ਆਈ ਤਾਜਾ ਵੱਡੀ ਖਬਰ
ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ, ਜਿਸ ਧਰਤੀ ਨੂੰ ਕਈ ਮਹਾਨ ਸ਼ਖਸ਼ੀਅਤਾਂ ਦੀ ਚਰਨ ਛੋਹ ਪ੍ਰਾਪਤ ਹੈ l ਇਸ ਧਰਤੀ ਉੱਪਰ ਬਹੁਤ ਸਾਰੇ ਮੰਦਰ ਗੁਰੂ ਘਰ ਤੇ ਧਾਰਮਿਕ ਸਥਾਨ ਸਥਾਪਤ ਹਨ l ਵੱਖ ਵੱਖ ਥਾਵਾਂ ਤੇ ਕਈ ਡੇਰੇ ਵੀ ਸਥਿਤ ਹਨ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਹਨ ਤੇ ਨਤਮਸਤਕ ਹੋ ਕੇ ਜਾਂਦੇ ਹਨ। ਇਸੇ ਵਿਚਾਲੇ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇੱਕ ਖਾਸ ਖਬਰ ਹੈ ਕਿ ਹੁਣ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜਨ ਵਾਲੀ ਹੈ ਕਿਉਂਕਿ ਸ਼ਰਧਾਲੂਆਂ ਦੇ ਲਈ ਖਾਸ ਸਹੂਲਤਾਂ ਦੀ ਸ਼ੁਰੂਆਤ ਕੀਤੀ ਗਈ।
ਦੱਸ ਦਈਏ ਕਿ ਸੰਗਤ ਦੇ ਲਈ ਹੁਣ ਰੇਲਵੇ ਮੰਤਰਾਲੇ ਵੱਲੋਂ ਵਿਕਾਸ ਸਟੇਸ਼ਨ ਤੋਂ ਉੱਤਰਾਖੰਡ ਦੇ ਰੁਦਰਪੁਰ ਲਈ 2 ਸਿੱਧੀਆਂ ਸਪੈਸ਼ਲ ਟਰੇਨਾਂ 29 ਅਤੇ 30 ਸਤੰਬਰ ਨੂੰ ਚਲਾਈਆਂ ਜਾਣਗੀਆਂ , ਜਿਨ੍ਹਾਂ ਟਰੇਨਾਂ ‘ਚ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਲਗਭਗ 3000 ਤੋਂ ਵੱਧ ਸ਼ਰਧਾਲੂ ਰੁਦਰਪੁਰ ਜਾਣਗੇ। ਜਿਨ੍ਹਾਂ ਸ਼ਰਧਾਲੂਆਂ ਨੂੰ ਲੈ ਕੇ ਹੁਣ ਖ਼ਾਸ ਸਹੂਲਤਾ ਲਾਗੂ ਕੀਤੀਆਂ ਗਈਆਂ ਹਨ।
ਜਿਹਨਾਂ ‘ਚ ਡੇਰਾ ਬਿਆਸ ਦਾ ਉਤਰਾਖੰਡ ਦੇ ਰੁਦਰਪੁਰ ‘ਚ ਵੀ ਇਕ ਵਿਸ਼ਾਲ ਸਤਿਸੰਗ ਘਰ ਹੈ ਤੇ ਉਥੇ 3 ਤੇ 4 ਅਕਤੂਬਰ ਨੂੰ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ‘ਚ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਸ਼ੇਸ਼ ਰੂਪ ਵਿਚ ਪਹੁੰਚ ਕੇ ਉਹਨਾਂ ਵੱਲੋਂ ਭੰਡਾਰਾ ਕੀਤਾ ਜਾਵੇਗਾ ਤੇ ਇਸ ਭੰਡਾਰੇ ‘ਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ , ਜਿਸ ਦੇ ਲਈ ਡੇਰੇ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਟਰੇਨ ਚ ਡੇਰੇ ਦੀ ਸੰਗਤ ਤੇ ਸੇਵਾਦਾਰ ਹੋਣਗੇ, ਜਿਹੜੇ ਕਿ ਪੂਰੀ ਵਿਵਸਥਾ ਵਿਚ ਆਪਣਾ ਯੋਗਦਾਨ ਦੇਣਗੇ। ਟਰੇਨ ਵਿਚ ਜਾਣ ਵਾਲੀ ਸੰਗਤ ਲਈ ਡੇਰੇ ਵੱਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ l 29 ਸਤੰਬਰ ਨੂੰ ਬਿਆਸ ਤੋਂ ਰੁਦਰਪੁਰ ਲਈ ਚੱਲਣ ਵਾਲੀ ਟਰੇਨ ਰਾਤ 8 ਵਜੇ ਬਿਆਸ ਸਟੇਸ਼ਨ ਤੋਂ ਚੱਲੇਗੀ। ਜਿਸ ਕਾਰਨ ਹੁਣ ਸੰਗਤਾਂ ਦੀ ਸਹੂਲਤ ਨੂੰ ਵੇਖਦੇ ਹੋਏ, ਉਪਰੋਕਤ ਸਹੂਲਤਾਂ ਦੇਣ ਦਾ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਕਾਰਨ ਸ਼ਰਧਾਲੂਆਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲਦੀ ਪਈ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …