ਆਈ ਤਾਜਾ ਵੱਡੀ ਖਬਰ
ਜ਼ਿੰਦਗੀ ਦੇ ਵਿੱਚ ਹਰੇਕ ਕੰਮ ਕਰਨ ਦੀ ਉਮਰ ਤੇ ਸਮਾਂ ਹੁੰਦਾ ਹੈ l ਕੁਝ ਚੀਜ਼ਾਂ ਸਮੇਂ ਤੇ ਉਮਰ ਅਨੁਸਾਰ ਹੀ ਚੰਗੀਆਂ ਲੱਗਦੀਆਂ ਹਨ l ਜਿਨਾਂ ਵਿੱਚ ਸ਼ਾਮਿਲ ਹੈ ਵਿਆਹ ਦੀ ਉਮਰ l ਵਿਆਹ ਦੀ ਉਮਰ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਉੱਥੇ ਦੇ ਕਾਨੂੰਨ ਮੁਤਾਬਕ ਤੈਅ ਕੀਤੀ ਜਾਂਦੀ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ, ਜਿਹੜਾ 93 ਸਾਲਾਂ ਦੀ ਉਮਰ ਵਿੱਚ ਪੰਜਵੀਂ ਵਾਰ ਲਾੜਾ ਬਣਿਆ l ਇਸ ਦੌਰਾਨ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਵੱਲੋਂ ਆਪਣੇ ਤੋਂ 26 ਸਾਲ ਛੋਟੀ ਕੁੜੀ ਦੇ ਨਾਲ ਵਿਆਹ ਕਰਵਾਇਆ l ਦੱਸ ਦਈਏ ਕਿ ਅਮਰੀਕੀ ਅਰਬਪਤੀ ਰੁਪਰਟ ਮਰਡੋਕ ਨੇ 93 ਸਾਲ ਦੀ ਉਮਰ ‘ਚ 5ਵੀਂ ਵਾਰ ਵਿਆਹ ਕੀਤਾ, ਤੇ ਉਨ੍ਹਾਂ ਨੇ ਰੂਸ ਵਿਚ ਪੈਦਾ ਹੋਈ ਏਲੇਨਾ ਜ਼ੂਕੋਵਾ ਨੂੰ ਆਪਣੀ 5ਵੀਂ ਪਤਨੀ ਬਣਾਇਆ l
ਹੁਣ ਤੁਹਾਨੂੰ ਇਸ ਕੁੜੀ ਬਾਰੇ ਵੀ ਸਾਰੀ ਜਾਣਕਾਰੀ ਦਿੰਦੇ ਹਾਂ ਤਾਂ ਦੱਸ ਦਈਏ ਕਿ ਜ਼ੂਕੋਵਾ ਰੁਪਰਟ ਤੋਂ 26 ਸਾਲ ਛੋਟੀ ਹੈ। ਉਨ੍ਹਾਂ ਦੀ ਉਮਰ 67 ਸਾਲ ਹੈ। ਦੋਵਾਂ ਨੇ ਕੈਲੀਫੋਰਨੀਆ ਵਿਚ ਵਿਆਹ ਕੀਤਾ ਤੇ ਦੋਵਾਂ ਨੇ 3 ਮਹੀਨੇ ਪਹਿਲਾਂ ਮੰਗਣੀ ਦਾ ਐਲਾਨ ਕੀਤਾ ਸੀ। ਮਰਡੋਕ ਦੀ ਨੈਟਵਰਥ 1990 ਕਰੋੜ ਅਮਰੀਕੀ ਡਾਲਰ ਹੈ। ਇਸ ਤੋਂ ਇਲਾਵਾ ਰੁਪਰਟ ਮਰਡੋਕ ਨੇ ਇਸ ਤੋਂ ਪਹਿਲਾਂ ਸਾਲ 2016 ਵਿਚ ਮਾਡਲ ਤੇ ਐਕਟ੍ਰੈਸ ਜੇਰੀ ਹਾਲ ਨਾਲ ਵਿਆਹ ਕੀਤਾ ਸੀ। 6 ਸਾਲ ਬਾਅਦ 2022 ਵਿਚ ਦੋਵਾਂ ਦਾ ਤਲਾਸ ਹੋ ਗਿਆ ਸੀ।
ਦੂਜੇ ਪਾਸੇ ਜ਼ੂਕੋਵਾ ਨੇ ਮਰਡੋਕ ਤੋਂ ਪਹਿਲਾਂ ਅਰਬਪਤੀ ਤੇ ਰੂਸੀ ਸਿਆਸਤਦਾਨ ਅਲੈਕਜੈਂਡਰ ਜ਼ੂਕੋਵਾ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਇਕ ਧੀ ਦਾਸ਼ਾ ਵੀ ਹੈ। ਦਾਸ਼ਾ ਦੇ ਜਨਮ ਦੇ 3 ਸਾਲ ਬਾਅਦ ਸਾਲ 1984 ਵਿਚ ਦੋਵਾਂ ਦਾ ਤਲਾਕ ਹੋ ਗਿਆ ਸੀ।ਰੁਪਰਟ ਮਰਡੋਕ ਦਾ ਪਹਿਲਾ ਵਿਆਹ 1956 ਵਿਚ ਆਸਟ੍ਰੇਲੀਆਈ ਫਲਾਈਟ ਅਟੈਂਡੈਂਟ ਪੈਟ੍ਰੀਸ਼ੀਆ ਬੁਕਰ ਨਾਲ ਹੋਇਆ ਸੀ ਤੇ 4 ਸਾਲ ਬਾਅਦ 1960 ਵਿਚ ਦੋਵਾਂ ਨੇ ਤਲਾਕ ਲੈ ਲਿਆ ਸੀ। ਇਸ ਦੇ ਬਾਅਦ ਮਰਡੋਕ ਦੂਜੀ ਪਤਨੀ ਅੰਨਾ ਟੋਰਵ ਦੇ ਨਾਲ 30 ਸਾਲ ਤੋਂ ਵੱਧ ਸਮੇਂ ਤੱਕ ਵਿਆਹ ਦੇ ਬੰਧਨ ਵਿਚ ਬੱਝੇ ਰਹੇ।
ਸੋ ਜਿੱਥੇ ਇਸ ਜੋੜੀ ਨੇ ਹੁਣ ਵਿਆਸ ਕਰਵਾ ਲਿਆ ਹੈ ਤੇ ਇਸ ਜੋੜੀ ਦੇ ਚਰਚੇ ਸੋਸ਼ਲ ਮੀਡੀਆ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਵਾਇਰਲ ਹੁੰਦੇ ਪਏ ਹਨ। ਜਿੱਥੇ ਬਹੁਤ ਸਾਰੇ ਲੋਕ ਇਸ ਜੋੜੀ ਦਾ ਮਜ਼ਾਕ ਬਣਾਉਣਦੇ ਪਏ ਨੇ, ਦੂਜੇ ਪਾਸੇ ਕਈ ਲੋਕ ਇਸ ਜੋੜੀ ਨੂੰ ਦੁਆਵਾਂ ਦਿੰਦੇ ਹੋਏ ਵੀ ਦਿਖਾਈ ਦਿੰਦੇ ਪਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …