Breaking News

ਪੰਜਾਬ : ਮਾਂ ਨਾਲ ਗੋਲਗੱਪੇ ਖਾਣ ਗਏ ਪੁੱਤ ਨਾਲ ਵਾਪਰੀ ਵੱਡੀ ਅਣਹੋਣੀ , ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਆਈ ਤਾਜਾ ਵੱਡੀ ਖਬਰ 

ਔਰਤਾਂ ਦੇ ਪਸੰਦੀਦਾ ਪਕਵਾਨਾਂ ਵਿੱਚੋਂ ਸਭ ਤੋਂ ਉੱਪਰ ਗੋਲ ਗੱਪੇ ਹਨ l ਕਈ ਲੋਕ ਇਸ ਨੂੰ ਪਾਣੀ ਪੂਰੀ ਵੀ ਆਖ ਦਿੰਦੇ ਹਨ l ਹਰੇਕ ਸੂਬੇ ਦੇ ਕਲਚਰ ਤੇ ਹਰੇਕ ਸੂਬੇ ਦੀ ਭਾਸ਼ਾ ਮੁਤਾਬਕ ਇਸ ਨੂੰ ਵੱਖੋ ਵੱਖਰੇ ਨਾਮ ਦਿੱਤੇ ਗਏ ਹਨ। ਪਰ ਔਰਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੀਆਂ ਜਾਣ ਉਥੇ ਜਾ ਕੇ ਸਭ ਤੋਂ ਪਹਿਲਾਂ ਗੋਲ ਗੱਪਿਆਂ ਨੂੰ ਲੱਭਦੀਆਂ ਹਨ l ਇਸੇ ਵਿਚਾਲੇ ਹੁਣ ਗੋਲ ਗੱਪਿਆਂ ਦੇ ਨਾਲ ਜੁੜਿਆ ਹੋਇਆ ਇੱਕ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਇੱਕ ਮਾਂ ਗੋਲ ਗੱਪੇ ਖਾਣ ਜਾਂਦੀ ਹੈ, ਇਸ ਦੌਰਾਨ ਉਸ ਦਾ ਪੁੱਤ ਵੀ ਉਸਦੇ ਨਾਲ ਹੀ ਹੁੰਦਾ ਹੈ ਤੇ ਇਸੇ ਸਮੇਂ ਇੱਕ ਅਜਿਹੀ ਵੱਡੀ ਵਾਰਦਾਤ ਵਾਪਰਦੀ ਹੈ ਕਿ ਪੁੱਤ ਦੀ ਮੌਤ ਹੋ ਜਾਂਦੀ ਹੈ।

ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਰੇਲਵੇ ਲਾਈਨ ਕ੍ਰਾੱਸ ਕਰ ਕੇ ਗੋਲਗੱਪੇ ਖਾਣ ਜਾ ਰਹੇ ਮਾਂ-ਪੁੱਤ ਟ੍ਰੇਨ ਦੀ ਲਪੇਟ ‘ਚ ਆ ਗਏ, ਜਿਸ ਹਾਦਸੇ ਦੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ l ਜਦਕਿ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ l ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਹ ਹਾਦਸਾ ਲਲਹੇੜੀ ਰੋਡ ਰੇਲਵੇ ਫ਼ਲਾਈਓਵਰ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਕਰਨ ਉਮਰ 24 ਸਾਲਾ, ਜਦਕਿ ਗੰਭੀਰ ਜ਼ਖ਼ਮੀ ਮਾਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਰੰਜੀਤ ਸਿੰਘ ਵਜੋਂ ਹੋਈ ਹੈ।

ਇਸ ਹਾਦਸੇ ਦੇ ਵਿੱਚ ਇਹ ਪਰਿਵਾਰ ਉੱਜੜ ਗਿਆ ਕਿਉਂਕਿ ਇਹ ਮੁੰਡਾ ਤਿੰਨ ਭੈਣਾਂ ਦਾ ਇੱਕਲੋਤਾ ਭਰਾ ਸੀ l ਇਸ ਦੁੱਖ ਦਾ ਏ ਖਬਰ ਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ l ਮਾਪਿਆਂ ਦਾ ਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l ਉਧਰ ਮਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆ ਉਸ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮਤੁਬਕ ਕੁਲਵਿੰਦਰ ਕੌਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਦੇਰ ਸ਼ਾਮ ਉਹ ਆਪਣੇ ਪੁੱਤ ਨਾਲ ਇਕ ਨਿਜੀ ਹਸਪਤਾਲ ਵਿਚ ਬਲੱਡ ਸੈਂਪਲ ਦੇਣ ਲਈ ਆਈ ਸੀ।

ਹਸਪਤਾਲ ਸਟਾਫ਼ ਨੇ ਸੈਂਪਲ ਦੀ ਰਿਪੋਰਟ ਕੁਝ ਸਮੇਂ ਵਿਚ ਦੇਣ ਦੀ ਗੱਲ ਕਹੀ ਤਾਂ, ਮਾਂ-ਪੁੱਤ ਨੇੜੇ ਹੀ ਰੇਲਵੇ ਲਾਈਨ ਕ੍ਰਾਸ ਕਰ ਗੋਲਗੱਪੇ ਖ਼ਾਨ ਨਿਕਲ ਗਏ। ਜਿਉਂ ਹੀ ਮਾਂ-ਪੁੱਤ ਰੇਲਵੇ ਲਾਈਨ ਕ੍ਰਾੱਸ ਕਰਨ ਲੱਗੇ ਤਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਹਾਦਸੇ ਦੇ ਵਿੱਚ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ l ਫਿਲਹਾਲ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …