ਆਈ ਤਾਜਾ ਵੱਡੀ ਖਬਰ
ਇੱਕ ਇਨਸਾਨ ਜਦੋਂ ਆਪਣਾ ਸਰੀਰ ਛੱਡ ਦਿੰਦਾ ਹੈ ਤਾਂ ਵੱਖੋ ਵੱਖਰੇ ਧਰਮਾਂ ਦੇ ਲੋਕ ਆਪਣੇ ਰੀਤੀ ਰਿਵਾਜਾਂ ਅਨੁਸਾਰ ਉਸ ਮ੍ਰਿਤਕ ਇਨਸਾਨ ਦੀਆਂ ਅੰਤਿਮ ਰਸਮਾਂ ਕਰਦੇ ਹਨ l ਕਈ ਧਰਮਾਂ ‘ਚ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਯਾਨੀ ਕਿ ਅਗਨ ਭੇਟ ਕੀਤਾ ਜਾਂਦਾ ਹੈ, ਕਈ ਧਰਮਾ ਮੁਤਾਬਕ ਮ੍ਰਿਤਕ ਦੇਹਾਂ ਨੂੰ ਦਫਨਾਇਆ ਜਾਂਦਾ । ਇਸ ਦੌਰਾਨ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਸ਼ਖਸ ਆਪਣਾ ਸਰੀਰ ਛੱਡ ਗਿਆ, ਉਹ ਇਸ ਦੁਨੀਆਂ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਚਲਾ ਗਿਆ। ਪਰ ਅੱਜ ਤੁਹਾਨੂੰ ਇੱਕ ਅਜਿਹਾ ਮਾਮਲਾ ਦੱਸਾਂਗੇ, ਜਿਸ ਨੇ ਸਭ ਦੇ ਦਿਲਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ।
ਪੰਜਾਬ ਦੇ ਵਿੱਚ ਧਰਤੀ ਹੇਠ ਦੱਬੀ ਹੋਈ ਮ੍ਰਿਤਕ ਦੇਹ ਦੇ ਪੈਰ ਅਤੇ ਹੱਥ ਧਰਤੀ ਤੋਂ ਬਾਹਰ ਨਿਕਲ ਆਏ, ਜਿਸ ਕਾਰਨ ਹੁਣ ਇਸ ਦੀਆਂ ਚਰਚਾਵਾਂ ਚਾਰੇ ਪਾਸੇ ਛਿੜੀਆਂ ਹੋਈਆਂ ਹਨ l ਮਾਮਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਪਿੰਡ ਖਦਾਵਰ ਤੋਂ ਸਾਹਮਣੇ ਆਇਆ, ਜਿੱਥੇ ਮੁਸਲਿਮ ਤੇ ਈਸਾਈ ਭਾਈਚਾਰੇ ਵੱਲੋਂ ਮ੍ਰਿਤਕ ਲੋਕਾਂ ਨੂੰ ਦਫ਼ਨਾਉਣ ਲਈ ਬਣਾਏ ਗਏ ਕਬਰਿਸਤਾਨ ਨੇੜੇ ਅੱਧੀ ਦੱਬੀ ਲਾਸ਼, ਦੇ ਹੱਥ ਪੈਰ ਬਾਹਰ ਨਿਕਲਣ ਤੋਂ ਬਾਅਦ ਇਲਾਕੇ ਚ ਸਨਸਨੀ ਫੈਲ ਗਈ ਹੈ l ਦੱਸਦਿਆ ਕਿ ਨਮਾਜ਼ ਅਦਾ ਕਰਨ ਵਾਲੇ ਮੁਸਲਿਮ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਲਾਸ਼ ਪਈ ਨਜ਼ਰ ਆਈ ਤੇ ਉਨ੍ਹਾਂ ਤੁਰੰਤ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ।
ਇਸ ਦੇ ਨਾਲ ਹੀ ਲਾਸ਼ ਦੇ ਕੋਲ ਇੱਕ ਲੋਹੇ ਦੀ ਟੋਇਆ ਪੁੱਟਣ ਵਾਲੀ ਕੱਸੀ ਤੇ ਫੋਲਡਿੰਗ ਬੈੱਡ ਵੀ ਮਿਲਿਆ । ਥਾਣਾ ਸੁਜਾਨਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮੇਸ਼ਵਰ ਸਿੰਘ ਨੇ ਦੱਸਿਆ ਕਿ ਈਦ ਦੇ ਤਿਉਹਾਰ ਮੌਕੇ ਵੀਰਵਾਰ ਨੂੰ ਪਿੰਡ ਖਦਾਵਰ ਦੇ ਮੁਸਲਿਮ ਅਤੇ ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ‘ਤੇ ਬਣਾਏ ਗਏ ਕਬਰਿਸਤਾਨ ‘ਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਆਏ ਸਨ। ਉੱਥੇ ਲੋਕਾਂ ਨੇ ਦੇਖਿਆ ਕਿ ਇੱਕ ਲਾਸ਼ ਕਬਰਿਸਤਾਨ ਵਿੱਚ ਦੱਬੀ ਹੋਈ ਸੀ ਅਤੇ ਉਸ ਦੇ ਹੱਥ-ਪੈਰ ਬਾਹਰ ਸਨ।
ਮੁਸਲਿਮ ਭਾਈਚਾਰੇ ਨੇ ਉਨ੍ਹਾਂ ਨੂੰ ਲਾਸ਼ ਬਾਰੇ ਸੂਚਿਤ ਕੀਤਾ। ਰਾਮੇਸ਼ਵਰ ਨੇ ਦੱਸਿਆ ਕਿ ਆਪਣੇ ਪੱਧਰ ‘ਤੇ ਦੋਵੇਂ ਭਾਈਚਾਰੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਦੋਵਾਂ ਭਾਈਚਾਰੇ ਦੇ ਲੋਕਾਂ ‘ਚੋਂ ਕਿਸੇ ਦੇ ਵੀ ਪਰਿਵਾਰਕ ਮੈਂਬਰ ਦੀ ਲਾਸ਼ ਨਹੀਂ ਹੈ। ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਹੁਣ ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …