ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਮਹਾਂਮਾਰੀ ਦਾ ਪਰਸਾਰ ਭਾਰਤ ਵਿੱਚ ਹੋਇਆ ਹੈ। ਉਸ ਸਮੇਂ ਤੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕਰਦੇ ਹੋਏ ਵੇਖਿਆ ਗਿਆ ਹੈ। ਕੱਲ ਵੀ ਪ੍ਰਧਾਨ ਮੰਤਰੀ ਨੇ ਛੇ ਵਜੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਦੀ ਅਪੀਲ ਵਿੱਚ ਦੇਸ਼ ਵਾਸੀਆਂ ਤੋਂ ਕੁੱਝ ਨਰਾਜ਼ਗੀ ਵੀ ਲੁਕੀ ਹੋਈ ਸੀ।ਪ੍ਰਧਾਨ ਮੰਤਰੀ ਮੋਦੀ ਨੇ ਦੂਜੇ ਦੇਸ਼ਾਂ ਦੀਆਂ ਉਦਾਹਰਣਾਂ ਦੇ ਕੇ ਦੇਸ਼ ਵਾਸੀਆਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਹਨਾਂ ਹੱਥ ਜੋੜ ਕੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਹੈ, ਕਿ ਯਾਦ ਰੱਖੋ ਦਵਾਈ ਦਿੱਤੇ ਜਾਣ ਤੱਕ ਕੋਈ ਢਿੱਲ ਨਹੀਂ ਮਿਲਦੀ।
ਉਨ੍ਹਾਂ ਕਿਹਾ ਕਿ ਅੱਗੇ ਤਿਉਹਾਰਾਂ ਦਾ ਮੌਸਮ ਹੈ, ਜਿਸ ਕਰਕੇ ਸਭ ਨੂੰ ਚੌਕਸੀ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਲਈ ਜ਼ਿੰਮੇਵਾਰੀ ਨਿਭਾਉਣ ਅਤੇ ਚੌਕਸੀ ਰੱਖਣ ਅਤੇ ਦੋਵੇਂ ਚੀਜਾਂ ਹਨ ਜਿੰਨਾ ਚਿਰ ਇਕੱਠੇ ਹੋਣਗੇ ਖੁਸ਼ੀਆਂ ਰਹਿਣਗੀਆਂ। ਪੀ ਐਮ ਮੋਦੀ ਨੇ ਕਿਹਾ ਹੈ ਕਿ ਬਹੁਤ ਸਾਰੇ ਵੀਡੀਓ ਸਾਹਮਣੇ ਆ ਰਹੇ ਹਨ। ਜਿਸ ਵਿਚ ਲੋਕ ਕਰੋਨਾ ਤੋਂ ਬਚਾਅ ਕਰਦੇ ਨਹੀਂ ਦਿਖਾਈ ਦੇ ਰਹੇ।ਆਪਣੇ ਸੰਬੋਧਨ ਵਿਚ ਉਨ੍ਹਾਂ ਕਬੀਰ ਦਾ ਇੱਕ ਦੋਹੇ ਤੇ ਰਾਮਚਰਿਤ ਮਾਨਸ ਦੀ ਚੋਪਾਈਆ ਦੀ ਉਦਾਹਰਣ ਦਿੰਦਿਆਂ ਸਮਝਾਇਆ ਕਿ ਸਾਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਜੇਕਰ ਤੁਸੀਂ ਲਾਪ੍ਰਵਾਹੀ ਰੱਖਦੇ ਹੋ, ਬਿਨਾਂ ਮਾਸਕ ਦੇ ਘਰ ਤੋਂ ਬਾਹਰ ਆਉਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ,ਆਪਣੇ ਪਰਿਵਾਰ ਨੂੰ, ਆਪਣੇ ਪਰਿਵਾਰ ਦੇ ਬਜ਼ੁਰਗਾਂ ਨੂੰ, ਉਸ ਵੱਡੇ ਸੰਕਟ ਵਿਚ ਪਾ ਰਹੇ ਹੋ।ਉਨ੍ਹਾਂ ਕਿਹਾ ਕਿ ਮੁਸ਼ਕਿਲ ਸਮੇਂ ਵਿੱਚੋਂ ਲੰਘਦਿਆ ਅਸੀਂ ਅੱਗੇ ਵਧ ਰਹੇ ਹਾਂ, ਥੋੜ੍ਹੀ ਜਿਹੀ ਲਾਪਰਵਾਹੀ ਗਤੀ ਨੂੰ ਰੋਕ ਸਕਦੀ ਹੈ। ਸਾਡੀ ਖੁਸ਼ੀ ਨੂੰ ਖਰਾਬ ਕਰ ਸਕਦੀ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਡੇ ਡਾਕਟਰਾਂ, ਨਰਸਾਂ, ਸਿਹਤ ਕਰਮੀਆਂ ਨੇ ਸੇਵਾ ਪਰਮੋ ਧਰਮ ਦੇ ਮੰਤਰ ਉੱਤੇ ਚੱਲਦੇ ਹੋਏ ਦੇਸ਼ ਦੀ ਅਬਾਦੀ ਦੀ ਨਿਰਸਵਾਰਥ ਸੇਵਾ ਕਰ ਰਹੇ ਹਨ।
ਇਨ੍ਹਾਂ ਸਭ ਦੀ ਕੋਸ਼ਿਸ਼ਾਂ ਵਿਚਕਾਰ ਇਹ ਸਮਾਂ ਲਾਪਰਵਾਹ ਹੋਣ ਦਾ ਨਹੀਂ ਹੈ ।ਇਹ ਸਮਾਂ ਇਹ ਮੰਨਣ ਵਾਲਾ ਨਹੀਂ ਹੈ ਕਿ ਕਰੋਨਾ ਚਲਾ ਗਿਆ ਹੈ ਜਾਂ ਫਿਰ ਕਰੋਨਾ ਤੋਂ ਕੋਈ ਖਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਪੱਕੀ ਫਸਲ ਨੂੰ ਵੇਖਦਿਆਂ ਹੀ ਅਤਿ ਵਿਸ਼ਵਾਸ ਨਾਲ ਭਰ ਜਾਂਦੇ ਹਾਂ, ਕਿ ਹੁਣ ਕੰਮ ਪੂਰਾ ਹੋ ਗਿਆ ਹੈ, ਪਰ ਜਦ ਤੱਕ ਵਾਢੀ ਘਰ ਨਹੀਂ ਆਉਂਦੀ , ਕੰਮ ਨੂੰ ਪੂਰਾ ਨਹੀਂ ਮੰਨਣਾ ਚਾਹੀਦਾ। ਸਾਨੂੰ
ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਵੇਂ ਲਾਕ ਡਾਊਨ ਖਤਮ ਹੋ ਗਿਆ ਹੈ ,ਵਾਇਰਸ ਨਹੀਂ ਗਿਆ। ਪਿਛਲੇ ਸੱਤ-ਅੱਠ ਮਹੀਨਿਆਂ ਵਿੱਚ ਹਰੇਕ ਭਾਰਤੀ ਦੇ ਜਤਨਾਂ ਸਦਕਾ ਅਸੀਂ ਕਾਬੂ ਹੇਠ ਆਈ ਸਥਿਤੀ ਨੂੰ ਵਿ-ਗ-ੜ- ਨ ਨਹੀਂ ਦੇਣਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …