ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਕਾਰਨ ਪੂਰੇ ਸੰਸਾਰ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਇਕੋ ਦਮ ਆ ਗਈਆਂ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਲੱਖਾਂ ਦੀ ਗਿਣਤੀ ਵਿੱਚ ਲੋਕ ਬੇਰੁਜ਼ਗਾਰ ਹੋ ਗਏ, ਰੋਜ਼ੀ ਰੋਟੀ ਦੇ ਲਾਲੇ ਪੈ ਗਏ ਅਤੇ ਬਹੁਤ ਸਾਰੇ ਲੋਕ ਇਸ ਮਾਨਸਿਕ ਸਦਮੇ ਨੂੰ ਨਾ ਝੇਲਦੇ ਹੋਏ ਅਕਾਲ ਚਲਾਣਾ ਵੀ ਕਰ ਗਏ। ਲੋਕਾਂ ਵੱਲੋਂ ਭਵਿੱਖ ਦੇ ਲਈ ਬਚਾ ਕੇ ਰੱਖੀ ਗਈ ਸਾਰੀ ਧਨ ਰਾਸ਼ੀ ਇਸ ਭਿਆਨਕ ਕਾਲ ਸਮੇਂ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਉਪਰ ਵਰਤ ਕਰ ਲਈ ਗਈ।
ਅਜਿਹੇ ਸਮੇਂ ਦੌਰਾਨ ਜੇਕਰ ਤੁਹਾਡੇ ਹੱਥ ਵਿੱਚ ਲੱਖਾਂ ਦੀ ਗਿਣਤੀ ਵਾਲਾ ਬਿੱਲ ਫੜਾ ਦਿੱਤਾ ਜਾਵੇ ਤਾਂ ਤੁਹਾਡੇ ‘ਤੇ ਕੀ ਬੀਤੇਗੀ? ਅਜਿਹਾ ਹੀ ਕੁਝ ਮਾਮਲਾ ਸਥਾਨਕ ਢਿੱਲੋਂ ਕਾਲੋਨੀ ਗਲੀ ਨੰਬਰ-1 ਵਿੱਚ ਦੇਖਣ ਨੂੰ ਮਿਲਿਆ। ਜਿੱਥੋਂ ਦੀ ਰਹਿਣ ਵਾਲੀ ਸੁਖਜੀਤ ਕੌਰ ਪਤਨੀ ਜਗਜੀਤ ਸਿੰਘ ਨੂੰ ਬਿਜਲੀ ਮਹਿਕਮੇ ਨੇ ਦੋ ਮਹੀਨਿਆਂ ਦਾ 91,40,270 ਰੁਪਏ ਦਾ ਵੱਡਾ ਬਿੱਲ ਹੱਥ ਵਿੱਚ ਥਮ੍ਹਾ ਦਿੱਤਾ। ਇੰਨਾਂ ਵੱਡਾ ਬਿੱਲ ਦੇਖ ਕੇ ਘਰਦਿਆਂ ਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ।
ਇਸ ਬਿੱਲ ਵਿੱਚ ਦੋ ਮਹੀਨੇ ਦੌਰਾਨ ਕੁੱਲ 1254 ਯੂਨਿਟਾਂ ਵਰਤੀਆਂ ਗਈਆਂ ਹਨ ਜਿਨ੍ਹਾਂ ਦਾ ਇੰਨ੍ਹਾਂ ਵੱਡਾ ਬਿੱਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜਗਜੀਤ ਸਿੰਘ ਦੇ ਘਰ ਭੇਜ ਦਿੱਤਾ। ਉਕਤ ਬਿੱਲ ਨੂੰ ਜੇਕਰ ਸਮਾਂ ਰਹਿੰਦੇ ਨਹੀਂ ਅਦਾ ਕੀਤਾ ਗਿਆ ਤਾਂ ਉਸ ਉੱਪਰ 1,82,805 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਜਾਵੇਗਾ। ਸੁਖਜੀਤ ਕੌਰ ਪਤਨੀ ਜਗਦੀਪ ਸਿੰਘ ਵੱਲੋਂ ਇਹ ਬਿਜਲੀ ਮੀਟਰ ਇਸੇ ਵਰ੍ਹੇ ਅਪ੍ਰੈਲ ਮਹੀਨੇ ਵਿੱਚ ਲਗਾਇਆ ਗਿਆ ਸੀ।
ਜਿਸ ਦਾ ਉਹ ਕ੍ਰਮਵਾਰ 10,000 ਅਤੇ 18,000 ਬਿੱਲ ਅਦਾ ਕਰ ਚੁੱਕੇ ਹਨ। ਪਰ ਇਸ 91 ਲੱਖ ਰੁਪਏ ਦੇ ਆਏ ਹੋਏ ਤੀਜੇ ਬਿੱਲ ਨੇ ਉਨ੍ਹਾਂ ਨੂੰ ਹੈਰਾਨੀ ਵਿੱਚ ਪਾ ਕੇ ਰੱਖ ਦਿੱਤਾ। ਜਗਜੀਤ ਸਿੰਘ ਨੇ ਹੱਸਦੇ ਹੋਏ ਗੱਲਬਾਤ ਕਰਦੇ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਸ਼ਹਿਰ ਦੇ ਇਕਲੌਤੇ ਕਰੋੜਪਤੀ ਕਦੋਂ ਬਣ ਗਏ। ਇਸ ਬਾਰੇ ਤਾਂ ਸਾਨੂੰ ਪਾਵਰਕਾਮ ਨੇ ਇੰਨਾ ਵੱਡਾ ਬਿੱਲ ਭੇਜਕੇ ਜਾਣੂ ਕਰਵਾਇਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …