ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਚੰਗੀ ਕਿਸਮਤ ਮਨੁੱਖ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਂਦੀ ਹੈ, ਜੇਕਰ ਮਨੁੱਖ ਦੀ ਕਿਸਮਤ ਚੰਗੀ ਹੋਵੇ ਤੇ ਮਿਹਨਤ ਦਾ ਇਸ ਨਾਲ ਮੇਲ ਹੋ ਜਾਵੇ, ਤਾਂ ਮਨੁੱਖ ਇਸ ਦੁਨੀਆ ਦੀ ਵੱਡੀ ਤੋਂ ਵੱਡੀ ਚੀਜ਼ ਹਾਸਲ ਕਰ ਸਕਦਾ ਹੈ l ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਭਾਰਤੀ ਵਿਅਕਤੀ ਬਾਰੇ ਦੱਸਾਂਗੇ, ਜਿਸ ਦੀ ਵਿਦੇਸ਼ ਦੇ ਵਿੱਚ ਕਿਸ ਮਦਦ ਚਮਕ ਗਈ, ਚਮਕੀ ਹੋਈ ਕਿਸਮਤ ਦੇ ਕਾਰਨ ਇਸ ਵਿਅਕਤੀ ਨੇ 22 ਕਰੋੜ ਰੁਪਏ ਦੀ ਲਾਟਰੀ ਜਿੱਤ ਲਈl ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਆਈ ਵਿਖੇ ਕਤਰ ਵਿੱਚ ਰਹਿਣ ਵਾਲੇ ਭਾਰਤੀ ਰਮੇਸ਼ ਕੰਨਨ ਨਾਮਕ ਵਿਅਕਤੀ ਦੀ ਕਿਸਮਤ ਚਮਕ ਗਈ, ਕਿਉਂਕਿ ਉਸਨੇ ਲੱਕੀ ਡਰਾਅ ਵਿੱਚ ਜੈਕਪਾਟ ਜਿੱਤਿਆ ਹੈ।
ਰਮੇਸ਼ ਨੇ ਆਬੂ ਧਾਬੀ ਵਿੱਚ ਆਖਰੀ ਬਿਗ ਟਿਕਟ ਲਾਈਵ ਡਰਾਅ ਸੀਰੀਜ਼ 262 ਵਿੱਚ 1 ਕਰੋੜ ਦਿਰਹਾਮ ਭਾਰਤੀ ਕਰੰਸੀ ਮੁਤਾਬਕ ਲਗਭਗ 22 ਕਰੋੜ ਭਾਰਤੀ ਰੁਪਏ ਦਾ ਇਨਾਮ ਜਿੱਤਿਆ, ਜਿਸ ਤੋਂ ਬਾਅਦ ਹੁਣ ਇਸ ਵਿਅਕਤੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਰਮੇਸ਼ ਪਿਛਲੇ 15 ਸਾਲਾਂ ਤੋਂ ਕਤਰ ‘ਚ ਰਹਿ ਰਿਹਾ l ਕਤਰ ਨੂੰ ਆਪਣਾ ਘਰ ਮੰਨਣ ਵਾਲੇ ਮਕੈਨੀਕਲ ਟੈਕਨੀਸ਼ੀਅਨ ਰਮੇਸ਼ ਦਾ ਕਹਿਣਾ ਹੈ ਕਿ ਇਹ ਜੈਕਪਾਟ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।
ਉਸ ਦਾ ਕਹਿਣਾ ਹੈ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਉਸ ਲਈ ਚੰਗੀ ਕਿਸਮਤ ਲੈ ਕੇ ਆਇਆ । ਇੱਕ ਰਿਪੋਰਟ ਮੁਤਾਬਕ ਰਮੇਸ਼ ਨੇ ਦੱਸਿਆ ਕਿ ਉਸ ਦਾ ਟਿਕਟ ਨੰਬਰ 056845 ਸੀ। ਉਸ ਨੇ ਇਹ ਟਿਕਟ 29 ਮਾਰਚ ਨੂੰ ਖਰੀਦੀ ਸੀ। ਉਸ ਸਮੇਂ ਖਰੀਦੋ-ਫਰੋਖਤ ਦੋ-ਇੱਕ ਮੁਫਤ ਚੱਲ ਰਹੀ ਸੀ ਇਸ ਲਈ ਉਸਨੇ ਟਿਕਟ ਆਨਲਾਈਨ ਖਰੀਦੀ। ਉਸ ਨੇ ਇਹ ਟਿਕਟ ਆਪਣੇ 10 ਦੋਸਤਾਂ ਨਾਲ ਮਿਲ ਕੇ ਖਰੀਦੀ ਸੀ।
ਲਾਈਵ ਸ਼ੋਅ ਦੌਰਾਨ ਜਦੋਂ ਹੋਸਟ ਰਿਚਰਡ ਅਤੇ ਬੁਚਰਾ ਨੇ ਜੇਤੂ ਵਜੋਂ ਰਮੇਸ਼ ਦਾ ਨਾਂ ਲਿਆ ਤਾਂ ਉਹ ਖੁਸ਼ੀ ਨਾਲ ਝੂਮ ਉੱਠਿਆ। ਜਿਸ ਕਾਰਨ ਉਸ ਨੇ ਖੂਬ ਜਸ਼ਨ ਮਨਾਇਆ ਤੇ ਹੁਣ ਉਹ ਆਪਣੀ ਚੰਗੀ ਕਿਸਮਤ ਨੂੰ ਲੈ ਕੇ ਬਹੁਤ ਜਿਆਦਾ ਖੁਸ਼ ਹੈ l ਉਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਪਰਮਾਤਮਾ ਦੀ ਕਿਰਪਾ ਸਦਕਾ ਅੱਜ ਮੈਂ ਇਹ ਜਿੱਤ ਸਕਿਆ ਹਾਂ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …