ਆਈ ਤਾਜਾ ਵੱਡੀ ਖਬਰ
ਠੱਗਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਉਹਨਾਂ ਵੱਲੋਂ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅਣਜਾਮ ਦਿੱਤਾ ਜਾ ਰਿਹਾ ਹੈ। ਜਿਸ ਨਾਲ ਸੰਬੰਧਿਤ ਵੱਖੋ ਵੱਖਰੀਆਂ ਪ੍ਰਕਾਰ ਦੀਆਂ ਖਬਰਾਂ ਆਏ ਦਿਨ ਹੀ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਬੈਂਕ ਕਰਮਚਾਰੀ ਕਰਕੇ ਇੱਕ ਵਿਅਕਤੀ ਦੇ ਵੱਲੋਂ ਅਜਿਹੀ ਠੱਗੀ ਦੀ ਘਟਨਾ ਨੂੰ ਅਣਜਾਮ ਦਿੱਤਾ ਗਿਆ ਜਿਸ ਨੂੰ ਸੁਣਨ ਤੋਂ ਬਾਅਦ ਹੁਣ ਸਾਰੇ ਹੀ ਹੈਰਾਨ ਹੁੰਦੇ ਪਏ ਹਨ। ਦੱਸ ਦਈਏ ਕਿ ਮਹਾਂਨਗਰ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਥਾਣਾ ਨੰਬਰ 7 ‘ਚ 1 ਮਹੀਨਾ ਪਹਿਲਾਂ ਕਮਿਸ਼ਨਰੇਟ ਪੁਲਸ ਕੋਲ ਆਈ ਸੀ।
ਜਿਸ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਤੇ ਸ਼ਿਕਾਇਤਕਰਤਾ ਤੋਂ ਨੌਸਰਬਾਜ਼ ਔਰਤ ਨੇ ਮਕਾਨ ਮਾਲਕ ਦੀ ਮਾਂ ਬਣ ਕੇ 50 ਹਜ਼ਾਰ ਰੁਪਏ ਗੂਗਲ ਪੇਅ ਕਰਵਾ ਲਏ ਤਾਂ, ਦੂਜੇ ਮਾਮਲੇ ਵਿਚ ਬੈਂਕ ਕਰਮਚਾਰੀ ਬਣ ਕੇ ਐਪ ਡਾਊਨਲੋਡ ਕਰਵਾ ਕੇ 1.56 ਲੱਖ ਦੀ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰ ਲਈ। ਉੱਥੇ ਹੀ ਪੀੜਿਤ ਮਹਿਲਾ ਵੱਲੋਂ ਦੱਸਿਆ ਕਿ ਉਨ੍ਹਾਂ ਨੂੰ ਇਕ ਫੋਨ ਆਇਆ ਸੀ। ਔਰਤ ਖ਼ੁਦ ਨੂੰ ਮਕਾਨ ਮਾਲਕ ਦੀ ਮਾਂ ਦੱਸ ਰਹੀ ਸੀ। ਸੀਮਾ ਨੇ ਕਿਹਾ ਕਿ ਉਸ ਦੀ ਆਵਾਜ਼ ਵੀ ਉਸੇ ਤਰ੍ਹਾਂ ਦੀ ਸੀ, ਜਿਸ ਨੇ ਵਟਸਐਪ ’ਤੇ ਸਕ੍ਰੀਨ ਸ਼ਾਰਟ ਭੇਜਿਆ ਅਤੇ ਫਿਰ ਕਿਹਾ ਕਿ ਉਨ੍ਹਾਂ ਦੇ ਖ਼ਾਤੇ ਵਿਚ 50 ਹਜ਼ਾਰ ਰੁਪਏ ਪੁਆਏ ਹਨ, ਜੋ ਉਸ ਨੂੰ ਗੂਗਲ ਪੇਅ ਨੰਬਰ ’ਤੇ ਚਾਹੀਦੇ ਹਨ।
ਸੀਮਾ ਨੇ ਉਸ ’ਤੇ ਭਰੋਸਾ ਕਰਕੇ 50 ਹਜ਼ਾਰ ਰੁਪਏ ਤੁਰੰਤ ਉਸ ਦੇ ਗੂਗਲ ਪੇਅ ’ਚ ਟਰਾਂਸਫ਼ਰ ਕਰ ਦਿੱਤੇ, ਪਰ ਜਦੋਂ ਕਥਿਤ ਮਕਾਨ ਮਾਲਕ ਦੀ ਮਾਂ ਵੱਲੋਂ ਭੇਜੇ ਪੈਸੇ ਚੈੱਕ ਕੀਤੇ ਤਾਂ ਜਾ ਕੇ ਸੀਮਾ ਨੂੰ ਪਤਾ ਲੱਗਾ ਕਿ ਉਸ ਨਾਲ ਫਰਾਡ ਹੋਇਆ ਹੈ। ਜਿਸ ਤੋਂ ਬਾਅਦ ਇਹ ਮਹਿਲਾ ਇਨਸਾਫ ਦੇ ਲਈ ਹੁਣ ਮੰਗ ਕਰਦੀ ਪਈ ਹੈ ਤੇ ਉਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਦੇ ਪੈਸੇ ਵਾਪਸ ਹੋਣੇ ਚਾਹੀਦੇ ਹਨ l
ਫਿਲਹਾਲ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਾਈਬਰ ਸੈਲ ਵੱਲੋਂ ਵੀ ਆਪਣੇ ਪੱਧਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਪੁਲਿਸ ਕਰਮਚਾਰੀ ਇਹ ਆਖਦੇ ਹੋਏ ਨਜ਼ਰ ਆ ਰਹੇ ਹਨ ਕਿ ਉਹਨਾਂ ਵੱਲੋਂ ਜਲਦ ਹੀ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …