ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਮਾਰੀ ਦੇ ਚਲਦੇ ਹੋਏ ਮਾਰਚ ਤੋਂ ਹੀ ਸੂਬੇ ਅੰਦਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਸਨ। ਜਿਨ੍ਹਾਂ ਨੂੰ ਮੁੜ 19 ਅਕਤੂਬਰ ਤੋਂ ਖੋਲ੍ਹਿਆ ਗਿਆ ਹੈ।ਜਿਸ ਵਿਚ ਅਜੇ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੇ ਬੱਚੇ ਹੀ ਸਕੂਲ ਵਿੱਚ ਆ ਰਹੇ ਹਨ। ਇਸ ਤਰ੍ਹਾਂ ਹੀ ਵਿਦਿਆਰਥੀਆਂ ਲਈ ਇਕ ਹੋਰ ਵੱਡੀ ਖਬਰ ਦਾ ਐਲਾਨ ਹੋਇਆ ਹੈ। ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।
ਕੁਝ ਗਰੀਬ ਪਰਿਵਾਰਾਂ ਦੇ ਬੱਚੇ ਜੋ ਸਕੂਲ ਵਿੱਚ ਮਿਡ ਡੇ ਮੀਲ ਖਾ ਕੇ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਬੱਚਿਆਂ ਲਈ ਕੇਂਦਰ ਨੇ ਮਿਡ-ਡੇ-ਮੀਲ ਸਕੀਮ ਦੇ ਤਹਿਤ ਸਕੂਲੀ ਬੱਚਿਆਂ ਨੂੰ ਨਾਸ਼ਤਾ ਵੀ ਮੁਹਇਆ ਕਰਵਾਉਣ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਇਸ ਸਕੀਮ ਦੇ ਤਹਿਤ ਪ੍ਰੀ ਪ੍ਰਾਇਮਰੀ ਸਕੂਲ ਤੋਂ ਬੱਚਿਆਂ ਨੂੰ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਮੁਹਈਆ ਕਰਵਾਇਆ ਜਾਏਗਾ। ਇਸ ਸਕੀਮ ਦੀ ਸਹੂਲਤ ਸਿਰਫ ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਹੀ ਦਿੱਤੀ ਜਾਵੇਗੀ।
ਜਿਸ ਕਾਰਨ ਸਕੂਲੀ ਬੱਚਿਆਂ ਨੂੰ ਪੋਸ਼ਣ ਦੀ ਕਮੀ ਨਾਲ ਨਹੀਂ ਜੂਝਨਾ ਪਵੇਗਾ। ਇਸ ਸਕੀਮ ਲਈ ਸਾਰੇ ਸੂਬਿਆਂ ਨੂੰ ਸੁਝਾਅ ਦੇਣ ਲਈ ਵੀ ਕਿਹਾ ਗਿਆ ਹੈ। ਮੰਤਰਾਲੇ ਨੇ ਸੂਬਿਆਂ ਨਾਲ ਮਿਡ ਡੇ ਮੀਲ ਨੂੰ ਲੈ ਕੇ ਚਰਚਾ ਉਦੋਂ ਸ਼ੁਰੂ ਕੀਤੀ ਹੈ ,ਜਦੋਂ ਹਾਲੀਆ ਰਾਸ਼ਟਰੀ ਸਿੱਖਿਆ ਨੀਤੀ ਚ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਨਾਸ਼ਤਾ ਵੀ ਮੁਹਈਆ ਕਰਵਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।ਨੀਤੀ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਬੱਚਿਆਂ ਨੂੰ ਸਕੂਲ ਵਿੱਚ ਨਾਸ਼ਤਾ ਜ਼ਰੂਰ ਮੁਹਾਇਆ ਕਰਵਾਉਣਾ ਚਾਹੀਦਾ ਹੈ ,ਜਿਸ ਨਾਲ ਉਨ੍ਹਾਂ ਦਾ ਪੋਸ਼ਣ ਪੱਧਰ ਵਧ ਸਕੇ।
ਸਕੂਲੀ ਬੱਚਿਆਂ ਲਈ ਸ਼ੁਰੂ ਕੀਤੀ ਗਈ ਇਹ ਮਿਡ ਡੇ ਮੀਲ ਸਕੀਮ ਫਿਲਹਾਲ ਪੂਰੀ ਤਰਾਂ ਕੇਂਦਰੀ ਮਦਦ ਨਾਲ ਚੱਲਦੀ ਹੈ। ਸੂਬਿਆਂ ਨੂੰ ਸਿਰਫ ਖਾਣਾ ਬਣਾਉਣ ਤੇ ਆਉਣ ਵਾਲੇ ਖਰਚ ਤੇ ਹਿੱਸਾ ਦੇਣਾ ਹੁੰਦਾ ਹੈ।ਇਸ ਸਕੀਮ ਦੇ ਤਹਿਤ ਦੇਸ਼ ਵਿੱਚ 12 ਲੱਖ ਸਕੂਲਾਂ ਦੇ ਕਰੀਬ 11.6 ਕਰੋੜ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਮੁਹਾਈਆ ਕਰਵਾਇਆ ਜਾਂਦਾ ਹੈ। ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਵੀ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਬੱਚਿਆਂ ਨੂੰ ਸਿੱਧੇ ਰਾਸ਼ਨ ਜਾਂ ਫਿਰ ਨਗਦ ਪੈਸਾ ਮੁਹਈਆ ਕਰਵਾਇਆ ਗਿਆ ਸੀ। ਇਸ ਸਕੀਮ ਦੇ ਨਾਲ ਉਨ੍ਹਾਂ ਬੱਚਿਆਂ ਨੂੰ ਲਾਭ ਪਹੁੰਚੇਗਾ, ਜਿਨ੍ਹਾਂ ਨੂੰ ਆਰਥਿਕ ਮੰਦੀ ਦੇ ਚਲਦੇ ਹੋਏ ਸਵੇਰ ਦਾ ਭੋਜਨ ਉਚਿੱਤ ਮਾਤਰਾ ਵਿੱਚ ਨਹੀਂ ਮਿਲਦਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …