ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਜਿੱਥੇ ਸਭ ਦੇਸ਼ਾਂ ਦੇ ਉੱਪਰ ਕਰੋਨਾ ਮਹਾਮਾਰੀ ਦੀ ਮਾਰ ਪਈ ਹੈ, ਉਥੇ ਹੀ ਕੁਝ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਸਾਲ ਨੇ ਬਹੁਤ ਸਾਰੀਆਂ ਫਿਲਮੀ, ਧਾਰਮਿਕ ,ਸਾਹਿਤਕ ,ਰਾਜਨੀਤਿਕ ਅਤੇ ਸੰਗੀਤਕ ਹਸਤੀਆਂ ਨੂੰ ਸਾਡੇ ਤੋਂ ਹਮੇਸ਼ਾ ਲਈ ਖੋ ਲਿਆ ਹੈ ।
ਜਿਨ੍ਹਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਹੁਣ ਇੱਕ ਹੋਰ ਮਸ਼ਹੂਰ ਅਦਾਕਾਰਾ ਦੀ ਹਾਰਟ ਅ-ਟੈ- ਕ ਨਾਲ ਮੌਤ ਹੋ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਦਿਹਾਂਤ ਦੀ ਖਬਰ ਆਉਣ ਤੋਂ ਬਾਅਦ ਟੀਵੀ ਇੰਡਸਟਰੀ ਨਾਲ ਜੁੜੇ ਲੋਕਾਂ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਜ਼ਰੀਨਾ ਰੌਸ਼ਨ ਖਾਨ ਟੀਵੀ ਜਗਤ ਦਾ ਉਹ ਜਾਣਿਆ ਪਹਿਚਾਣਿਆ ਨਾਮ ਹੈ। ਜਿਨ੍ਹਾਂ ਨੇ ਟੀਵੀ ਜਗਤ ਦੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ।
ਟੀਵੀ ਸੀਰੀਅਲ ‘ਕੁਮਕੁਮ ਭਾਗਯ’ ਚ ਇੰਦੂ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਜ਼ਰੀਨ ਰੌਸ਼ਨ ਖਾਨ 54 ਸਾਲਾਂ ਦਾ ਅਚਾਨਕ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ।ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਆਉਣ ਨਾਲ ਨਾ ਸਿਰਫ ਉਨ੍ਹਾਂ ਦੇ ਚਾਹੁਣ ਵਾਲੇ ਬਲਕਿ ਸੀਰੀਅਲ ਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਲਾਕਾਰ ਵੀ ਹੈਰਾਨ ਹਨ।ਟੀਵੀ ਜਗਤ ਨਾਲ ਜੁੜੀ ਸ਼ਰੂਤੀ ਝਾਅ ਨੇ ਉਨ੍ਹਾਂ ਦੇ ਨਾਲ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ ।
ਜਿਸ ਵਿਚ ਦੋਵਾਂ ਨੇ ਇਕੱਠੇ ਡਾਂਸ ਕੀਤਾ ਸੀ।ਇਸ ਤਰ੍ਹਾਂ ਹੀ ਐਕਟਰ ਸ਼ਬੀਰ ਆਹਲੂਵਾਲੀਆ ਨੇ ਵੀ ਜਰੀਨਾ ਦੇ ਨਾਲ ਆਪਣੇ ਇਕ ਫ਼ੋਟੋ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ ਹੈ।… ਵੋ ਚਾਂਦ ਸਾ ਰੌਸ਼ਨ ਚਿਹਰਾ..।ਜ਼ਰੀਨਾ ਰੌਸ਼ਨ ਖਾਨ ਨੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਵੀ ਰੋਲ ਕੀਤਾ ਸੀ ਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਸਦੇ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਦੱਸਿਆ ਕਿ ਉਹ ਇੱਕ ਜ਼ਿੰਦਾਦਿਲ ਔਰਤ ਸੀ ,ਅਤੇ ਨਿਰਾਸ਼ ਹੋਣ ਵਾਲਿਆਂ ਨੂੰ ਨਵੀਂ ਪ੍ਰੇਰਨਾ ਦਿੰਦੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …