ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਸਮੇਂ ਸਮੇਂ ਤੇ ਪਤੀ ਪਤਨੀ ਦੇ ਵਿੱਚ ਜੇਕਰ ਨੋਕ-ਝੋਕ ਹੁੰਦੀ ਰਹੇ ਤਾਂ ਉਸ ਨਾਲ ਪਿਆਰ ਹੋਰ ਜਿਆਦਾ ਗਹਿਰਾ ਹੋ ਜਾਂਦਾ ਹੈ l ਆਮ ਤੌਰ ਤੇ ਪਤੀ ਪਤਨੀ ਦੇ ਵਿੱਚ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਪਰ ਇਹ ਕਦੇ ਨਹੀਂ ਹੋਇਆ ਕਿ ਗੱਲ ਤਲਾਕ ਤੱਕ ਪਹੁੰਚ ਗਈ ਹੋਵੇ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਛੋਟੀ ਜਿਹੀ ਗੱਲ ਨੇ ਤਲਾਕ ਕਰਵਾਉਣ ਤੱਕ ਦੀ ਨੌਬਤ ਖੜੀ ਕਰ ਦਿੱਤੀ l ਦਰਅਸਲ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦੇ ਕੋਲੋਂ ਕੁਰਕੁਰੇ ਮੰਗਵਾਏ ਗਏ ਸੀ, ਪਰ ਪਤੀ ਦੇ ਵੱਲੋਂ ਜਦੋਂ ਕੁਰਕੁਰੇ ਉਸ ਨੂੰ ਲਿਆ ਕੇ ਨਹੀਂ ਦਿੱਤੇ ਗਏ ਤਾਂ ਉਹ ਫਿਰ ਨਰਾਜ਼ ਹੋ ਕੇ ਆਪਣੇ ਪੇਕੇ ਪਰਿਵਾਰ ਚਲੀ ਗਈ ਤੇ ਹੁਣ ਮਾਮਲਾ ਤਲਾਕ ਤੱਕ ਪਹੁੰਚ ਚੁੱਕਿਆ ਹੈ l ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਤੋਂ ਕਾਫੀ ਚਰਚਾ ਵਿਚ ਹੈ।
ਦਰਅਸਲ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮਹਿਲਾ ਨੇ ਆਪਣੇ ਪਤੀ ਤੋਂ ਸਿਰਫ ਇਸ ਵਜ੍ਹਾ ਤੋਂ ਤਲਾਕ ਮੰਗਿਆ ਹੈ ਕਿਉਂਕਿ ਉਹ 5 ਰੁਪਏ ਵਾਲਾ ਕੁਰਕੁਰੇ ਦਾ ਪੈਕੇਟ ਨਹੀਂ ਲਿਆ ਸਕਿਆ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਵੀ ਉਡਾਉਂਦੇ ਪਏ ਹਨ ਤੇ ਬਹੁਤ ਸਾਰੇ ਲੋਕ ਹੈਰਾਨੀ ਦਾ ਵੀ ਪ੍ਰਗਟਾਵਾ ਕਰਦੇ ਪਏ ਹਨ । ਹਾਲਾਂਕਿ ਮਹਿਲਾ ਦੇ ਨਾਂ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ, ਪਰ ਇੱਕ ਰਿਪੋਰਟ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮਹਿਲਾ ਨੂੰ ਰੋਜ਼ਾਨਾ ਕੁਰਕੁਰੇ ਖਾਣ ਦੀ ਆਦਤ ਸੀ ਤੇ ਉਹ ਆਪਣੇ ਪਤੀ ਨੂੰ ਹਰ ਰੋਜ਼ 5 ਰੁਪਏ ਵਾਲਾ ਪੈਕੇਟ ਲਿਆਉਣ ਨੂੰ ਕਹਿੰਦੀ ਸੀ।
ਅਕਸਰ ਉਸਦਾ ਪਤੀ ਉਸ ਵਾਸਤੇ ਕੁਰਕੁਰੇ ਲੈ ਕੇ ਆਉਂਦਾ ਸੀ l ਪਤਨੀ ਦੀ ਰੋਜ਼ਾਨਾ ਕੁਰਕੁਰੇ ਖਾਣ ਦੀ ਇਸ ਆਦਤ ਦੀ ਵਜ੍ਹਾ ਤੋਂ ਪਤੀ ਨਾਲ ਅਕਸਰ ਝਗੜੇ ਹੁੰਦੇ ਰਹਿੰਦੇ ਸਨ, ਕਈ ਵਾਰ ਪਤੀ ਨੇ ਪਤਨੀ ਨੂੰ ਕੁਰਕੁਰੇ ਖਾਣ ਤੋਂ ਹੀ ਰੋਕਿਆ ਪਰ ਪਤਨੀ ਦੀ ਇਹ ਆਦਤ ਬੁਰੇ ਤਰੀਕੇ ਨਾਲ ਵਿਗੜੀ ਹੋਈ ਸੀ। ਹਾਲਾਂਕਿ ਬਾਅਦ ਵਿਚ ਮਾਮਲਾ ਰਫਾ-ਦਫਾ ਹੋ ਜਾਂਦਾ ਸੀ, ਪਰ ਇਸ ਮਾਮਲੇ ਨੇ ਉਦੋਂ ਝਗੜੇ ਦਾ ਰੂਪ ਲੈ ਲਿਆ l ਜਦੋਂ ਇਕ ਦਿਨ ਪਤੀ ਕੁਰਕੁਰੇ ਲਿਆਉਣਾ ਭੁੱਲ ਗਿਆ। ਇਸ ਦੇ ਬਾਅਦ ਪਤੀ-ਪਤਨੀ ਵਿਚ ਬਹੁਤ ਬਹਿਸ ਹੋਈ ਤੇ ਬਹਿਸ ਇੰਨੀ ਵਧ ਗਈ ਕਿ ਪਤਨੀ ਰੁੱਸ ਕੇ ਪੇਕੇ ਚਲੀ ਗਈ।
ਇੰਨਾ ਹੀ ਨਹੀਂ ਉਸ ਨੇ ਪੇਕੇ ਜਾ ਕੇ ਖਬਰ ਵੀ ਭਿਜਵਾ ਦਿੱਤੀ ਕਿ ਉਹ ਤਲਾਕ ਲੈਣਾ ਚਾਹੁਦੀ ਹੈ। ਇਸ ਨੂੰ ਲੈ ਕੇ ਉਹ ਥਾਣੇ ਵੀ ਜਾ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਜੋੜੇ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ ਤੇ ਦੋਵਾਂ ਦੇ ਵਿੱਚ ਅਕਸਰ ਕੁਰਕੁਰਿਆਂ ਨੂੰ ਲੈ ਕੇ ਲੜਾਈ ਚਲਦੀ ਰਹਿੰਦੀ ਸੀ l ਪੁਲਿਸ ਵੱਲੋਂ ਪਤੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹ ਨਹੀਂ ਸਮਝੇ ਜਿਸ ਤੋਂ ਬਾਅਦ ਹੁਣ ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰਦੇ ਪਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …