ਆਈ ਤਾਜਾ ਵੱਡੀ ਖਬਰ
ਜਦੋਂ ਇੱਕ ਫਿਲਮ ਬਣ ਕੇ ਤਿਆਰ ਹੁੰਦੀ ਹੈ ਤਾਂ ਉਸ ਫਿਲਮ ਨੂੰ ਵੇਖਣ ਦੇ ਲਈ ਬੇਸ਼ੱਕ ਦੋ ਤੋਂ ਤਿੰਨ ਘੰਟੇ ਲੱਗਦੇ ਹਨ, ਪਰ ਉਸ ਫਿਲਮ ਨੂੰ ਬਣਾਉਣ ਪਿੱਛੇ ਸਾਲਾਂ ਦੀ ਮਿਹਨਤ ਲੱਗੀ ਹੁੰਦੀ ਹਨ। ਇਨਾ ਹੀ ਨਹੀਂ ਸਗੋਂ ਇਸ ਫਿਲਮ ਨੂੰ ਤਿਆਰ ਕਰਨ ਦੇ ਵਿੱਚ ਕਈ ਲੋਕਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ l ਹਰੇਕ ਟੀਮ ਮੈਂਬਰ ਦੀ ਆਪਣੀ ਖਾਸ ਮਹੱਤਤਾ ਹੁੰਦੀ ਹੈ। ਇੱਕ ਇੱਕ ਟੀਮ ਮੈਂਬਰ ਦੀ ਮਿਹਨਤ ਨਾਲ ਇਹ ਫਿਲਮ ਤਿਆਰ ਹੋ ਕੇ ਸਿਨੇਮਾ ਘਰਾਂ ਦੇ ਵਿੱਚ ਲੱਗਦੀ ਹੈ ਤੇ ਫਿਰ ਲੋਕ ਇਸ ਫਿਲਮ ਨੂੰ ਦੇਖ ਪਾਉਂਦੇ ਹਨ l
ਪਰ ਜਦੋਂ ਇਹਨਾਂ ਟੀਮ ਮੈਂਬਰਾਂ ਦੇ ਨਾਲ ਕਿਸੇ ਪ੍ਰਕਾਰ ਦੀ ਜੁੜੀ ਹੋਈ ਕੋਈ ਬੁਰੀ ਖਬਰ ਸਾਹਮਣੇ ਆਉਂਦੀ ਹੈ ਤਾਂ, ਫਿਰ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਦੁੱਖ ਦਾ ਮਾਹੌਲ ਬਣ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਦਿਆ ਕਿ ਪ੍ਰਸਿੱਧ ਫਿਲਮ ਨਿਰਦੇਸ਼ਕ ਤੇ ਸਿਨੇਮਾਟੋਗ੍ਰਾਫਰ ਸੰਗੀਤ ਸਿਵਨ ਦਾ ਬੁੱਧਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ। ਉਨ੍ਹਾਂ ਮਲਿਆਲਮ ਤੇ ਹਿੰਦੀ ਭਾਸ਼ਾ ਵਿਚ ਲਗਭਗ 20 ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਉਹਨਾਂ ਦੇ ਦੇਹਾਂਤ ਦੀ ਖਬਰ ਸੁਣਨ ਤੋਂ ਬਾਅਦ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਦੇ ਵੱਲੋਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀਆਂ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ l ਉੱਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਿਵਨ ਵੱਲੋਂ ਨਿਰਦੇਸ਼ਿਤ ਮਲਿਆਲਮ ਫਿਲਮਾਂ ਵਿਚ ‘ਯੋਧਾ’, ‘ਵਿਊਹਮ’, ‘ਗੰਧਰਵਮ’ ਤੇ ‘ਨਿਰਣਯਮ’ ਸ਼ਾਮਲ ਹਨ।
ਉਨ੍ਹਾਂ ‘ਕਿਆ ਕੂਲ ਹੈਂ ਹਮ’ ਤੇ ‘ਅਪਨਾ ਸਪਨਾ ਮਨੀ-ਮਨੀ’ ਵਰਗੀਆਂ ਕੁਝ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ। ਫਿਲਮਾਂ ਨੂੰ ਲੋਕ ਬੜੇ ਚਾਵਾਂ ਦੇ ਨਾਲ ਵੇਖਦੇ ਹਨ ਤੇ ਇਸ ਸ਼ਖਸ਼ੀਅਤ ਦੇ ਜਾਣ ਦੇ ਨਾਲ ਫਿਲਮ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੋਇਆ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੋ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …