ਬੋਲੀਵੁਡ ਅਦਾਕਾਰ ਦੀ ਹਾਲਤ ਹੋਈ ਗੰਭੀਰ
ਇਨਸਾਨ ਦੇ ਮਨੋਰੰਜਨ ਦੇ ਉਂਝ ਤਾਂ ਕਈ ਸਾਧਨ ਹੁੰਦੇ ਹਨ ਪਰ ਸਭ ਤੋਂ ਵੱਧ ਸਕੂਨ ਸ਼ਾਇਦ ਫਿਲਮਾਂ ਦੇਖਣ ਨਾਲ ਹੀ ਮਿਲਦਾ ਹੈ। ਮਨਪਸੰਦ ਦੀ ਫ਼ਿਲਮ ਦੇ ਨਾਲ ਜੇਕਰ ਮੰਨਪਸੰਦ ਦੀ ਖਾਣ ਵਾਲੀ ਚੀਜ਼ ਹਾਜ਼ਿਰ ਹੋਵੇ ਤਾਂ ਕਿਆ ਹੀ ਬਾਤ। ਪਰ ਫਿਲਮ ਬਣਾਉਣ ਵੇਲੇ ਬਹੁਤ ਸਾਰੇ ਦਿਨ ਅਤੇ ਉਸ ਤੋਂ ਵੱਧਕੇ ਮਿਹਨਤ ਲੱਗਦੀ ਹੈ। ਫਿਲਮਾਂ ਦੇ ਵਿਚ ਕੰਮ ਕਰਨ ਵਾਲੇ ਅਦਾਕਾਰ ਆਪਣੀ ਕਲਾ ਦੇ ਸਦਕੇ ਵਧੀਆ ਨਾਮਣਾ ਖੱਟਦੇ ਹਨ।
ਅਤੇ ਜਦੋਂ ਕਿਤੇ ਉਨ੍ਹਾਂ ਦੀ ਸਿਹਤ ਵਿੱਚ ਜ਼ਰਾ ਜਿੰਨੀ ਵੀ ਖ਼ਰਾਬੀ ਆਉਂਦੀ ਹੈ ਤਾਂ ਇਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਇਨ੍ਹਾਂ ਦੀ ਸਿਹਤਯਾਬੀ ਵਾਸਤੇ ਦੁਆਵਾਂ ਮੰਗੀਆਂ ਜਾਂਦੀਆਂ ਹਨ। ਇਸ ਵਕਤ ਇੱਕ ਬਾਲੀਵੁੱਡ ਅਦਾਕਾਰ ਦੀ ਹਾਲਤ ਬੇਹੱਦ ਗੰਭੀਰ ਹੈ। ਬਾਲੀਵੁੱਡ ਦੀ ਫਿਲਮ ਮਹਿੰਦੀ ਅਤੇ ਫਰੇਬ ਵਿੱਚ ਕੰਮ ਕਰ ਚੁੱਕੇ ਅਦਾਕਾਰ ਫਰਾਜ਼ ਖ਼ਾਨ ਗੰਭੀਰ ਹਾਲਤ ਵਿੱਚ ਬੈਂਗਲੌਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਫਰਾਜ਼ ਖ਼ਾਨ ਮਹਾਭਾਰਤ ਸੀਰੀਅਲ ਵਿੱਚ ਕੰਮ ਕਰ ਚੁੱਕੇ ਅਦਾਕਾਰ ਯੂਸਫ ਖ਼ਾਨ ਦੇ ਬੇਟੇ ਹਨ ਜੋ ਬੀਤੇ ਕਈ ਦਿਨਾਂ ਤੋਂ ਦਿਮਾਗ ਸਬੰਧੀ ਅਤੇ ਨਮੂਨਿਆਂ ਦੀ ਸ਼ਿਕਾਇਤ ਕਾਰਨ ਬਿਮਾਰ ਪਏ ਹਨ। ਉਨ੍ਹਾਂ ਦੀ ਸਿਹਤ ਦੀ ਸਲਾਮਤੀ ਵਾਸਤੇ ਅਤੇ ਇਲਾਜ ਵਾਸਤੇ ਕੁਝ ਫੰਡ ਇਕੱਠਾ ਕਰਨ ਲਈ ਅਦਾਕਾਰ ਅਤੇ ਫਿਲਮ ਨਿਰਮਾਤਾ ਪੂਜਾ ਭੱਟ ਨੇ ਇੱਕ ਟਵੀਟ ਕਰ ਆਪਣੇ ਫੈਂਨਜ਼ ਅੱਗੇ ਅਪੀਲ ਕੀਤੀ ਹੈ। ਇਸ ਟਵੀਟ ਵਿੱਚ ਪੂਜਾ ਨੇ ਫਰਾਜ਼ ਖ਼ਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਯੋਗਦਾਨ ਦਿਓ।
ਮੈਂ ਵੀ ਕਰ ਰਹੀ ਹਾਂ। ਜੇਕਰ ਤੁਹਾਡੇ ਵਿਚੋਂ ਕੋਈ ਵੀ ਕਰ ਸਕਦਾ ਹੈ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ। ਇਸ ਦੇ ਨਾਲ ਹੀ ਪੂਜਾ ਨੇ ਫਰਾਜ਼ ਖ਼ਾਨ ਨਾਲ ਜੁੜੀ ਹੋਈ ਜਾਣਕਾਰੀ ਨੂੰ ਫੰਡਰੇਜ਼ਰ ਵਿੱਚ ਸਾਂਝਾ ਕੀਤਾ। ਇਸ ਫੰਡ ਰੇਜ਼ਰ ਦੀ ਸ਼ੁਰੂਆਤ ਫਰਾਜ਼ ਦੇ ਪਰਿਵਾਰ ਨਾਲ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਫਰਾਜ਼ ਤਕਰੀਬਨ ਇੱਕ ਸਾਲ ਤੋਂ ਛਾਤੀ ਦੀ ਬਲੈਕ ਅਤੇ ਇਨਫੈਕਸ਼ਨ ਨਾਲ ਲੜ ਰਿਹਾ ਹੈ। ਇਸ ਮਹਾਂਮਾਰੀ ਕਾਲ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …