ਆਈ ਤਾਜਾ ਵੱਡੀ ਖਬਰ
ਸੋਸ਼ਲ ਮੀਡੀਆ ਦਾ ਕਰੇਜ਼ ਅੱਜ ਕੱਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਵੇਖਣ ਨੂੰ ਮਿਲਦਾ ਪਿਆ ਹੈ l ਜੇਕਰ ਗੱਲ ਕੀਤੀ ਜਾਵੇ, ਇੰਸਟਾਗਰਾਮ ਤੇ ਯੂਟੀਊਬ ਦੀ ਤਾਂ, ਇਹਨਾਂ ਪਲੇਟਫਾਮਾਂ ਦੇ ਉੱਪਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵੱਲੋਂ ਰੀਲਾ ਬਣਾ ਕੇ ਪੋਸਟ ਕੀਤੀਆਂ ਜਾਂਦੀਆਂ ਹਨ l ਜਿਸ ਕਾਰਨ ਕਈ ਲੋਕਾਂ ਨੂੰ ਇਹਨ੍ਹਾਂ ਰੀਲਸ ਦੇ ਜਰੀਏ ਵੀ ਕਾਫੀ ਪ੍ਰਸਿੱਧੀ ਹਾਸਲ ਹੋਈ ਹੈ, ਇਸੇ ਦਰਮਿਆਨ ਇੱਕ 11 ਸਾਲਾਂ ਦੇ ਮੁੰਡੇ ਨੇ ਰੀਲ ਨੂੰ ਵੇਖ ਕੇ ਅਜਿਹਾ ਕੰਮ ਕੀਤਾ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਦਰਅਸਲ ਇੱਕ 11 ਸਾਲਾਂ ਦੇ ਮੁੰਡੇ ਦੇ ਵੱਲੋਂ ਯੂਟੀਊਬ ਤੇ ਰੀਲ ਵੇਖ ਕੇ ਫਾਹਾ ਲਗਾਇਆ ਗਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ l
ਇਹ ਮਾਮਲਾ ਉੱਤਰ ਪ੍ਰਦੇਸ਼ ‘ਚ ਹਮੀਰਪੁਰ ਜ਼ਿਲ੍ਹੇ ਦੇ ਸੁਮੇਰਪੁਰ ਕਸਬੇ ਤੋਂ ਸਾਹਮਣੇ ਆਇਆ l ਜਿੱਥੇ 6ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਯੂ-ਟਿਊਬ ’ਤੇ ਰੇਲਾਂ ਵੇਖਦੇ ਹੋਏ ਕਥਿਤ ਤੌਰ ’ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸੁਮੇਰਪੁਰ ਸ਼ਹਿਰ ’ਚ ਅਵਧੇਸ਼ ਸਾਹੂ ਉਮਰ 11 ਸਾਲਾਂ ਨੇ ਯੂ-ਟਿਊਬ ’ਤੇ ਰੀਲ ਦੇਖਣ ਤੋਂ ਬਾਅਦ ਫਾਹਾ ਲੈ ਲਿਆ।
ਜਿਸ ਸਮੇਂ ਇਸ ਬੱਚੇ ਦੇ ਵੱਲੋਂ ਇਸ ਘਟਨਾ ਨੂੰ ਅਣਜਾਣ ਦਿੱਤਾ ਗਿਆ, ਉਸ ਵੇਲੇ ਪਰਿਵਾਰ ਦੇ ਸਾਰੇ ਮੈਂਬਰ ਗੁਆਂਢ ’ਚ ਗਏ ਹੋਏ ਸਨ, ਇਸ ਦੌਰਾਨ ਘਰ ’ਚ ਉਹ ਇਕੱਲਾ ਸੀ, ਤੇ ਯੂ-ਟਿਊਬ ’ਤੇ ਰੀਲ ਦੇਖ ਰਿਹਾ ਸੀ ਤੇ ਉਸ ਨੇ ਖੁਦਕੁਸ਼ੀ ਕਰਨ ਦੇ ਤਰੀਕੇ ਬਾਰੇ ਯੂ-ਟਿਊਬ ’ਤੇ ਰੀਲ ਦੇਖ ਕੇ ਫਾਹਾ ਲੈ ਲਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ l,
ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਉੱਥੇ ਹੀ ਇਸ ਘਟਨਾ ਸਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਜਦੋਂ ਪਰਿਵਾਰ ਨੇ ਨਿਖਿਲ ਨੂੰ ਲਟਕਦੇ ਦੇਖਿਆ ਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਥਾਣੇ ਦੇ ਇੰਚਾਰਜ ਇੰਸਪੈਕਟਰ ਨੇ ਦੱਸਿਆ,”ਉਸ ਨੇ ਖ਼ੁਦਕੁਸ਼ੀ ਕਰਨ ਦੇ ਤਰੀਕਿਆਂ ਬਾਰੇ ਯੂ-ਟਿਊਬ ‘ਤੇ ਰੀਲ ਦੇਖੀ ਅਤੇ ਫਾਹਾ ਲਗਾਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ, ਜਿਸ ‘ਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਖ਼ੁਦਕੁਸ਼ੀ ਨਾਲ ਹੋਈ। ਹੁਣ ਪੁਲਿਸ ਦੇ ਵੱਲੋਂ ਬੱਚੇ ਦਾ ਮੋਬਾਇਲ ਫੋਨ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ l ਪਰ ਇਸ ਘਟਨਾ ਨੇ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਦਿੱਤੇ ਹਨ ਮਾਪਿਆਂ ਦੇ ਉੱਪਰ?
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …