ਆਈ ਤਾਜਾ ਵੱਡੀ ਖਬਰ
ਇਸ ਵੇਲੇ ਸੰਸਾਰ ਸਭ ਤੋਂ ਵੱਡੀ ਬੀਮਾਰੀ ਕੋਰੋਨਾ ਵਾਇਰਸ ਦੇ ਨਾਲ ਜੂਝ ਰਿਹਾ ਹੈ। ਸੰਸਾਰ ਦਾ ਅਜਿਹਾ ਕੋਈ ਕੋਨਾ ਨਹੀਂ ਜੋ ਇਸ ਬੀਮਾਰੀ ਤੋਂ ਹੁਣ ਤੱਕ ਬਚ ਸਕਿਆ ਹੋਵੇ। ਸੰਸਾਰ ਦੇ 215 ਦੇਸ਼ਾਂ ਵਿੱਚ ਇਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੰਕੜਿਆਂ ਨੂੰ ਮੁੱਖ ਰੱਖ ਕੇ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੌਰਾਨ ਵਿਸ਼ਵ ਵਿੱਚ 4,76,000 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇੱਕ ਹੀ ਦਿਨ ਦੇ ਵਿੱਚ 6,450 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ਹੈ।
ਇਸ ਸਮੇਂ ਜੇਕਰ ਦੁਨੀਆਂ ਦੇ ਟਾਪ 10 ਦੇਸ਼ਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਵਿੱਚ ਕੋਰੋਨਾ ਦੀ ਸਭ ਤੋਂ ਵੱਡੀ ਮਾਰ ਪਈ ਹੈ ਉਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਪਹਿਲਾ ਨਾਮ ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਮੰਨੇ ਜਾਂਦੇ ਦੇਸ਼ ਅਮਰੀਕਾ ਦਾ ਹੈ। ਉਸ ਤੋਂ ਬਾਅਦ ਕ੍ਰਮਵਾਰ ਭਾਰਤ, ਬ੍ਰਾਜ਼ੀਲ, ਰਸ਼ੀਆ, ਸਪੇਨ, ਅਰਜਨਟੀਨਾ, ਫਰਾਂਸ, ਕੋਲੰਬੀਆ, ਪੇਰੂ ਅਤੇ ਮੈਕਸੀਕੋ ਇਸ ਸੂਚੀ ਵਿੱਚ ਸ਼ਾਮਿਲ ਹਨ। ਹੁਣ ਤੱਕ ਦੁਨੀਆਂ ਵਿੱਚ 41,994,651 ਲੋਕ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ।
ਜਿਨ੍ਹਾਂ ਵਿੱਚੋਂ 31,187,231 ਲੋਕਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਕੇ ਜਿੱਤ ਹਾਸਲ ਕੀਤੀ ਹੈ ਪਰ ਓਥੇ ਹੀ 1,142,744 ਲੋਕ ਆਪਣੀ ਜ਼ਿੰਦਗੀ ਦੀ ਜੰ – ਗ ਹਾਰ ਚੁੱਕੇ ਹਨ। ਇਹ ਖ਼ਬਰ ਲਿਖੇ ਜਾਣ ਤੱਕ ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਦੇ 9,664,467 ਕੇਸ ਐਕਟਿਵ ਹਨ। ਅਮਰੀਕਾ ਦੇਸ਼ ਜੋ ਕਿ ਇਸ ਸਮੇਂ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ਾਂ ਦੇ ਨਾਲ ਨੰਬਰ ਇੱਕ ‘ਤੇ ਹੈ ਅੰਦਰ ਬੀਤੇ 24 ਘੰਟਿਆਂ ਦੌਰਾਨ 73,000 ਤੋਂ ਵੱਧ ਨਵੇਂ ਮਾਮਲਿਆਂ ਨੇ ਦਸਤਕ ਦਿੱਤੀ ਹੈ।
ਇੱਥੇ ਐਕਟਿਵ ਮਰੀਜ਼ਾਂ ਦੀ ਕੁੱਲ ਗਿਣਤੀ 2,777,969 ਹੈ ਜਿਨ੍ਹਾਂ ਵਿਚੋਂ 15,909 ਮਰੀਜ਼ਾਂ ਦੀ ਹਾਲਤ ਬੇਹੱਦ ਗੰਭੀਰ ਹੈ। ਉਧਰ ਦੂਜੇ ਨੰਬਰ ਤੇ ਭਾਰਤ ਦੇਸ਼ ਹੈ ਜਿੱਥੇ ਇਸ ਬਿਮਾਰੀ ਨੇ ਹੁਣ ਤੱਕ 7,761,312 ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਇਆ ਹੈ। ਹੁਣ ਤੱਕ 6,948,497 ਲੋਕ ਮੈਡੀਕਲ ਸੁਵਿਧਾਵਾਂ ਅਤੇ ਆਪਣੇ ਯਤਨਾਂ ਸਦਕਾ ਇਸ ਬਿਮਾਰੀ ਤੋਂ ਬਾਹਰ ਆ ਗਏ ਹਨ ਪਰ 117,336 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …