Breaking News

ਬੇਰੋਜਗਾਰ ਨੋਜਵਾਨੋ ਜਲਦੀ ਨਾਲ ਹੁਣੇ ਕਰੋ ਇਹ ਕੰਮ,ਅੱਜ ਹੀ ਹੈ ਆਖਰੀ ਤਰੀਕ

ਜਲਦੀ ਨਾਲ ਹੁਣੇ ਕਰੋ ਇਹ ਕੰਮ

ਕੋਰੋਨਾ ਦੀ ਮਾਰ ਕਰਕੇ ਪੂਰੇ ਭਾਰਤ ਵਿੱਚ ਬੇਰੁਜ਼ਗਾਰੀ ਦੇ ਅੰਕੜਿਆਂ ਵਿਚ ਵਾਧਾ ਹੋਇਆ। ਜਿਸ ਨੂੰ ਘੱਟ ਕਰਨ ਲਈ ਵੱਖ-ਵੱਖ ਸੂਬੇ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਹੇ ਨੇ। ਆਪਣੇ ਰਾਜਾਂ ਵਿੱਚੋਂ ਇਸ ਦਰ ਨੂੰ ਘਟਾਉਣ ਲਈ ਵੱਖ-ਵੱਖ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ। ਇਸੇ ਲੜੀ ਤਹਿਤ ਹੁਣ ਪੱਛਮੀ ਬੰਗਾਲ ਵਿੱਚ ਨੌਜਵਾਨਾਂ ਲਈ ਇੱਕ ਖਾਸ ਮਹਿਕਮੇ ਤੋਂ 139 ਪੋਸਟਾਂ ਆਈਆਂ ਹਨ। ਇਹ ਮਹਿਕਮਾ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਹੈ ਜਿਸ ਵਿੱਚ ਕਾਂਸਟੇਬਲ, ਸਬ ਇੰਸਪੈਕਟਰ ਅਤੇ ਅਸਿਸਟੈਂਟ ਸਬ-ਇੰਸਪੈਕਟਰ ਦੇ ਵੱਖ ਵੱਖ ਅਹੁਦਿਆਂ ਲਈ 139 ਖਾਲੀ ਪੋਸਟਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਪੁਲਸ ਵਿਚ ਭਰਤੀ ਹੋਣ ਦੇ ਇਛੁੱਕ ਨੌਜਵਾਨ ਸੰਬੰਧਤ ਅਹੁਦਿਆਂ ਉੱਪਰ 18 ਅਕਤੂਬਰ 2020 ਤੱਕ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਵੱਖ ਵੱਖ ਅਹੁਦਿਆਂ ਦਾ ਵੇਰਵਾ ਇਸ ਪ੍ਰਕਾਰ ਹੈ – ਕਾਂਸਟੇਬਲ (ਕਰੂ) 92 ਅਹੁਦੇ, ਸਬ ਇੰਸਪੈਕਟਰ (ਕਰੂ ਕੰਪਿਊਟਰਿੰਗ ਮਾਸਟਰ) 24 ਅਹੁਦੇ, ਅਸਿਸਟੈਂਟ ਸਬ-ਇੰਸਪੈਕਟਰ (ਕਰੂ ਇੰਜਣ ਡਰਾਈਵਰ) 23 ਅਹੁਦੇ ਲਈ ਸਬੰਧਤ ਨੌਜਵਾਨਾਂ ਦੀ ਯੋਗਤਾ ਅਹੁਦੇ ਅਨੁਸਾਰ ਵੱਖ ਵੱਖ ਹੈ।

ਜਿਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਅਧਿਕਾਰਿਤ ਵੈਬਸਾਈਟ ਉਪਰ ਇਸ ਨੌਕਰੀ ਬਾਰੇ ਨੋਟੀਫਿਕੇਸ਼ਨ ਦੇਖ ਸਕਦੇ ਹੋ। ਇਸ ਨੌਕਰੀ ਵਾਸਤੇ ਅਪਲਾਈ ਕਰਨ ਲਈ ਫੀਸ ਵੀ ਅਲੱਗ-ਅਲੱਗ ਨਿਰਧਾਰਿਤ ਹੈ। ਸਬ ਇੰਸਪੈਕਟਰ ਦੇ ਅਹੁਦੇ ਵਾਸਤੇ ਅਰਜੀ ਫੀਸ 300 ਰੁਪਏ, ਅਸਿਸਟੈਂਟ ਸਬ ਇੰਸਪੈਕਟਰ ਦੇ ਅਹੁਦੇ ਵਾਸਤੇ 250 ਰੁਪਏ ਅਤੇ ਕਾਂਸਟੇਬਲ ਦੇ ਅਹੁਦੇ ਵਾਸਤੇ 200 ਰੁਪਏ ਭਰਤੀ ਫੀਸ ਤੈਅ ਕੀਤੀ ਗਈ ਹੈ।

ਇਨ੍ਹਾਂ ਅਹੁਦਿਆਂ ਵਾਸਤੇ ਅਪਲਾਈ ਕਰਨ ਵਾਲੇ ਨੌਜਵਾਨਾਂ ਕੋਲ 18 ਅਕਤੂਬਰ 2020 ਤੱਕ ਦਾ ਆਖ਼ਰੀ ਮੌਕਾ ਹੈ। ਇਛੁੱਕ ਨੌਜਵਾਨ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਦੀ ਅਧਿਕਾਰਤ ਵੈੱਬਸਾਈਟ http://wbpolice.gov.in/ ‘ਤੇ ਜਾਕੇ ਆਪਣੇ ਬਾਰੇ ਜਾਣਕਾਰੀ ਸਾਂਝੀ ਕਰ ਉਪਰੋਕਤ ਅਰਜ਼ੀਆਂ ਲਈ ਅਪਲਾਈ ਕਰ ਸਕਦੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …