾਰੀ ਦੱਸਿਆ। ਵੀਰਵਾਰ ਦੀ ਦੁਪਹਿਰ 3:30 ਵਜੇ ਜਦੋਂ ਜਹਾਜ਼ ਗੋਆ ਦੇ ਏਅਰ ਪੋਰਟ ‘ਤੇ ਲੈਂਡ ਕੀਤਾ ਤਾਂ ਜਿਯਾ-ਉਲ-ਹੱਕ ਗ੍ਰਿਫ਼ਤਾਰ ਕਰ ਹਿਰਾਸਤ ਵਿਚ ਲੈ ਲਿਆ ਗਿਆ।
ਇਸਦੇ ਬਾਰੇ ਜਿਯਾ-ਉਲ-ਹੱਕ ਦੇ ਪਰਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਇਸ ਲਈ ਹੀ ਉਸ ਨੇ ਇਹ ਹਰਕਤ ਕੀਤੀ। ਫਿਲਹਾਲ ਇਸ ਸਬੰਧੀ ਗੋਆ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਯਾ-ਉਲ-ਹੱਕ ਨੂੰ ਉਦੋਂ ਤਕ ਹਿਰਾਸਤ ਵਿਚ ਰੱਖਿਆ ਜਾਵੇਗਾ ਜਦੋਂ ਤੱਕ ਉਸ ਦੀ ਸਿਹਤ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ। ਉਸ ਨੂੰ ਮੈਡੀਕਲ ਚੈਕਅੱਪ ਕਰਵਾਉਣ ਤੋਂ ਬਾਅਦ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …