ਆਈ ਤਾਜਾ ਵੱਡੀ ਖਬਰ
ਪੰਜਾਬੀ ਇੰਡਸਟਰੀ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਵੱਲੋਂ ਆਪਣੀ ਕਲਾਕਾਰੀ ਦੇ ਨਾਲ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਗਿਆ l ਜਿਸ ਕਾਰਨ ਬਹੁਤ ਸਾਰੇ ਕਲਾਕਾਰ ਵਿਦੇਸ਼ਾਂ ਦੇ ਵਿੱਚ ਵੀ ਵਸੇ ਹੋਏ ਹਨ ਤੇ ਉੱਥੇ ਆਪਣੇ ਟੈਲੈਂਟ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ l ਇਸੇ ਵਿਚਾਲੇ ਹੁਣ ਪੰਜਾਬੀਆਂ ਦੇ ਗੜ ਕੈਨੇਡਾ ਤੋਂ ਇੱਕ ਬੇਹਦ ਹੀ ਦੁੱਖਦਾਈ ਖਬਰ ਸਾਹਮਣੇ ਆਈ, ਜਿੱਥੇ ਮਸ਼ਹੂਰ ਪੰਜਾਬੀ ਗਾਇਕ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ l ਦਰਅਸਲ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਰਹਿ ਰਹੇ ਫਾਜਿਲਕਾ ਜਿਲ੍ਹੇ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਾਸੀ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਦੀ ਮੌਤ ਹੋ ਗਈ l ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਪਾਣੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ l ਕਾਕਾ ਵਿਰਕ ਦੀ ਉਮਰ 29 ਸਾਲ ਦੱਸੀ ਜਾ ਰਹੀ ਹੈ।
ਬਹੁਤ ਛੋਟੀ ਉਮਰ ਦੇ ਵਿੱਚ ਉਨਾਂ ਵੱਲੋਂ ਵੱਡੀ ਪ੍ਰਸਿੱਧੀ ਹਾਸਿਲ ਕੀਤੀ ਗਈ l ਪਰ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਉਹ ਇਸ ਸੰਸਾਰ ਤੋਂ ਸਦਾ ਸਦਾ ਦੇ ਲਈ ਰੁਕ ਸਕਦਾ ਹੋ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਉਹ 2019 ਵਿੱਚ ਟੋਰਾਂਟੋ ਵਿਖੇ ਗਿਆ ਸੀ। ਰਵਿੰਦਰ ਪਾਲ ਨੇ ਬੀ.ਟੈਕ ਸਿਵਲ ਦੀ ਡਿਗਰੀ ਕੀਤੀ ਹੋਈ ਸੀ। ਉਸਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਰਹੇ ਹਨ। ਜਿਨ੍ਹਾਂ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਕਾਕਾ ਵਿਰਕ ਪਰਿਵਾਰ ਵਿਚੋਂ ਆਪਣੀਆਂ ਦੋ ਭੈਣਾ ਅਤੇ ਇਕ ਭਰਾ ਤੋਂ ਛੋਟਾ ਸੀ ਤੇ ਉਹ ਗੀਤਕਾਰੀ ਅਤੇ ਗਾਇਕੀ ਦਾ ਸ਼ੌਕ ਰੱਖਦਾ ਸੀ।
ਉਸ ਨੇ ਕੈਨੇਡਾ ਵਿੱਚ ਜਾ ਕੇ ਆਪਣੇ ਦੋ ਗੀਤ ‘ ਨੋਂ ਮਨੀ ’ ਅਤੇ ’ ਵਾਹੇ ਯੂ ਹੇਟ ’ ਟਾਇਟਲ ਹੇਠ ਯੂ ਟਿਊਬ ਚੈਨਲ ਕਾਕਾ ਵਿਰਕ ਤੇ ਰਿਕਾਰਡ ਕਰਵਾਏ ਸਨ।ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹ ਆਪਣੇ ਦੋਸਤਾਂ ਨਾਲ ਬੀਤੀ ਰਾਤ ਹੋਟਲ ਵਿਚ ਖਾਣਾ ਖਾਣ ਲਈ ਗਿਆ। ਖਾਣਾ ਖਾਣ ਤੋਂ ਬਾਦ ਸਾਰੇ ਦੋਸਤ ਚਲੇ ਗਏ ਅਤੇ ਕਾਕਾ ਵਿਰਕ ਦੀ ਮੌਤ ਗੱਡੀ ਵਿੱਚ ਹੀ ਹੋ ਗਈ।
ਜਿਸ ਕਾਰਨ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਲਗਾਤਾਰ ਉਨਾਂ ਦੇ ਫੈਨਸ ਵੱਲੋਂ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …