ਆਈ ਤਾਜਾ ਵੱਡੀ ਖਬਰ
ਇਕ ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੀ ਹੈ। ਆਪਣੇ ਬੱਚਿਆਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਣ ਲਈ ਮਾਂ ਆਪਣੇ ਚਾਵਾਂ ਤੇ ਅਰਮਾਨਾਂ ਦਾ ਵੀ ਗਲਾ ਘੁੱਟ ਦਿੰਦੀ ਹੈ। ਮਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ ਆਪਣਾ ਵਧੀਆ ਕੱਲ ਉਨ੍ਹਾਂ ਵਿੱਚ ਵੇਖਦੀ ਹੈ। ਪਰ ਜਦੋਂ ਉਹ ਬੱਚੇ ਵੱਡੇ ਹੋ ਕੇ ਆਪਣੀ ਮਾਂ ਨਾਲ ਅਜਿਹਾ ਵਰਤਾਓ ਕਰਦੇ ਹਨ। ਜਿਸ ਬਾਰੇ ਮਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ , ਤਾਂ ਉਹ ਮਾਂ ਟੁੱਟ ਜਾਂਦੀ ਹੈ । ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਪੰਜਾਬ ਦੇ ਅੰਮ੍ਰਿਤਸਰ ਵਿਚ ਜਿੱਥੇ ਪੁੱਤਾਂ ਨੇ ਆਪਣੀ ਮਾਂ ਤੋਂ ਜਬਰਦਸਤੀ ਸਭ ਕੁਝ ਆਪਣੇ ਨਾਂ ਕਰਵਾ ਕੇ ਉਸ ਦਾ ਜੋ ਹਾਲ ਕੀਤਾ। ਉਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 80 ਸਾਲਾ ਇਕ ਵਿਧਵਾ ਜਗਜੀਤ ਕੌਰ ਵਾਸੀ ਵਡਾਲਾ ਭਿੱਟੇਵੱਢ ਨੇ ਅੰਮ੍ਰਿਤਸਰ ਦਿਹਾਤੀ ਦੀ ਪੁਲੀਸ ਨੂੰ ਆਪਣੇ ਨਾਲ ਹੋਏ ਧੱਕੇ ਵਿਰੁੱਧ ਅਰਜ਼ੀ ਦਿੱਤੀ ਹੈ।
ਪੀੜਤਾਂ ਨੇ ਐਸ. ਪੀ .ਅਮਨਦੀਪ ਕੌਰ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਹੈ ਕਿ ਉਸ ਦੇ ਪੰਜ ਪੁੱਤਰ ਤੇ ਇਕ ਧੀ ਹੈ ਸੀ। ਜਿਨ੍ਹਾਂ ਵਿੱਚੋਂ ਮੁੰਡੇ ਜਸਵੀਰ ਸਿੰਘ ਅਤੇ ਕੁੜੀ ਜਸਵਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ। ਜਸਵਿੰਦਰ ਕੌਰ ਦੇ ਬੇਟੇ ਕਮਲਜੀਤ ਸਿੰਘ ਦਾ ਪਾਲਣ-ਪੋਸ਼ਣ ਵੀ ਮੇਰੇ ਵੱਲੋਂ ਕੀਤਾ ਗਿਆ ਹੈ। ਪੀੜਤਾ ਨੇ ਦੱਸਿਆ ਕਿ 2010 ਦੀ ਘਟਨਾ ਹੈ। ਜਦੋਂ ਉਸ ਦੇ ਦੋਹਤੇ ਨੂੰ ਤੇ ਇਕ ਪੁੱਤਰ ਨੂੰ , ਜਿਸ ਨੂੰ ਮੇਰੇ ਵੱਲੋਂ ਜੋਰ ਪਾ ਕੇ ਬੇ ਦਾਖਲ ਕਰਵਾਇਆ ਗਿਆ ਸੀ,ਉਸ ਦੇ ਦੋ ਪੁੱਤਰਾਂ ਨੇ ਝਗੜਾ ਕਰਕੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਮੇਰੇ ਪੁੱਤਰ ਕੁਲਬੀਰ ਸਿੰਘ ਅਤੇ ਰਜਿੰਦਰ ਸਿੰਘ ਨੇ ਮੇਰੀ ਜਾਇਦਾਦ ਹੜੱਪਣਾ ਚਾਹੁੰਦੇ ਸੀ ।
ਜਿਸ ਲਈ ਉਹਨਾਂ ਨੇ ਮੇਰੇ ਤੋਂ ਜ਼ਬਰਦਸਤੀ ਵਸੀਅਤ ਬਣਾ ਕੇ 4 ਕਰੋੜ ਰੁਪਏ 30 ਲੱਖ ਰੁਪਏ ਚ ਸਾਰੀ ਜਾਇਦਾਦ ਵੇਚ ਦਿੱਤੀ। ਪੀੜਤਾ ਨੇ ਦੱਸਿਆ ਕਿ ਇਕ ਦਿਨ ਮੈਂ ਦਵਾਈ ਦਾ ਬਹਾਨਾ ਬਣਾ ਕੇ ਘਰੋਂ ਗਈ ਤੇ ਰਸਤੇ ਚ ਮੇਰਾ ਦੋਹਤਾ ਮਿਲ ਗਿਆ, ਉਥੇ ਉਸ ਨੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਨੂੰ ਵੀ ਬੁਲਾ ਲਿਆ। ਜਿਸ ਤੋਂ ਬਾਅਦ ਮੇਰਾ ਪੁੱਤਰ ਸੁਖਵਿੰਦਰ ਸਿੰਘ ਮੈਨੂੰ ਆਪਣੇ ਨਾਲ ਘਰ ਲੈ ਗਿਆ। ਜਿਸ ਤੋਂ ਬਾਅਦ ਮੈ 2 ਅਕਤੂਬਰ ਨੂੰ ਆਪਣੇ ਨਾਲ ਹੋਈ ਧੋਖੇਬਾਜ਼ੀ ਲਈ ਦੋਸ਼ੀਆਂ ਖਿਲਾਫ ਅਰਜ਼ੀ ਦਿੱਤੀ।
ਉੱਧਰ ਦੋਸ਼ੀਆਂ ਨੇ ਇਸ ਸਾਰੀ ਘਟਨਾ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਸਾਡੇ ਤੇ ਇਲਜ਼ਾਮ ਲਾ ਰਹੀ ਹੈ ਸਾਰੀਆਂ ਰਜਿਸਟਰੀਆਂ ਉਸਨੇ ਆਪ ਹੀ ਕੀਤੀਆਂ ਹਨ। ਜਿਨ੍ਹਾਂ ਅਤੇ ਮਾਤਾ ਦੀਆਂ ਫੋਟੋਆਂ ਲਗੀਆਂ ਹਨ, ਅਸੀਂ ਕੋਈ ਵੀ ਦਬਾਅ ਨਹੀਂ ਪਾਇਆ। ਮਾਤਾ ਨੇ ਕਿਹਾ ਹੈ ਕਿ ਮੇਰਾ ਮੁੰਡਾ ਕੁਲਬੀਰ ਸਿੰਘ ਅਤੇ ਪੋਤਰਾ ਤੇਜਿੰਦਰਬੀਰ ਸਿੰਘ ਮੈਨੂੰ ਕੁੱਟਦੇ ਸਨ ਕਾਗਜਾਂ ਤੇ ਜ਼ਬਰਦਸਤੀ ਅੰਗੂਠੇ ਲਗਵਾਉਂਦੇ ਸਨ,ਅਤੇ ਨਜ਼ਰਬੰਦ ਕਰਕੇ ਰੱਖਿਆ ਹੋਇਆ ਸੀ ਤਾਂ ਕਿ ਮੇਰੀ ਮੌਤ ਹੋ ਜਾਵੇ। ਪੀੜਤਾ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦੁਆਇਆ ਜਾਵੇ,ਤੇ ਮੇਰੀ ਧੋਖੇ ਨਾਲ ਵੇਚੀ ਗਈ ਜਾਇਦਾਦ ਵਾਪਸ ਦਵਾਈ ਜਾਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …