ਆਈ ਤਾਜਾ ਵੱਡੀ ਖਬਰ
ਬੱਚੇ ਆਪਣੇ ਮਾਪਿਆਂ ਦੇ ਲਾਡਲੇ ਹੁੰਦੇ ਹਨ ਤੇ ਮਾਪੇ ਵੀ ਆਪਣੇ ਬੱਚਿਆਂ ਖਾਤਰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਤੋਂ ਕੁਰਬਾਨ ਕਰ ਦਿੰਦੇ ਹਨ l ਪਰ ਕਦੇ ਸੁਣਿਆ ਹੈ ਕਿ ਇੱਕ ਬੱਚੇ ਨੂੰ ਪਿਸ਼ਾਬ ਕਾਰਨ ਜੇਲ ਹੋ ਗਈ ਹੋਵੇ, ਜੇਕਰ ਨਹੀਂ ਤਾਂ ਅੱਜ ਤੁਹਾਨੂੰ ਅਜਿਹਾ ਮਾਮਲਾ ਦੱਸਦੇ ਆਂ ਜਿੱਥੇ 10 ਸਾਲਾ ਬੱਚੇ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰ ਦਿੱਤਾ, ਜਿਸ ਕਾਰਨ ਕੋਰਟ ਨੇ ਉਸ ਨੂੰ ਜੇਲ ਦੀ ਸਜ਼ਾ ਸੁਣਾ ਦਿੱਤੀ ਹੈ l ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ 10 ਸਾਲ ਦੇ ਬੱਚੇ ਨੂੰ ਸਿਰਫ ਇਸ ਲਈ ਸਜ਼ਾ ਸੁਣਾਈ ਗਈ ਹੈ, ਕਿਉਂਕਿ ਉਸ ਨੇ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰ ਦਿੱਤਾ ਸੀ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਸ ਬੱਚੇ ਦੇ ਵੱਲੋਂ ਆਪਣੀ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕੀਤਾ ਜਾ ਰਿਹਾ ਸੀ ਤੇ ਬੱਚੇ ਨੂੰ ਪੁਲਿਸ ਨੇ ਪਿਸ਼ਾਬ ਕਰਦਿਆਂ ਦੇਖ ਲਿਆ l ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਇਸ ਬੱਚੇ ਨੂੰ ਥਾਣੇ ਲੈ ਗਏ l ਪੁਲਸ ਮੁਤਾਬਕ ਲੜਕੇ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਉਸਦੀ ਮਾਂ ਨੇ ਕਿਹਾ ਕਿ ਉਸਨੂੰ ਜੇਲ੍ਹ ਦੀ ਕੋਠੜੀ ਵਿੱਚ ਰੱਖਿਆ ਗਿਆ ਸੀ l
ਇਹੀ ਇੱਕ ਕਾਰਨ ਬਣਿਆ ਹੈ ਕਿ ਕੋਰਟ ਦੇ ਜੱਜ ਨੇ ਲੜਕੇ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ ਇੱਕ ਵਾਰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਤੇ ਮਰਹੂਮ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇਨਟ ਬਾਰੇ ਦੋ ਪੰਨਿਆਂ ਦੀ ਰਿਪੋਰਟ ਲਿਖਣ ਦੀ ਸਜ਼ਾ ਸੁਣਾਈ ਹੈ।
ਬੱਚੇ ਦੇ ਵਕੀਲ ਕਾਰਲੋਸ ਮੂਰ ਨੇ ਕਿਹਾ ਕਿ ਉਸਨੂੰ ਵਿਸ਼ਵਾਸ ਨਹੀਂ ਹੋ ਰਰਹਾ ਕਿ ਅਜਿਹੇ ਹਾਲਾਤਾਂ ਵਿੱਚ ਇੱਕ ਗ਼ੈਰਗੋਰੇ ਬੱਚੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਉਥੇ ਹੀ ਜਦੋਂ ਇਸ ਸਬੰਧੀ ਬੱਚੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਬੱਚੇ ਵੱਲੋਂ ਆਖਿਆ ਗਿਆ ਕਿ “ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਵਿੱਚ ਇੱਕ ਵੀ ਅਜਿਹਾ ਆਦਮੀ ਨਹੀਂ ਹੈ ਜਿਸ ਨੇ ਜਨਤਕ ਥਾਂ ‘ਤੇ ਗੁਪਤ ਰੂਪ ਵਿੱਚ ਪਿਸ਼ਾਬ ਨਾ ਕੀਤਾ ਹੋਵੇ।” ਵਕੀਲ ਨੇ ਕਿਹਾ “ਮੈਂ ਸੋਚਿਆ ਸੀ ਕਿ ਕੋਈ ਵੀ ਸਮਝਦਾਰ ਜੱਜ ਇਸ ਦੋਸ਼ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਵੇਗਾ। ਇਹ ਸਿਰਫ਼ ਮੂਰਖਤਾ ਹੈ। ਜਿਸ ਕਾਰਨ ਇਸ ਬੱਚੇ ਦਾ ਪਰਿਵਾਰ ਕੋਰਟ ਦੇ ਇਸ ਫੈਸਲੇ ਕਾਰਨ ਕਾਫੀ ਖਫਾ ਨਜ਼ਰ ਆ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …