ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨੀ ਦਾ ਪ੍ਰਗਟਾਵਾ ਕਰਦੇ ਹਨ l ਇਹਨਾਂ ਤਸਵੀਰਾਂ ਤੇ ਵੀਡੀਓਜ ਨੂੰ ਵੇਖਣ ਤੋਂ ਬਾਅਦ ਲੋਕ ਆਪੋ ਆਪਣੀ ਪ੍ਰਤੀਕ੍ਰਿਆ ਕਮੈਂਟਾਂ ਦੇ ਵਿੱਚ ਵੀ ਲਿਖ ਕੇ ਭੇਜਦੇ ਹਨ l ਹੁਣ ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ, ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ l ਦਰਅਸਲ ਇੱਕ ਵਿਗਿਆਪਣ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ 30 ਸਾਲ ਪਹਿਲਾਂ ਮਰੀ ਹੋਈ ਧੀ ਦੇ ਲਈ ਲਾੜੇ ਦੀ ਭਾਲ ਕੀਤੀ ਜਾ ਰਹੀ ਹੈ। ਇਨਾ ਹੀ ਨਹੀਂ ਸਗੋਂ 30 ਸਾਲ ਪਹਿਲਾਂ ਮਰੀ ਧੀ ਦਾ ਵਿਆਹ ਵੀ ਕੀਤਾ ਗਿਆ ਹੈ l
ਜਿਸ ਤੋਂ ਬਾਅਦ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਮਾਮਲਾ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਤੋਂ ਸਾਹਮਣੇ ਆਇਆ l ਜਿੱਥੇ ਹੈਰਾਨ ਇਕ ਪਰਿਵਾਰ ਨੇ ਅਖਬਾਰ ਵਿਚ ਵਿਗਿਆਪਨ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਪਣੀ 30 ਸਾਲ ਪਹਿਲਾਂ ਮਰ ਚੁੱਕੀ ਧੀ ਦੇ ਵਿਆਹ ਲਈ ਚੰਗੇ ਮੁੰਡੇ ਦੀ ਭਾਲ ਲਈ ਐਡ ਛਪਵਾਇਆ l ਇਸ ਵਿਗਿਆਪਣ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ। ਦੱਸਦਿਆ ਕਿ ਸ਼ੋਭਾ ਤੇ ਚੰਦਪਾ ਦਾ ਵਿਆਹ ਉਨ੍ਹਾਂ ਦੀ ਮੌਤ ਦੇ 30 ਸਾਲ ਬਾਅਦ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ਵਿਚ ਇਕ ਰਵਾਇਤੀ ਵਿਆਹ ਸਮਾਰੋਹ ਵਿਚ ਹੋਇਆ।
ਜਿਸ ਨੂੰ ਪੂਰੀਆਂ ਰਸਮਾਂ ਦੇ ਨਾਲ ਖਤਮ ਕੀਤਾ ਗਿਆ l ਜਿਸ ਤਰੀਕੇ ਦਾ ਇਹ ਵਿਆਹ ਹੋਇਆ ਹੈ ਇਸ ਤੋਂ ਸਾਫ ਇਹ ਗੱਲ ਜਾਹਰ ਹੁੰਦੀ ਪਈ ਹੈ ਕਿ ਇਹ ਕੋਈ ਸਧਾਰਨ ਵਿਆਪ ਨਹੀਂ ਸੀ l ਇਸਨੂੰ ‘ਮ੍ਰਿਤਕਾਂ ਦਾ ਵਿਆਹ’ ਵੀ ਕਿਹਾ ਜਾ ਸਕਦਾ ਹੈ ਤੇ ਪ੍ਰੇਥਾ ਕਲਿਆਣਮ ਵੀ l ਇਹ ਇਕ ਪ੍ਰੰਪਰਾ ਹੈ ਜੋ ਕਿ ਅੱਜ ਵੀ ਤੁਲੁਨਾਡੂ-ਦੱਖਣੀ ਕੰਨੜ ਅਤੇ ਉਡੁਪੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਹੈ। ਇਸ ਨੂੰ ਕਰਨਾਟਕ ਤੋਂ ਇਲਾਵਾ ਕੇਰਲ ਦੇ ਕੁਝ ਹਿੱਸਿਆਂ ਵਿੱਚ ਵੀ ਅਪਣਾਇਆ ਜਾਂਦਾ ਹੈ। ਜਿੱਥੇ ਜਨਮ ਸਮੇਂ ਮਰਨ ਵਾਲਿਆਂ ਲਈ ਵਿਆਹ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ।
ਇੱਥੋਂ ਦਾ ਭਾਈਚਾਰਾ ਇਸ ਨੂੰ ਉਨ੍ਹਾਂ ਦੀਆਂ ਆਤਮਾਵਾਂ ਦਾ ਸਨਮਾਨ ਕਰਨ ਦਾ ਤਰੀਕਾ ਮੰਨਦਾ ਹੈ। ਜਿੱਥੇ ਵਿਆਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਖਤਮ ਹੋਇਆ l ਉਥੇ ਹੀ ਪਤਾ ਚੱਲਿਆ ਕਿ ਦੋਵਾਂ ਦੀ ਹੀ ਮੌਤ ਅੱਜ ਤੋਂ 30 ਸਾਲ ਪਹਿਲਾਂ ਹੋ ਚੁੱਕੀ ਸੀ, ਜਿਸ ਕਾਰਨ ਹੁਣ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਦਿਖਾਈ ਦੇ ਰਹੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …