ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਸਮੇਂ ਵਿੱਚ ਸਾਇੰਸ ਨੇ ਬਹੁਤ ਜਿਆਦਾ ਤਰੱਕੀ ਕਰ ਲਈ ਹੈ l ਜਿਸ ਕਾਰਨ ਹਰੇਕ ਸਮੱਸਿਆ ਦਾ ਹੱਲ ਮਿੰਟਾਂ ਦੇ ਵਿੱਚ ਕੱਢ ਲਿਆ ਜਾਂਦਾ ਹੈ l ਸਾਇੰਸ ਨੇ ਅਜਿਹੀਆਂ ਚੀਜ਼ਾਂ ਵੀ ਖੋਜੀਆਂ ਹਨ ਜਿਸ ਬਾਰੇ ਕਦੇ ਮਨੁੱਖ ਸੋਚ ਵੀ ਨਹੀਂ ਸਕਦਾ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸਾਇੰਸ ਦੇ ਵੱਲੋਂ ਅਜਿਹਾ ਕਮਾਲ ਕਰ ਦਿੱਤਾ ਗਿਆ ਹੈ,ਜਿਸ ਕਾਰਨ ਚਾਰੇ ਪਾਸੇ ਵਾਹ ਵਾਹੀ ਹੁੰਦੀ ਪਈ ਹੈ। ਜੀ ਹਾਂ ਬ੍ਰਿਟੇਨ ‘ਚ ਲੈਸਬੀਅਨ ਜੋੜਾ ਮਾਤਾ-ਪਿਤਾ ਬਣ ਚੁੱਕਿਆ ਹੈ । ਇਸ ਲੈਸਬੀਅਨ ਜੋੜੇ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। 30 ਸਾਲਾ ਐਸਟੇਫਾਨੀਆ ਤੇ 27 ਸਾਲਾ ਅਜ਼ਹਾਰਾ ਨੇ ਅਕਤੂਬਰ ਵਿੱਚ ਆਪਣੇ ਬੱਚੇ ਡੇਰੇਕ ਐਲੋਏ ਦਾ ਸੰਸਾਰ ਵਿੱਚ ਸਵਾਗਤ ਕੀਤਾ।
ਖ਼ਾਸ ਗੱਲ ਇਹ ਹੈ ਕਿ ਇਹ ਪਹਿਲਾ ਯੂਰਪੀ ਬੱਚਾ ਹੈ, ਜਿਸ ਨੂੰ ਲੈਸਬੀਅਨ ਜੋੜੇ ਨੇ ਨਵੀਂ ਤਕਨੀਕ ਨਾਲ ਜਨਮ ਦਿੱਤਾ ਹੈ। ਮੈਨੂੰ ਇਹ ਵੀ ਯਕੀਨ ਜਿਸ ਕਾਰਨ ਹੁਣ ਇਸ ਤੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ l ਉੱਥੇ ਹੀ ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਡੇਰੇਕ ਨੂੰ ਜਨਮ ਦੇਣ ਵਾਲਾ ਆਂਡਾ ਇਸਟੇਫਾਨੀਆ ਦੀ ਕੁੱਖ ‘ਚ ਫੁਟਿਆ ਪਰ ਅਜ਼ਹਾਰਾ ਨੇ ਉਸ ਨੂੰ 9 ਮਹੀਨਿਆਂ ਤੱਕ ਆਪਣੀ ਕੁੱਖ ‘ਚ ਰੱਖਿਆ।
ਇਹ ਪ੍ਰਕਿਰਿਆ ਮਾਰਚ ਵਿੱਚ ਸ਼ੁਰੂ ਹੋਈ ਸੀ। ਐਸਟੇਫਾਨੀਆ ਤੇ ਅਜ਼ਹਾਰਾ ਨੇ ਗਰਭ ਧਾਰਨ ਕਰਨ ਲਈ ਇਨਵੋਸੈਲ ਨਾਮਕ ਇੱਕ ਨਵੇਂ ਜਣਨ ਟ੍ਰੀਟਮੈਂਟ ਦੀ ਵਰਤੋਂ ਕੀਤੀ, ਜਿਸ ਚ ਉਹਨਾਂ ਨੂੰ ਕਾਮਯਾਬੀ ਮਿਲੀ ਤੇ ਉਨਾਂ ਨੇ ਇੱਕ ਸਿਹਤ ਮੰਦ ਬੱਚੇ ਨੂੰ ਜਨਮ ਦਿੱਤਾ । ਹੁਣ ਤੁਹਾਨੂੰ ਇਸ ਪ੍ਰਕਾਰ ਦੇ ਨਾਲ ਜਨਨ ਦੀ ਪ੍ਰਕਰਿਆ ਬਾਰੇ ਵੀ ਦੱਸਦੇ ਹਾਂ, ਇਸ ਪ੍ਰਕਰੀਆ ਦੌਰਾਨ ਇੱਕ ਅੰਗੂਠੇ ਦੇ ਆਕਾਰ ਦਾ ਇੱਕ ਛੋਟਾ ਕੈਪਸੂਲ ਯੋਨੀ ਦੇ ਅੰਦਰ ਰੱਖਿਆ ਜਾਂਦਾ ਹੈ, ਜਿਸ ‘ਚ ਆਂਡੇ ਅਤੇ ਸ਼ੁਕਰਾਣੂ ਹੁੰਦੇ ਹਨ ।
ਫਿਰ ਕੈਪਸੂਲ ਨੂੰ ਪੰਜ ਦਿਨਾਂ ਲਈ ਯੋਨੀ ਦੇ ਅੰਦਰ ਛੱਡ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕੈਪਸੂਲ ਨੂੰ ਪੰਜ ਦਿਨਾਂ ਲਈ ਐਸਟੇਫਾਨੀਆ ਦੀ ਯੋਨੀ ਵਿੱਚ ਛੱਡ ਦਿੱਤਾ ਗਿਆ ਸੀ, ਜਦੋਂ ਕਿ ਬਾਕੀ ਪ੍ਰਕਿਰਿਆ ਅਜ਼ਹਾਰਾ ਦੀ ਬੱਚੇਦਾਨੀ ਵਿੱਚ ਹੋਈ। ਬੱਚੇਦਾਨੀ ਵਿੱਚ ਟਰਾਂਸਫਰ ਕਰਨ ਤੋਂ ਪਹਿਲਾਂ ਭਰੂਣ ਦੀ ਜਾਂਚ ਕੀਤੀ ਗਈ ਸੀ। ਜਿਸ ਤੋਂ ਬਾਅਦ ਗਰਭ ਧਾਰਨ ਹੁੰਦਾ ਹੈ l ਫਿਰ ਇਸ ਲੈਸਬੀਅਨਸ ਜੋੜੇ ਦੇ ਘਰ ਇੱਕ ਸਿਹਤਮੰਦ ਬੱਚਾ ਜਨਮ ਲੈਂਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …