ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕ ਗਰੀਬੀ ਨੂੰ ਸ਼ਰਾਪ ਮੰਨ ਕੇ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਦੇ ਹਨ, ਪਰ ਉੱਥੇ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਗਰੀਬੀ ਨੂੰ ਇੱਕ ਵਰਦਾਨ ਸਮਝ ਕੇ ਜੀਵਨ ਦੇ ਵਿੱਚ ਸਖਤ ਮਿਹਨਤ ਕਰਕੇ ਇੱਕ ਕਾਮਯਾਬ ਇਨਸਾਨ ਬਣਦੇ ਹਨ। ਦੂਜੇ ਪਾਸੇ ਕਿਸਮਤ ਦਾ ਵੀ ਇਸ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ, ਜੇਕਰ ਕਿਸਮਤ ਚੰਗੀ ਹੋਵੇ ਤਾਂ ਦਿਨਾਂ ਦੇ ਵਿੱਚ ਹੀ ਗਰੀਬ ਤੋਂ ਗਰੀਬ ਆਦਮੀ ਵੱਡੇ ਵੱਡੇ ਮਹਿਲਾ ਤੱਕ ਬਹੁਤ ਜਾਂਦਾ ਹੈ, ਪਰ ਜੇਕਰ ਕਿਸਮਤ ਮਾੜੀ ਹੋਵੇ ਤਾਂ ਵੱਡੇ ਤੋਂ ਵੱਡਾ ਅਮੀਰ ਦਿਨਾਂ ਦੇ ਵਿੱਚ ਝੁਗੀਆਂ ਝੋਪੜੀਆਂ ਚ ਰਹਿਣ ਦੇ ਲਈ ਮਜਬੂਰ ਹੋ ਜਾਂਦਾ ਹੈ। ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਦੀ ਲਾਪਰਵਾਹੀ ਉਸ ਦੀ ਜ਼ਿੰਦਗੀ ਤੇ ਕੁਝ ਇਸ ਕਦਰ ਭਾਰੀ ਪਈ ਕਿ ਉਸ ਔਰਤ ਨੂੰ ਹੁਣ ਗਰੀਬੀ ਦੇ ਵਿੱਚ ਆਪਣੀ ਜ਼ਿੰਦਗੀ ਵਤੀਤ ਕਰਨੀ ਪੈ ਰਹੀ ਹੈ।
ਦਰਅਸਲ ਇੱਕ ਔਰਤ ਦੀ ਕਰੋੜਾਂ ਰੁਪਿਆਂ ਦੀ ਲਾਟਰੀ ਨਿਕਲਦੀ ਹੈ ਪਰ ਇਸ ਔਰਤ ਦੇ ਵੱਲੋਂ ਆਪਣੀ ਲਾਪਰਵਾਹੀ ਦੇ ਸਦਕਾ ਉਸ ਟਿਕਟ ਨੂੰ ਡਸਟਬੀਨ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਕਾਰਨ ਹੁਣ ਜਦੋਂ ਉਸ ਦੀ ਲਾਟਰੀ ਨਿਕਲੀ ਤਾਂ ਉਹ ਹੁਣ ਕਾਫੀ ਨਿਰਾਸ਼ ਹੈ l ਦਰਅਸਲ 77 ਸਾਲਾ ਜੈਨੇਟ ਬਾਲੇਂਟੀ ਨੇ ਤੀਹ ਸਾਲ ਪਹਿਲਾਂ ਲਾਟਰੀ ਦੀਆਂ ਟਿਕਟਾਂ ਖਰੀਦੀਆਂ ਸਨ, ਉਸ ਨੇ ਕਈ ਟਿਕਟਾਂ ਲਈਆਂ ਸਨ। ਟਿਕਟ ਦਾ ਨੰਬਰ ਖੁੱਲ੍ਹਿਆ ਤਾਂ ਜੈਨੇਟ ਨੇ ਉਸ ਦਿਨ ਆਪਣੀ ਸਹੇਲੀ ਦੇ ਘਰ ਜਾਣਾ ਸੀ।
ਕਾਹਲੀ ਵਿੱਚ ਉਸ ਨੇ ਇੱਕ ਵੀ ਟਿਕਟ ਨਹੀਂ ਚੈਕ ਕੀਤੀ ਅਤੇ ਆਪਣੀਆਂ ਸਾਰੀਆਂ ਟਿਕਟਾਂ ਡਸਟਬਿਨ ਵਿੱਚ ਸੁੱਟ ਦਿੱਤੀਆਂ। ਬਾਅਦ ਵਿਚ ਜਦੋਂ ਉਸ ਦੇ ਦੋਸਤ ਨੇ ਉਸ ਨੂੰ ਲਾਟਰੀ ਟਿਕਟਾਂ ਬਾਰੇ ਯਾਦ ਕਰਵਾਇਆ ਤਾਂ, ਉਸ ਨੂੰ ਪਤਾ ਲੱਗਾ ਕਿ ਉਸ ਨੇ ਇਕ ਅਰਬ ਦੀ ਲਾਟਰੀ ਜਿੱਤੀ ਹੈ। ਪਰ ਇਸ ਦੌਰਾਨ ਉਸ ਦੀ ਕਿਸਮਤ ਐਨੀ ਮਾੜੀ ਨਿਕਲੀ ਕਿ ਉਸ ਵੱਲੋਂ ਆਪਣੀ ਲੋਟਰੀ ਦੀਆਂ ਟਿਕਟਾਂ ਡਸਟਬੀਨ ਦੇ ਵਿੱਚ ਸੁਰਤ ਦੀਆਂ ਗਈਆਂ ਸਨ ਤੇ ਕੂੜੇ ਵਾਲੇ ਨੇ ਡੰਪ ਕਰ ਦਿੱਤਾ।ਜੇਨੇਟ ਦੇ ਇੱਕ ਅਰਬ ਰੁਪਏ ਉਦੋਂ ਗੁਆਏ ਜਦੋਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ
ਉਸ ਸਮੇਂ ਜੈਨੇਟ ਦੋ ਬੱਚਿਆਂ ਦੀ ਇਕੱਲੀ ਮਾਂ ਸੀ। ਜੇ ਉਸ ਨੂੰ ਇਹ ਪੈਸੇ ਮਿਲ ਜਾਂਦੇ ਤਾਂ ਉਸ ਦੀ ਕਿਸਮਤ ਮਕ ਗਈ ਹੁਦੀ। ਇਹ ਸੋਚ ਕੇ ਜੈਨੇਟ ਡਿਪ੍ਰੈਸ਼ਨ ਵਿੱਚ ਚਲੀ ਗਈ। ਸੋ ਇਸ ਮਾਮਲੇ ਤੋਂ ਸਾਬਤ ਹੁੰਦਾ ਹੈ ਕਿ ਕਈ ਵਾਰ ਮਨੁੱਖ ਦੀ ਕਿਸਮਤ ਇਨੀ ਮਾੜੀ ਹੁੰਦੀ ਹੈ ਕਿ ਮਾੜੀ ਕਿਸਮਤ ਕਾਰਨ ਉਸ ਵੱਲੋਂ ਕੁਝ ਅਜਿਹੀਆਂ ਲਾਪਰਵਾਹੀਆਂ ਕੀਤੀਆਂ ਜਾਂਦੀਆਂ ਹਨ ਜੋ ਉਸਦੀ ਜ਼ਿੰਦਗੀ ਤਬਾਹ ਕਰਨ ਦੇ ਵਿੱਚ ਵੱਡਾ ਰੋਲ ਅਦਾ ਕਰਦੀਆਂ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …