ਤਾਜਾ ਵੱਡੀ ਖਬਰ
ਵਾਹਨਾਂ ਦੀ ਗਿਣਤੀ ਵਧਣ ਦੇ ਨਾਲ ਪੈਟਰੋਲ ਤੇ ਡੀਜ਼ਲ ਦੀ ਡਿਮਾਂਡ ਵੀ ਦਿਨ ਪ੍ਰਤਿ ਦਿਨ ਵੱਧਦੀ ਜਾ ਰਹੀ ਹੈ l ਜੇਕਰ ਇਕ ਦਿਨ ਵੀ ਪੈਟਰੋਲ ਪੰਪ ਬੰਦ ਹੋ ਜਾਣ ਤਾਂ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾਣ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ l ਇਸੇ ਵਿਚਾਲੇ ਹੁਣ ਪੈਟਰੋਲ ਡੀਜ਼ਲ ਦੇ ਨਾਲ ਸੰਬੰਧਿਤ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਹੁਣ ਕਈ ਦਿਨ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ l ਦੱਸ ਦਈਏ ਕਿ ਹੁਣ ਪੰਜਾਬੀਆਂ ਨੂੰ ਪੈਟਰੋਲ ਪੰਪਾਂ ਤੇ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ, ਜਿਸ ਕਾਰਨ ਹੁਣ ਲੋਕ ਖੱਜਲ ਖਰਾਬ ਹੋ ਸਕਦੇ ਹਨ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ 15 ਫਰਵਰੀ ਨੂੰ ਪੈਟਰੋਲ ਪੰਪਾਂ ’ਤੇ ਤੇਲ ਕੰਪਨੀਆਂ ਤੋਂ ਪੈਟਰੋਲ ਅਤੇ ਡੀਜ਼ਲ ਨਾ ਖਰੀਦਣ ਸਮੇਤ 22 ਨੂੰ ਤੇਲ ਵਿਕਰੀ ਨਾ ਕਰਨ ਦਾ ਐਲਾਨ ਕੀਤਾ,ਜਿਸ ਕਾਰਨ ਹੁਣ ਪੈਟਰੋਲ ਦੀ ਕਿੱਲਤ ਆ ਸਕਦੀ ਹੈ ਤੇ ਲੋਕਾਂ ਨੂੰ ਹੁਣ ਪੈਟਰੋਲ ਪੰਪ ਤੇ ਇਹਨਾਂ ਦਿਨਾਂ ਵਿਚਕਾਰ ਜਾਂ ਤਾਂ, ਤੇਲ ਨਹੀਂ ਮਿਲੇਗਾ, ਜਾਂ ਘੱਟ ਮਾਤਰਾ ਵਿੱਚ ਤੇਲ ਪਵਾਉਣਾ ਪਵੇਗਾ । ਦੂਜੇ ਪਾਸੇ ਇਸ ਦਾ ਸਿੱਧਾ ਮਤਲਬ ਹੈ ਕਿ ਪੰਜਾਬ ਭਰ ਦੇ ਪੈਟਰੋਲ ਪੰਪ 22 ਫਰਵਰੀ ਨੂੰ ਬੰਦ ਰਹਿਣਗੇ।
ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਵਲੋਂ ਪਿਛਲੇ ਲਗਭਗ 7 ਸਾਲਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕਮਿਸ਼ਨ ਰਾਸ਼ੀ ਵਿਚ ਕਿਸੇ ਤਰ੍ਹਂ ਦਾ ਵਾਧਾ ਨਾ ਹੋਣ ਦੇ ਚੱਲਦੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਇਹ ਅੰਦੋਲਨ ਛੇੜਿਆ ਹੈ।
ਸੋ ਜੇਕਰ ਪੈਟਰੋਲ ਦੀ ਕਿਲਤ ਜਾਂ ਫਿਰ ਪੈਟਰੋਲ ਨਹੀਂ ਮਿਲੇਗਾ ਤਾਂ ਇਸ ਨਾਲ ਆਮ ਗੱਲ ਹੈ ਕਿ ਲੋਕਾਂ ਨੂੰ ਵੀ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ , ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਬਿਨਾਂ ਵਾਹਣ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਬਾਰੇ ਨਹੀਂ ਸੋਚਦੇ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …