ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਇਸ ਦੁਨੀਆਂ ਦੇ ਉੱਪਰ ਸਭ ਤੋਂ ਸ਼ਕਤੀਸ਼ਾਲੀ ਇੱਕ ਔਰਤ ਹੁੰਦੀ ਹੈ, ਕਿਉਂਕਿ ਔਰਤ ਦੇ ਵਿੱਚ ਇਸ ਸਮਾਜ ਨੂੰ ਸਿਰਜਣ ਦੀ ਤਾਕਤ ਹੁੰਦੀ ਹੈ l ਔਰਤ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਔਰਤ ਨੂੰ ਪਰਮਾਤਮਾ ਵੱਲੋਂ ਜਨਣ ਦੀ ਦਾਤ ਬਖਸ਼ੇ ਹੁੰਦੀ ਹੈ l ਇਸੇ ਵਿਚਾਲੇ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ l ਜਿੱਥੇ ਦੋ ਬੱਚੇ ਦਾਨੀਆ ਵਾਲੀ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਦੱਸਦਿਆ ਕਿ ਅਲਬਾਮਾ ਸੂਬੇ ਦੀ ਰਹਿਣ ਵਾਲੀ ਦੋ ਬੱਚੇਦਾਨੀਆਂ ਵਾਲੀ 32 ਸਾਲਾ ਔਰਤ ਨੇ ਦੋਵੇਂ ਬੱਚੇਦਾਨੀਆਂ ‘ਚ ਵੱਖ-ਵੱਖ ਦਿਨਾਂ ‘ਤੇ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ, ਜਿਸ ਕਾਰਨ ਹੁਣ ਜਿੱਥੇ ਖੁਸ਼ੀ ਦਾ ਮਾਹੌਲ ਪਰਿਵਾਰ ਵਿੱਚ ਪਾਇਆ ਜਾ ਰਿਹਾ ਹੈ, ਉਥੇ ਹੀ ਲੋਕ ਇਸ ਘਟਨਾ ਬਾਰੇ ਸੁਣ ਕੇ ਹੈਰਾਨ ਵੀਂ ਹੋ ਰਹੇ ਹਨ ।
ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਔਰਤ ਦਾ ਨਾਂ ਕੇਲਸੀ ਹੈਚਰ ਹੈ, ਜਿਸ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ। ਉਸਨੇ ਆਪਣੀ ਪੋਸਟ ‘ਚ ਲਿਖਿਆ,”ਸਾਡੇ ਚਮਤਕਾਰੀ ਬੱਚਿਆਂ ਦਾ ਜਨਮ ਹੋਇਆ।”ਪਹਿਲੀ ਧੀ ਰੌਕਸੀ ਲੈਲਾ ਦਾ ਜਨਮ ਮੰਗਲਵਾਰ ਰਾਤ ਨੂੰ ਹੋਇਆ ਤੇ ਦੂਜੀ ਰੀਬੇਲ ਲੇਕਨ ਦਾ ਜਨਮ ਬੁੱਧਵਾਰ ਸਵੇਰੇ ਹੋਇਆ। ਦੋਵਾਂ ਦਾ ਭਾਰ ਸੱਤ ਪੌਂਡ ਜਾਣੀ 3.2 ਕਿਲੋਗ੍ਰਾਮ ਤੋਂ ਵੱਧ ਸੀ।
ਡਾਕਟਰਾਂ ਨੇ ਬੱਚੀਆਂ ਦੀ ਜਨਮ ਮਿਤੀ ਕ੍ਰਿਸਮਿਸ ਵਾਲੇ ਦਿਨ ਹੋਣ ਦਾ ਅੰਦਾਜ਼ਾ ਲਗਾਇਆ ਸੀ, ਪਰ ਦੋਵੇਂ ਬੱਚੀਆਂ ਦਾ ਜਨਮ 39 ਹਫ਼ਤੇ ਵਿੱਚ ਹੋਇਆ। ਮਾਂ-ਧੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਇਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਪਰਿਵਾਰ ਵੱਲੋਂ ਇਹਨਾਂ ਬੱਚੀਆਂ ਦੇ ਪਰਿਵਾਰ ਵਿੱਚ ਆਉਣ ਦੇ ਚਲਦੇ ਜਸ਼ਨ ਮਨਾਏ ਜਾ ਰਹੇ ਹਨ।
ਦੱਸਦਿਆ ਕਿ ਕੈਲਸੀ ਨੇ ਆਉਣ ਵਾਲੇ ਦਿਨਾਂ ਵਿੱਚ ਡਿਲੀਵਰੀ ਬਾਰੇ ਵੇਰਵੇ ਸਾਂਝੇ ਕਰਨ ਦਾ ਵਾਅਦਾ ਕੀਤਾ, ਉਸ ਨੇ ਕਿਹਾ ਕਿ ਉਹ 17 ਸਾਲ ਦੀ ਉਮਰ ਤੋਂ ਜਾਣਦੀ ਸੀ ਕਿ ਉਸ ਨੂੰ ‘ਗਰੱਭਾਸ਼ਯ ਡਿਡੇਲਫਾਈਜ਼’ ਹੈ, ਇੱਕ ਦੁਰਲੱਭ ਜਮਾਂਦਰੂ ਸਥਿਤੀ ਜੋ ਲਗਭਗ 0.3 ਪ੍ਰਤੀਸ਼ਤ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਪਰ ਇਸ ਦੇ ਬਾਵਜੂਦ ਵੀ ਉਸ ਵੱਲੋਂ ਰਿਸਕ ਲਿਆ ਗਿਆ ਤੇ ਹੁਣ ਦੋ ਬੱਚੀਆਂ ਨੂੰ ਜਨਮ ਦਿੱਤਾ ਗਿਆ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …