ਆਈ ਇਹ ਤਾਜਾ ਵੱਡੀ ਖਬਰ
ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਹਰੇਕ ਇਨਸਾਨ ਦਾ ਕਰਤੱਬ ਹੁੰਦਾ ਹੈ। ਅਜਿਹਾ ਕਰਨ ਦੇ ਨਾਲ ਅਸੀਂ ਸੜਕ ਮਾਰਗ ਰਾਹੀਂ ਬਿਨਾਂ ਦੁਰਘਟਨਾ ਦਾ ਸ਼ਿਕਾਰ ਹੋਏ ਆਪਣੀ ਮੰਜ਼ਿਲ ‘ਤੇ ਪਹੁੰਚ ਸਕਦੇ ਹਾਂ। ਸੜਕ ਉੱਤੇ ਵੀਹਕਲ ਨੂੰ ਚਲਾਉਂਦੇ ਸਮੇਂ ਸਾਨੂੰ ਕੁਝ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਵਿੱਚ ਡਰਾਇਵਿੰਗ ਲਾਇਸੈਂਸ ਅਹਿਮ ਹੁੰਦਾ ਹੈ। ਕੋਰੋਨਾ ਦੇ ਇਸ ਦੌਰ ਦੇ ਵਿਚ ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਬਣਾਉਣ ਜਾ ਰਹੇ ਹੋ ਤਾਂ ਤੁਹਾਨੂੰ ਕੋਵਿਡ-19 ਟੈਸਟ ਕਰਾਉਣਾ ਪੈ ਸਕਦਾ ਹੈ। ਇਹ ਖ਼ਬਰ ਆ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਜਿੱਥੇ
ਦੱਖਣੀ ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਸ਼ ਵਿੱਚ ਕੋਰੋਨਾਵਾਇਰਸ ਦੇ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਪੂਰੇ ਦੇਸ਼ ਭਰ ਵਿੱਚ ਕੋਰੋਨਾ ਟੈਸਟਿੰਗ ਵਧਾਉਣ ਦੇ ਲਈ ਵੱਖ-ਵੱਖ ਥਾਵਾਂ ਉਪਰ ਕੈਂਪ ਲਗਾ ਕੇ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਸੇਵਾ ਜਲਦ ਹੀ ਦੂਸਰੇ ਰਾਜਾਂ ਦੇ ਆਰ.ਟੀ.ਓ. ਦਫ਼ਤਰਾਂ ਵਿੱਚ ਸ਼ੁਰੂ ਹੋਣ ਵਾਲੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਾਰੇ ਸ਼ਹਿਰਾਂ ਦੇ ਜ਼ਿਲ੍ਹਾ ਅਧਿਕਾਰੀ ਜਨਤਕ ਥਾਵਾਂ ਉੱਪਰ ਕੋਰੋਨਾ ਵਾਇਰਸ ਦੇ ਟੈਸਟਿੰਗ ਕੈਂਪ ਲਗਾ ਰਹੇ ਹਨ।
ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਕੈਂਪਾਂ ਦੀ ਮਦਦ ਦੇ ਨਾਲ ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ। ਸਥਾਨਕ ਆਰ.ਟੀ.ਓ. ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰੋਜ਼ਾਨਾਂ ਵੱਡੀ ਗਿਣਤੀ ਦੇ ਵਿਚ ਲੋਕ ਦਫ਼ਤਰ ਵਿੱਚ ਟੈਸਟ ਕਰਵਾਉਣ ਲਈ ਆ ਰਹੇ ਹਨ ਜਿਸ ਕਰਕੇ ਸਾਨੂੰ ਕਰਮਚਾਰੀਆਂ ਦੇ ਕੰਮ ਦੇ ਘੰਟੇ ਵਧਾਉਣੇ ਪੈ ਰਹੇ ਹਨ। ਕਿਉਂਕਿ ਰੈਪਿਡ ਟੈਸਟ ਕਰਨ ਅਤੇ ਉਸ ਦਾ ਰਿਜ਼ਲਟ ਆਉਣ ਵਿੱਚ ਸਮਾਂ ਲੱਗਦਾ ਹੈ।
ਦਿੱਲੀ ਦੇ ਦੱਖਣੀ-ਪੂਰਬੀ ਜ਼ਿਲ੍ਹਾ ਮੈਜਿਸਟਰੇਟ ਹਰਲੀਨ ਕੌਰ ਨੇ ਆਖਿਆ ਕਿ ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਆਰ.ਟੀ.ਓ. ਪੂਰੀ ਤਰ੍ਹਾਂ ਕਰ ਰਿਹਾ ਹੈ। ਕੋਰੋਨਾ ਦੇ ਟੈਸਟ ਬਾਰੇ ਗੱਲਬਾਤ ਕਰਦਿਆਂ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਕੈਂਪ ਵਿੱਚ ਟੈਸਟਿੰਗ ਦਾ ਸਮਾਂ ਸਵੇਰੇ 8:30 ਤੋਂ 11 ਵਜੇ ਤੱਕ ਹੁੰਦਾ ਹੈ। ਅਸੀਂ ਨਵੇਂ ਕੈਂਪ ਨਵੀਂ ਜਗ੍ਹਾ ਲਗਾਉਣ ਦੀ ਯੋਜਨਾ ਬਣਾ ਰਹੇ ਹਾਂ ਜਿਸ ਨਾਲ ਸਮਾਜਿਕ ਦੂਰੀ ਕਾਇਮ ਰਹੇ ਅਤੇ ਲੋਕ ਇੱਕ ਜਗ੍ਹਾ ‘ਤੇ ਜ਼ਿਆਦਾ ਇਕੱਠੇ ਨਾ ਹੋ ਸਕਣ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …